ETV Bharat / state

ਦੀਪ ਸਿੱਧੂ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਲੁਧਿਆਣਾ ’ਚ ਦੀਪ ਸਿੱਧੂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਸਸਕਾਰ ਕਰਨ ਮੌਕੇ ਪਰਿਵਾਰ ਸਮੇਤ ਹਜ਼ਾਰਾਂ ਦੀ ਤਦਾਦ ਵਿੱਚ ਲੋਕ ਸ਼ਾਮਿਲ ਹੋਏ ਅਤੇ ਨਮ ਅੱਖਾਂ ਨਾਲ ਦੀਪ ਸਿੱਧੂ ਨੂੰ ਅੰਤਿਮ ਵਿਦਾਈ ਦਿੱਤੀ।

ਦੀਪ ਸਿੱਧੂ
ਦੀਪ ਸਿੱਧੂ
author img

By

Published : Feb 16, 2022, 6:47 PM IST

Updated : Feb 16, 2022, 9:27 PM IST

ਲੁਧਿਆਣਾ: ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮ੍ਰਿਕਤ ਦੇਹ ਦਾ ਲੁਧਿਆਣਾ ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਸਸਕਾਰ ਦੌਰਾਨ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਸਕਾਰ ਮੌਕੇ ਸ਼ਾਮਿਲ ਹੋਏ ਹਨ ਅਤੇ ਦੀਪ ਸਿੱਧੂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਹੈ।

ਦੀਪ ਸਿੱਧੂ ਦਾ ਅੰਤਿਮ ਸਸਕਾਰ

ਸਰਕਾਰ ਦੌਰਾਨ ਕਈ ਧਾਰਮਿਕ ਤੋਂ ਇਲਾਵਾ ਰਾਜਨੀਤਿਕ ਆਗੂ ਵੀ ਮੌਜੂਦ ਰਹੇ ਹਨ। ਦੀਪ ਸਿੱਧੂ ਦੇ ਸਸਕਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਹੁੰਚੇ ਹਨ। ਸਿਮਰਨਜੀਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਕੂਮਤ ਵੱਲੋਂ ਉਨ੍ਹਾਂ ਨੂੰ ਸ਼ਹੀਦ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਬੇਇਨਸਾਫੀ ਹੋਈ ਹੈ। ਮਾਨ ਨੇ ਕਿਹਾ ਦੀਪ ਸਿੱਧੂ ਲੰਡਨ ਵਿੱਚ ਪੜ੍ਹਿਆ ਹੋਇਆ ਵਕੀਲ ਸੀ ਜਿਸਨੂੰ ਹਕੂਮਤ ਵੱਲੋਂ ਸ਼ਹੀਦ ਕਰਵਾਇਆ ਗਿਆ ਹੈ।

ਦੀਪ ਸਿੱਧੂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ

ਨਾਲ ਹੀ ਇਸ ਮੌਕੇ ਸਿਮਰਨਜੀਤ ਮਾਨ ਨੇ ਦੀਪ ਸਿੱਧੂ ਵੱਲੋਂ ਚੋਣ ਸਮਾਮਗ ਵਿੱਚ ਫੜ੍ਹੀ ਉਨ੍ਹਾਂ ਕਿਰਪਾਨ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾੰ ਕਿਹਾ ਕਿ ਇਹ ਕਿਰਪਾਨ ਅਫਗਾਨਿਸਤਾਨ ਵੀ ਗਈ ਹੈ ਜਦੋਂ ਸਿੱਖਾਂ ਨੇ ਅਫਗਾਨਿਸਤਾਨ ਫਤਿਹ ਕੀਤਾ ਸੀ।

ਵਿਵਾਦਿਤ ਨਾਅਰਿਆਂ ਦੀ ਗੂੰਜ 'ਚ ਦੀਪ ਸਿੱਧੂ ਦਾ ਅੰਤਿਮ ਸਸਕਾਰ

ਮਾਨ ਨੇ ਕਿਹਾ ਕਿ ਇਹੀ ਕਿਰਪਾਨ ਦੀਪ ਸਿੱਧੂ ਵੱਲੋਂ ਉਸ ਦਿਨ ਫੜ੍ਹੀ ਗਈ ਸੀ ਜਦੋਂ ਉਨ੍ਹਾਂ ਇੱਕ ਹੱਥ ਵਿੱਚ ਉਨ੍ਹਾਂ ਦੀ ਕਿਰਪਾਨ ਅਤੇ ਦੂਜੇ ਹੱਥ ਵਿੱਚ ਝਾੜੂ ਫੜ੍ਹਿਆ ਸੀ ਅਤੇ ਸਿੱਖ ਕੌਮ ਨੂੰ ਪੁੱਛਿਆ ਸੀ ਕਿ ਤੁਸੀਂ ਰਾਜ ਭਾਗ ਦੀ ਨਿਸ਼ਾਨੀ ਲੈਣੀ ਹੈ ਜਾਂ ਝਾੜੂ ਲੈਣਾ ਹੈ ਜਿਸਨੂੰ ਗੁਰੂ ਨਾਨਕ ਜੀ ਨੇ ਖਤਮ ਕਰ ਦਿੱਤਾ ਸੀ ਅਤੇ ਸਾਰਿਆਂ ਨੂੰ ਬਰਾਬਰਤਾ ਦਿੱਤੀ ਸੀ। ਇਸ ਮੌਕੇ ਮਾਨ ਵੱਲੋਂ ਸਸਕਾਰ ਵਿੱਚ ਸ਼ਾਮਿਲ ਹੋਈ ਪੰਜਾਬੀ ਅਦਕਾਰਾ ਸੋਨੀਆ ਮਾਨ ਨੂੰ ਕਿਰਪਾਨ ਵੀ ਫੜ੍ਹਾਈ ਜੋ ਦੀਪ ਸਿੱਧੂ ਵੱਲੋਂ ਫੜ੍ਹਾ ਕੇ ਭਾਸ਼ਣ ਦਿੱਤਾ ਗਿਆ ਸੀ।

ਇਸ ਮੌਕੇ ਸੋਨੀਆ ਮਾਨ ਕਿਰਪਾਨ ਹੱਥ ਵਿੱਚ ਫੜ੍ਹਦਿਆਂ ਕਿਹਾ ਕਿ ਇਹ ਜੇਕਰ ਕਿਰਪਾਨ ਫੜ੍ਹਨ ਨਾਲ ਸ਼ਹਾਦਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਇੱਕ ਹੋਰ ਸ਼ਹਾਦਤ ਤਿਆਰ ਹੈ।

ਇਹ ਵੀ ਪੜ੍ਹੋ: ਦੀਪ ਸਿੱਧੂ ਦੀ ਮ੍ਰਿਤਕ ਦੇਹ ਪਹੁੰਚੀ ਲੁਧਿਆਣਾ, ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

Last Updated : Feb 16, 2022, 9:27 PM IST

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.