ਲੁਧਿਆਣਾ: ਗੁਰਸਿਮਰਨ ਮੰਡ ਜੋ ਕਿ ਅਕਸਰ ਹੀ ਆਪਣੀ ਬਿਆਨਬਾਜ਼ੀ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਹੁਣ ਉਸ ਨੂੰ ਜਾਨੋ ਮਾਰਨ ਦੀ ਫਿਰ ਤੋਂ ਧਮਕੀ ਮਿਲੀ ਹੈ । ਇਹ ਧਮਕੀ ਮੇਲ ਰਾਹੀ ਮੰਡ ਨੂੰ ਭੇਜੀ ਗਈ ਹੈ।ਜਿਸ ਵਿਚ ਉਸ ਨੂੰ ਕਿਹਾ ਗਿਆ ਹੈ ਕਿ ਹੈ ਤੂੰ ਗੁਰੂਆਂ ਬਾਰੇ ਗਲਤ ਬੋਲਦਾ ਹੈ, ਤੈਨੂੰ ਅਸੀਂ ਮਾਫ਼ ਨਹੀਂ ਕਰਾਂਗੇ ਤੇਰਾ ਸਮਾਂ ਖਤਮ ਹੋ ਚੁੱਕਾ ਹੈ। ਤੇਰੇ ਸਿਰ 'ਤੇ ਗੋਲੀ ਮਾਰੀ ਜਾਵੇਗੀ। ਇਹ ਮੇਲ ਵਿਚ ਉਸਨੂੰ ਧਮਕੀ ਲਾਰੈਂਸ ਗਰੁੱਪ ਵੱਲੋਂ ਦਿੱਤੀ ਗਈ ਹੈ। ਇਹ ਮੇਲ ਐਡਰੈੱਸ ਜੱਟ ਨਾਂ ਦੀ ਇਕ ਫਰਜ਼ੀ ਮੇਲ ਆਈਡੀ ਤੋਂ ਭੇਜੀ ਗਈ ਹੈ। 25 ਜੂਨ ਰਾਤ ਸਾਢੇ 9 ਵਜੇ ਦੇ ਕਰੀਬ ਇਹ ਮੇਲ ਗੁਰਸਿਮਰਨ ਮੰਡ ਨੂੰ ਭੇਜੀ ਗਈ ਹੈ ਜਿਸ ਦੀ ਸ਼ਿਕਾਇਤ ਉਸ ਨੇ ਸਦਰ ਪੁਲਿਸ ਸਟੇਸ਼ਨ ਵਿੱਚ ਕਰ ਦਿੱਤੀ ਹੈ।

ਲਗਾਤਾਰ ਮਿਲ ਰਹੀਆਂ ਧਮਕੀਆਂ: ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਗੁਰਸਿਮਰਨ ਮੰਡ ਨੂੰ ਕੋਈ ਧਮਕੀ ਮਿਲੀ ਹੋਵੇ। ਕੱਟੜਵਾਦੀ ਅਕਸਰ ਹੀ ਆਪਣੀ ਸੋਸ਼ਲ ਮੀਡੀਆ ਅਕਾਊਂਟ 'ਤੇ ਬਿਆਨਬਾਜ਼ੀ ਕਰਨ ਵਾਲ਼ੇ ਗੁਰਸਿਮਰਨ ਮੰਡ ਨੂੰ ਪਹਿਲਾਂ ਵੀ ਕਈ ਵਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਉਸ ਨੂੰ ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ + ਸੁਰੱਖਿਆ ਵੀ ਮੁਹੱਇਆ ਕਰਵਾਈ ਗਈ ਸੀ ਅਤੇ ਉਸ ਦੀ ਸੁਰੱਖਿਆ ਦੇ ਵਿਚ ਕਮਾਂਡੋ ਵੀ ਤੈਨਾਤ ਕੀਤੇ ਗਏ ਸਨ ਪਰ ਉਸ ਦੀ ਸੁਰੱਖਿਆ ਮੁੜ ਰਿਵੀਊ ਕਰਨ ਤੋਂ ਬਾਅਦ ਮੰਡ ਨੇ ਪੰਜਾਬ ਸਰਕਾਰ 'ਤੇ ਇਲਜਾਮ ਲਗਾਏ ਹਨ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਚਿੰਤਤ ਨਹੀਂ ਹੈ ।
- Tarn Taran News: ਇਕ ਵਾਰ ਫਿਰ ਪਈ ਕਿਸਾਨਾਂ ਦੀ ਫਸਲ 'ਤੇ ਮਾਰ, ਛੱਪੜ ਦਾ ਕਿਨਾਰਾ ਟੁੱਟਣ ਨਾਲ 7 ਏਕੜ ਝੋਨਾ ਹੋਇਆ ਬਰਬਾਦ
- ਸ਼੍ਰੌਮਣੀ ਕਮੇਟੀ ਨੇ ਸੱਦਿਆ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਇਜਲਾਸ, ਬੀਬੀ ਜਗੀਰ ਕੌਰ ਦੇ ਭਾਸ਼ਣ ਵੇਲੇ ਬੰਦ ਕੀਤਾ ਗਿਆ ਲਾਇਵ, ਪੜ੍ਹੋ ਕੀ ਹੈ ਵਜ੍ਹਾ...
- ਜਲੰਧਰ ਪਹੁੰਚੇ ਕੇਂਦਰੀ ਖੇਡ ਮੰਤਰੀ ਨੇ ਭਾਜਪਾ ਦੀ ਤਾਕਤ ਦਾ ਕੀਤਾ ਗੁਣਗਾਨ, 'ਨਸ਼ੇ 'ਚ ਡੁੱਬਦੇ ਪੰਜਾਬ ਨੂੰ ਬਚਾਏਗੀ ਸਰਕਾਰ'
ਪੰਜਾਬ ਸਰਕਾਰ 'ਤੇ ਨਿਸ਼ਾਨਾ: ਮੰਡ ਨੇ ਕਿਹਾ ਹੈ ਕਿ ਉਹ ਮਰਨ ਤੋਂ ਨਹੀਂ ਡਰਦਾ ਪਰ ਸਵਾਲ ਕਾਨੂੰਨ ਵਿਵਸਥਾ ਦਾ ਹੈ। ਲਗਾਤਾਰ ਕੱਟੜਪੰਥੀਆਂ ਦੇ ਖਿਲਾਫ ਬੋਲਣ ਵਾਲਿਆਂ ਨੂੰ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਪੰਜਾਬ ਸਰਕਾਰ ਹੱਥ 'ਤੇ ਹੱਥ ਧਰ ਕੇ ਬੈਠੀ ਹੈ। ਗੁਰਸਿਮਰਨ ਮੰਡ ਵੱਲੋਂ ਬੀਤੇ ਦਿਨੀਂ ਇੱਕ ਨਵਾਂ ਫਰੰਟ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਨਾਮ ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਅੱਤਵਾਦੀ ਫਰੰਟ ਰੱਖਿਆ ਗਿਆ ਹੈ ।ਇੰਨਾ ਹੀ ਨਹੀਂ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਮੋਬਾਈਲ ਨੰਬਰ ਜਾਰੀ ਕਰਕੇ ਇਸ ਫਰੰਟ ਦੇ ਨਾਲ ਜੁੜਨ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਜਿਸ ਕਰਕੇ ਲਗਾਤਾਰ ਗੁਰਸਿਮਰਨ ਮੰਡ ਨੂੰ ਇਹ ਧਮਕੀਆਂ ਮਿਲ ਰਹੀਆਂ ਹਨ । ਇਸ ਤੋਂ ਪਹਿਲਾਂ ਉਸ ਦੇ ਘਰ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰਨ ਨੂੰ ਲੈ ਕੇ ਵੀ ਗੁਰਸਿਮਰਨ ਮੰਡ ਅਤੇ ਉਨ੍ਹਾਂ ਗੁਆਂਢੀ ਪਰੇਸ਼ਾਨ ਹੋ ਗਏ ਸਨ।