ਲੁਧਿਆਣਾ: ਕੋਰੋਨਾ ਦਾ ਕਹਿਰ ਦੇਸ਼ ਵਿੱਚ ਲਗਾਤਾਰ ਜਾਰੀ ਹੈ। ਜਿੱਥੇ ਕੋਰੋਨਾ ਦੀ ਦੂਜੀ ਲਹਿਰ ਘਾਤਕ ਸਾਬਿਤ ਹੋ ਰਹੀ ਹੈ, ਉੱਥੇ ਹੀ ਤੀਜੀ ਲਹਿਰ ਤੋਂ ਸਾਵਧਾਨ ਹੋਣ ਦੀ ਜਰੂਰਤ ਹੈ। ਲੁਧਿਆਣਾ ਦੇ ਸੀਨੀਅਰ ਡਾਕਟਰ ਐੱਮ.ਐੱਸ ਚਾਵਲਾ ਨੇ ਦੱਸਿਆ, ਕਿ ਆਪਣਾ ਬਚਾਅ ਜ਼ਰੂਰੀ ਹੈ, ਤੇ ਆਪਣੀ ਖੁਰਾਕ ਸਹੀ ਰੱਖਣ ਦੀ ਜਰੂਰਤ ਹੈ, ਤਰਲ ਪਦਾਰਥਾਂ ਦੀ ਵੱਧ ਤੋਂ ਵੱਧ ਵਰਤੋਂ ਹੋਣੀ ਚਾਹੀਦੀ ਹੈ, ਅਤੇ ਠੰਡੀ ਚੀਜਾ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਡਾਕਟਰ ਐੱਮ ਐੱਸ ਚਾਵਲਾ ਨੇ ਦੱਸਿਆ ਕਿ ਤੀਜੀ ਵੇਵ ਬੱਚਿਆਂ ਲਈ ਖਤਰਨਾਕ ਹੈ। ਇਸ ਕਰਕੇ ਬੱਚਿਆਂ ਦਾ ਖਿਆਲ ਰੱਖਣਾ ਹੁਣ ਬੇਹੱਦ ਜ਼ਰੂਰੀ ਹੈ। ਕਿਉਂਕਿ ਪਹਿਲੀ ਵੇਵ ਵਿੱਚ ਜ਼ਿਆਦਾਤਰ ਬਜੁਰਗਾਂ ਦੀ ਮੌਤ ਹੋਈ ਸੀ। ਪਰ ਹੁਣ ਦੂਜੀ ਵੇਵ ਵਿੱਚ ਨੌਜਵਾਨ ਮਰ ਰਹੇ ਹਨ। ਇਸ ਤੋਂ ਅਗਲੀ ਵੇਵ ਵਿੱਚ ਬੱਚਿਆਂ ਦੀ ਜਾਨ ਨੂੰ ਖਤਰਾ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਜੋ ਤਿਆਰੀਆਂ ਕਰ ਸਕਦਾ ਸੀ, ਕਰ ਰਿਹਾ ਹੈ, ਪਰ ਸਾਨੂੰ ਆਪ ਨੂੰ ਵੀ ਖਿਆਲ ਰੱਖਣ ਦੀ ਲੋੜ ਹੈ। ਕਿਉਂਕਿ ਜੇਕਰ ਸਮਾਂ ਹੱਥੋਂ ਨਿਕਲ ਗਿਆ ਤਾਂ ਮੁਸ਼ਕਿਲ ਹੋ ਜਾਵੇਗੀ।