ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਐਸਟੀਐੱਫ ਰੇਂਜ (Ludhiana STF Range) ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਐੱਸਟੀਐੱਫ ਨੇ ਜੇਲ੍ਹ ਵਿੱਚੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਕਾਰੋਬਾਰੀ ਦੇ ਨੈਟਵਰਕ ਨੂੰ ਬੇਨਕਾਬ ਕਰਦਿਆਂ ਤੋੜ ਦਿੱਤਾ ਹੈ। ਐੱਸਟੀਐੱਫ ਦੇ ਡੀਐੱਸਪੀ ਨੇ ਦੱਸਿਆ ਕਿ ਬੀਤੇ ਦਿਨੀਂ ਲੁਧਿਆਣਾ ਐਸਟੀਐੱਫ ਵੱਲੋਂ ਕੁੱਝ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਛਗਿੱਛ ਦੌਰਾਨ ਇਨ੍ਹਾਂ ਤਸਕਰਾਂ ਨੇ ਜੇਲ੍ਹ ਵਿੱਚ ਬੰਦ ਮੁਲਜ਼ਮ ਦੀ ਪਤਨੀ ਦਾ ਨਾਮ ਉਜਾਗਰ ਕੀਤਾ। ਇਸ ਨਿਸ਼ਾਨਦੇਹੀ ਦੇ ਉਧਾਰ ਉੱਤੇ ਐੱਸਟੀਐੱਫ ਨੇ ਇੱਕ ਹੋਰ ਤਸਕਰ ਗ੍ਰਿਫ਼ਤਾਰ ਕੀਤਾ ਜਿਸ ਕੋਲੋਂ 700 ਗ੍ਰਾਮ ਹੀਰੋਇਨ ਬਰਾਮਦ ਹੋਈ ਅਤੇ ਉਸ ਨੇ ਬਾਅਦ ਵਿੱਚ ਪੁੱਛਗਿਛ ਦੌਰਾਨ ਪੂਰੇ ਨੈਕਸਸ ਦੇ ਕਿੰਗਪਿਨ ਜੇਲ੍ਹ ਵਿੱਚ ਬੰਦ ਅਕਸ਼ੇ ਛਾਬੜਾ ਦਾ ਨਾਮ ਸਾਹਮਣੇ ਲਿਆਂਦਾ, ਜਿਸ ਨੂੰ ਐਨਸੀਬੀ ਵੱਲੋਂ 20 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਹ ਮੁਲਜ਼ਮ ਹੁਣ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ।
ਨਸ਼ੇ ਦਾ ਨੈਕਸਸ: ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਐਸਟੀਐੱਫ ਦੇ ਡੀਐੱਸਪੀ ਅਜੇ ਕੁਮਾਰ (DSP Ajay Kumar of STF) ਨੇ ਅੱਗੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਲੁਧਿਆਣਾ ਐਸਟੀਐਫ ਨੂੰ ਵੱਡੀ ਸਫਲਤਾ ਮਿਲੀ ਸੀ, ਜਿਸ ਵਿੱਚ ਇੱਕ ਮਹਿਲਾ ਸਮੇਤ ਕੁਝ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਤੋਂ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਜੇਲ੍ਹ ਵਿੱਚ ਬੈਠ ਕੇ ਫੋਨ ਦੇ ਰਾਹੀਂ ਨਸ਼ਾ ਤਸਕਰੀ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਜੇਲ੍ਹ ਅੰਦਰੋਂ ਕਈ ਕੈਦੀਆਂ ਕੋਲੋਂ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਅਤੇ ਫਿਰ ਕੜੀਆਂ ਜੁੜਨ ਤੋਂ ਬਾਅਦ ਪੂਰੇ ਮਾਮਲੇ ਦੇ ਸੰਚਾਲਕ ਅਕਸ਼ੇ ਛਾਬੜਾ ਦਾ ਨਾਮ ਸਾਹਮਣੇ ਆਇਆ।
ਸੁਰੱਖਿਆ ਵਿੱਚ ਸੰਨ੍ਹ: ਐੱਸਟੀਐੱਫ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਦੇ ਜੇਲ੍ਹ ਤੋਂ ਬਾਹਰ ਵੀ ਵੱਡੇ ਲਿੰਕ ਹਨ। ਜੇਲ੍ਹ ਵਿੱਚ ਨਸ਼ੇ ਦੇ ਨੈਕਸਸ ਦਾ ਹਿੱਸਾ ਬਣੇ ਜਸਪਾਲ ਅਤੇ ਅਮਨਦੀਪ ਨੂੰ ਐੱਸਟੀਐੱਫ ਪ੍ਰੋਡਕਸ਼ਨ ਵਰੰਟ ਉੱਤੇ ਲੈਕੇ ਆਈ ਸੀ, ਜਿਸ ਤੋਂ ਬਾਅਦ ਦੋਵਾਂ ਨੇ ਖੁਲਾਸਾ ਕੀਤਾ ਕਿ ਇਸ ਦਾ ਮਾਸਟਰਮਾਇੰਡ ਅਕਸ਼ੇ ਛਾਬੜਾ ਹੈ ਜੋਕਿ ਜੇਲ੍ਹ ਤੋਂ ਫੋਨ ਰਾਹੀਂ ਨੈੱਟਵਰਕ ਚੱਲਾ ਰਿਹਾ ਸੀ। ਅਕਸ਼ੇ ਛਾਬੜਾ ਨੂੰ 2022 ਵਿੱਚ ਐਨਸੀਬੀ ਨੇ ਗ੍ਰਿਫਤਾਰ ਕੀਤਾ ਸੀ ਅਤੇ ਉਹ ਲੁਧਿਆਣਾ ਜੇਲ੍ਹ (Ludhiana Jail) ਵਿੱਚ ਬੰਦ ਹੈ ਪਰ ਜੇਲ੍ਹ ਵਿੱਚੋਂ ਵੀ ਇਹ ਨੈੱਟਵਰਕ ਚਲਾ ਰਿਹਾ ਸੀ। ਅਜੇ ਕੁਮਾਰ ਡੀਐੱਸਪੀ ਨੇ ਮੰਨਿਆ ਕਿ ਜੇਲ੍ਹ ਵਿੱਚ ਸੁਰੱਖਿਆ ਅੰਦਰ ਕੁਤਾਹੀ ਹੀ ਰਹੀ ਹੈ ਜਿਸ ਕਾਰਣ ਇਹ ਨੈਟਵਰਕ ਚਲਾਏ ਜਾ ਰਹੇ ਹਨ।
- Tamil Nadu Floods: ਹੜ੍ਹ ਕਾਰਨ 10 ਮੌਤਾਂ, ਸੈਂਕੜੇ ਪਿੰਡ ਪਾਣੀ 'ਚ ਡੁੱਬੇ: ਬਚਾਅ ਅਤੇ ਰਾਹਤ ਕਾਰਜ ਜਾਰੀ
- ਅੰਮ੍ਰਿਤਸਰ ਵਿੱਚ ਮੋਟਰਸਾਈਕਲ ਠੀਕ ਕਰਵਾਉਣ ਆਏ ਦੋ ਨੌਜਵਾਨਾਂ ਨੇ ਦੁਕਾਨ 'ਤੇ ਚਲਾਈਆਂ ਗੋਲੀਆਂ, ਇੱਕ ਜ਼ਖ਼ਮੀ
- Lawrence Bishnoi Jail Interview Case: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ ਅੱਜ ਸੁਣਵਾਈ, SIT ਨੇ ਇੰਟਰਵਿਊ ਰਾਜਸਥਾਨ 'ਚ ਹੋਣ ਦੀ ਜਤਾਈ ਸੀ ਸੰਭਾਵਨਾ
ਜਾਇਦਾਦ ਹੋਵੇਗੀ ਜਬਤ: ਐੱਸਟੀਐੱਫ ਅਧਿਕਾਰੀ ਨੇ ਅੱਗੇ ਕਿਹਾ ਕਿ ਜੇਲ੍ਹ ਵਿੱਚੋਂ ਤਸਕਰ ਜਿਸ ਨਾਲ ਵੀ ਸਬੰਧ ਬਣਾ ਰਹੇ ਸਨ, ਉਨ੍ਹਾਂ ਸਾਰੇ ਮੁਲਜ਼ਮਾਂ ਨੂੰ ਜਲਦ ਟ੍ਰੈਕ ਕਰ ਲਿਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਨਸ਼ੇ ਦੀ ਕਮਾਈ ਦੇ ਨਾਲ ਤਸਕਰਾਂ ਨੇ ਜੋ ਵੀ ਜਾਇਦਾਦਾਂ ਬਣਾਈਆਂ ਹਨ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਸੀਲ ਅਤੇ ਜਬਤ ਕੀਤਾ ਜਾਵੇਗਾ।