ਲੁਧਿਆਣਾ: ਹਰ ਕੋਈ ਆਪਣੇ ਚੰਗੇ ਭਵਿੱਖ ਲਈ ਆਪਣਾ ਪੇਂਟ ਕੱਟ ਕੇ ਜੋੜਦਾ ਹੈ, ਪਰ ਤਕਰੀਬਨ ਲੱਖਾਂ ਪਰਿਵਾਰਾਂ ਦਾ ਪੈਸਾਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਫਸ ਚੁੱਕਿਆ ਹੈ। ਅੱਜ 2 ਅਜਿਹੇ ਪਰਿਵਾਰਾਂ ਨੂੰ ਮਿਲਵਾਉਣ ਜਾ ਰਹੇ ਹਾਂ। ਜੋ ਇਸ ਸਮੇਂ ਬਿਲਕੁਲ ਵੀ ਬੇਵੱਸ ਨਜ਼ਰ ਆ ਰਹੇ ਹਨ। ਇਹ ਪੀੜਤ ਪਰਿਵਾਰ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਪੀੜਤ ਪਰਿਵਾਰਾਂ ਦਾ ਕਹਿਣਾ ਹੈ, ਕਿ ਇਨ੍ਹਾਂ ਦਾ ਪੈਸਾ ਵਾਪਸ ਕਰਵਾਇਆ ਜਾਵੇ। ਤਾਂ ਜੋ ਇਹ ਪਰਿਵਾਰ ਆਪਣਾ ਪਾਲਣ-ਪੋਸ਼ਣ ਕਰ ਸਕਣ।
ਮੀਡੀਆ ਨਾਲ ਗੱਲਬਾਤ ਦੌਰਾਨ ਅਧਰੰਗ ਦਾ ਸ਼ਿਕਾਰ ਹੋਏ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਚੰਗੇ ਭਵਿੱਖ ਲਈ ਪਰਲ ਕੰਪਨੀ ਵਿੱਚ ਪੈਸੇ ਜਮਾਂ ਕਰਵਾਏ ਸਨ। ਹਰਪ੍ਰੀਤ ਸਿੰਘ ਮੁਤਾਬਿਕ ਕੰਪਨੀ ਵੱਲੋਂ ਉਨ੍ਹਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾਏ ਗਏ ਸਨ। ਜਿਸ ਨਾਲ ਉਨ੍ਹਾਂ ਨੂੰ ਆਪਣੇ ਚੰਗੇ ਭਵਿੱਖ ਦੀ ਇਸ ਕੰਪਨੀ ਤੋਂ ਉਮੀਦ ਜਾਗੀ ਸੀ। ਪਰ ਕੰਪਨੀ ਨੇ ਉਨ੍ਹਾਂ ਦਾ ਉਹ ਕੱਲ੍ਹ ਵੀ ਉਜਾੜ ਦਿੱਤੀ ਜੋ ਇਹ ਪਰਿਵਾਰ ਬੀਤੀ ਕੱਲ੍ਹ ਵਿੱਚ ਜਿਓ ਰਹੇ ਸਨ।
ਹਰਪ੍ਰੀਤ ਸਿੰਘ ਨੇ ਦੱਸਿਆ, ਇਹ ਪਰਲ ਕੰਪਨੀ ਸਾਨੂੰ ਇਸ ਕਦਰ ਉਜਾੜ ਗਈ ਹੈ, ਕਿ ਅੱਜ ਸਾਡੇ ਘਰ ਵਿੱਚ ਰੋਟੀ ਯੋਗੇ ਪੈਸੇ ਵੀ ਨਹੀਂ ਹਨ। ਉਨ੍ਹਾ ਨੇ ਦੱਸਿਆ, ਕਿ ਅਸੀਂ ਬੈਂਕ ਵਿੱਚੋਂ ਵੀ ਪੈਸੇ ਕਢਵਾਕੇ ਇਸ ਕੰਪਨੀ ਵਿੱਚ ਜਮਾ ਕਰਵਾਏ ਸਨ। ਪਰ ਕੰਪਨੀ ਨੇ ਸਾਡੇ ਨਾਲ ਧੋਖਾ ਕਰਕੇ ਸਾਨੂੰ ਉਜਾੜ ਦਿੱਤਾ ਹੈ।
ਦੂਜੇ ਪਾਸੇ ਜ਼ਿਆਦਾ ਪੈਸਾ ਕਮਾਉਣ ਲਈ ਏਜੰਟ ਬਣ ਕੇ ਜਾਨ ਗਵਾਉਣ ਵਾਲੇ ਹਰਮਿਦਰ ਸਿੰਘ ਦੀ ਮਾਤਾ ਨੇ ਕਿਹਾ, ਕਿ ਕੰਪਨੀ ਬੰਦ ਹੋਣ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ ਸੀ। ਜਿਨ੍ਹਾਂ ਲੋਕਾਂ ਦੇ ਪੈਸੇ ਉਨ੍ਹਾਂ ਨੇ ਲਗਵਾਏ ਸਨ। ਉਹ ਲੋਕ ਅਕਸਰ ਪੈਸਿਆਂ ਦੀ ਮੰਗ ਕਰਦੇ ਸਨ। ਅਤੇ ਡਿਪਰੈਸ਼ਨ ਕਾਰਨ ਹੀ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਈ ਹੈ।