ETV Bharat / state

NOC ਨਾ ਮਿਲਣ ਤੇ ਜਨਤਾ ਬੇਹਾਲ, ਮਹੀਨਿਆਂ ਤੋਂ ਗੇੜੇ ਮਾਰ ਰਹੇ ਲੋਕਾਂ ਨੇ ਕੱਢੀ ਆਪਣੀ ਭੜਾਸ

author img

By

Published : Oct 27, 2022, 4:27 PM IST

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਮਹੀਨੇ ਇਕ ਬਿਆਨ ਜਾਰੀ ਕਰਕੇ ਇਹ ਦਾਅਵਾ ਕੀਤਾ ਸੀ ਕਿ 21 ਦਿਨ੍ਹਾਂ ਦੇ ਵਿਚ ਆਨਲਾਈਨ ਪੋਰਟਲ ਰਾਹੀਂ ਬਿਨੈਕਾਰਾਂ ਨੂੰ NOC ਹਾਸਿਲ ਹੋਵੇਗੀ। ਇਸ ਸਬੰਧੀ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੋਸ਼ਲ ਮੀਡੀਆ 'ਤੇ ਬਕਾਇਦਾ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਪਰ ਹਾਲੇ ਤੱਕ ਵਿਭਾਗ ਵੱਲੋਂ ਆਨਲਾਈਨ 1 ਵੀ ਬਿਨੇਕਾਰ ਨੂੰ NOC ਜਾਰੀ ਨਹੀਂ ਕੀਤੀ ਗਈ। ਜਿਸ ਕਰਕੇ ਲੋਕ ਦਫ਼ਤਰਾਂ ਦੇ ਚੱਕਰ ਮਾਰ ਰਹੇ ਹਨ ਅਤੇ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗ ਰਹੀ ਹੈ।

The people of Punjab have protested against the government for not getting NOC for the plots

ਲੁਧਿਆਣਾ: ਪੰਜਾਬ ਦੇ ਵਿੱਚ ਲੋਕਾਂ ਨੂੰ NOC ਹਾਸਿਲ ਕਰਨ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਮਹੀਨੇ ਇਕ ਬਿਆਨ ਜਾਰੀ ਕਰਕੇ ਇਹ ਦਾਅਵਾ ਕੀਤਾ ਸੀ ਕਿ 21 ਦਿਨ੍ਹਾਂ ਦੇ ਵਿਚ ਆਨਲਾਈਨ ਪੋਰਟਲ ਰਾਹੀਂ ਬਿਨੈਕਾਰਾਂ ਨੂੰ NOC ਹਾਸਿਲ ਹੋਵੇਗੀ। ਇਸ ਸਬੰਧੀ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੋਸ਼ਲ ਮੀਡੀਆ 'ਤੇ ਬਕਾਇਦਾ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਪਰ ਹਾਲੇ ਤੱਕ ਵਿਭਾਗ ਵੱਲੋਂ ਆਨਲਾਈਨ 1 ਵੀ ਬਿਨੇਕਾਰ ਨੂੰ NOC ਜਾਰੀ ਨਹੀਂ ਕੀਤੀ ਗਈ। ਜਿਸ ਕਰਕੇ ਲੋਕ ਦਫ਼ਤਰਾਂ ਦੇ ਚੱਕਰ ਮਾਰ ਰਹੇ ਹਨ ਅਤੇ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗ ਰਹੀ ਹੈ। ਲੋਕ ਕਦੇ ਸਰਕਾਰ ਨੂੰ ਅਤੇ ਕਦੇ ਅਫਸਰਾਂ ਨੂੰ ਕੋਸਦੇ ਨੇ ਅਤੇ ਆਪਣੀ ਭੜਾਸ ਕੱਢਦੇ ਹਨ।

84 ਸਾਲ ਮਨਮੋਹਨ ਸਿੰਘ ਜਦੋਂ ਗਲਾਡਾ ਦਫ਼ਤਰ ਪਹੁੰਚੇ ਤਾਂ ਉਹਨਾਂ ਤੋਂ ਮੁਸ਼ਕਿਲ ਦੇ ਨਾਲ ਹੀ ਚਲਾਇਆ ਜਾ ਰਿਹਾ ਸੀ। ਉਹਨਾਂ ਦੱਸਿਆ ਕਿ 2013 ਦੇ ਵਿੱਚ ਉਹਨਾਂ ਨੇ ਇੱਕ NOC ਅਪਲਾਈ ਕੀਤੀ ਸੀ 9 ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਹਾਲੇ ਤੱਕ NOC ਹਾਸਿਲ ਨਹੀਂ ਹੋਈ। ਉਨ੍ਹਾਂ ਦੀ ਫਾਈਲ ਦੋ ਵਾਰ ਵਿਭਾਗ ਵੱਲੋਂ ਗੁੰਮ ਕੀਤੀ ਜਾ ਚੁੱਕੀ ਹੈ। ਉਹ ਬਜ਼ੁਰਗ ਹਨ ਹਰ ਦੂਜੇ ਤੀਜੇ ਦਿਨ ਦਫਤਰ ਆਉਂਦੇ ਹਨ ਪਰ ਉਹਨਾਂ ਦਾ ਕੰਮ ਨੂੰ ਹਾਲੇ ਤੱਕ ਨਹੀਂ ਹੋ ਪਾਇਆ।

ਉਥੇ ਹੀ ਦੂਜੇ ਪਾਸੇ ਜਦੋਂ ਅਸੀਂ ਹੋਰ ਬਿਨੇਕਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਸਰਕਾਰ ਨੇ ਦਾਅਵਾ ਤਾਂ ਕਰ ਦਿੱਤਾ ਕਿ 21 ਕੰਮਕਾਜੀ ਦਿਨ੍ਹਾਂ ਵਿੱਚ ਉਨ੍ਹਾਂ ਨੂੰ NOC ਮਿਲ ਜਾਵੇਗੀ ਪਰ ਹਾਲੇ ਤੱਕ ਉਨ੍ਹਾਂ ਦਾ ਕੋਈ ਕੰਮ ਨਹੀਂ ਹੋਇਆ। ਇਕ ਹਫ਼ਤਾ ਪਹਿਲਾਂ online noc apply ਕਰਨ ਵਾਲੇ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਥੇ ਆਪਣੀ ਫਾਇਲ ਦਾ ਸਟੇਟਸ ਜਾਨਣ ਲਈ ਆਏ ਸਨ ਉਹਨਾਂ ਦੀ ਫਾਈਲ ਦਾ ਨੰਬਰ 3532 ਨਬਰ ਹੈ।

ਉਨ੍ਹਾਂ ਕਿਹਾ ਪਰ ਹਾਲੇ ਤੱਕ ਕੰਮ ਅੱਗੇ ਨਹੀਂ ਤੁਰਿਆ, ਇਥੋਂ ਤੱਕ ਕੇ ਹਾਲੇ ਤੱਕ online ਕਿਸੇ ਨੂੰ ਵੀ NOC ਹਾਸਿਲ ਨਹੀਂ ਹੋਈ ਹੈ। ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੇ ਜਨਰਲ ਸੈਕਟਰੀ ਖੁਦ ਅੰਜੂ ਠਾਕੁਰ ਗਲਾਡਾ ਦਫ਼ਤਰ ਪਹੁੰਚੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਟਾਫ਼ ਦੀ ਤੈਨਾਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੋ ਲੋਕ ਅਨਪੜ੍ਹ ਹਨ ਉਹ ਆਨਲਾਈਨ ਐਪਲੀਕੇਸ਼ਨ ਨਹੀਂ ਦੇ ਸਕਦੇ। ਉਨ੍ਹਾਂ ਲਈ ਕੋਈ ਕਦਮ ਸਰਕਾਰ ਨੂੰ ਚੁੱਕਣੇ ਚਾਹੀਦੇ ਨੇ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੇ ਵਰਕ ਲੋਡ ਜ਼ਿਆਦਾ ਹੈ ਉਹਨਾਂ ਲਈ ਵੀ ਕੰਮ ਕਰਨਾ ਕਾਫ਼ੀ ਮੁਸ਼ਕਿਲ ਹੈ।

ਉਥੇ ਹੀ ਦੂਜੇ ਪਾਸੇ ਅਮਨਪ੍ਰੀਤ ਕੌਰ ਸੰਧੂ ਮੁੱਖ ਪ੍ਰਸ਼ਾਸ਼ਕ ਗਲਾਡਾ ਨਾਲ ਅਸੀਂ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰਦਿਆਂ ਕਿਹਾ ਕਿ 45 ਹਜ਼ਾਰ NOC ਸਾਡੇ ਕੋਲ ਬਕਾਇਆ ਸੀ ਪਰ ਹੁਣ ਅਸੀਂ ਇਸ ਨੂੰ 23000 ਤੇ ਲੈ ਕੇ ਆਏ ਹਾਂ, ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਰੋਜ਼ਾਨਾ 200 ਫਾਇਲਾਂ ਕਲੀਅਰ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਆਨਲਾਈਨ ਬਿਨੈਕਾਰਾਂ ਦੀਆਂ ਐਪਲੀਕੇਸ਼ਨਾਂ 'ਤੇ ਵੀ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ। ਜਦੋਂ ਕੇ ਇਸ ਸਬੰਧੀ ਜਦੋਂ ਗਲਾਡਾ ਦੇ E. O ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕੇ ਸਾਨੂੰ ਸਰਕਾਰ ਨੇ ਕਿਸੇ ਵੀ ਤਰਾਂ ਦੀ ਬਾਈਟ ਦੇਣ ਤੋਂ ਇਨਕਾਰ ਕੀਤਾ ਹੈ। ਜਦੋਂਕਿ ਇਸ ਸਬੰਧੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਲੁਧਿਆਣਾ 'ਚ ਕੁਝ ਦਿਨ ਪਹਿਲਾਂ ਇਹ ਜਰੂਰ ਕਿਹਾ ਸੀ ਕੇ ਅਸੀਂ ਸਿਸਟਮ ਨੂੰ ਦਰੁਸਤ ਕਰ ਰਹੇ ਹਨ ਜਿਸ ਤਰਾਂ ਅਸੀਂ ਕੰਮ ਕਰਨਾ ਚਾਹੁੰਦੇ ਸਨ ਉਸ ਤਰ੍ਹਾਂ ਦਾ ਕੰਮ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ: ਬੀਬੀ ਜਗੀਰ ਦੇ ਬਿਆਨ ਉੱਤੇ ਭਖੀ ਸਿਆਸਤ, SGPC ਦਾ ਵੱਡਾ ਬਿਆਨ

ETV Bharat Logo

Copyright © 2024 Ushodaya Enterprises Pvt. Ltd., All Rights Reserved.