ETV Bharat / state

ਖੰਨਾ ਦੇ ਲਾਇਨੋਪਾਰ ਇਲਾਕੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ - ਲਾਇਨੋਪਾਰ ਇਲਾਕੇ

ਲੁਧਿਆਣਾ ਦੇ ਖੰਨਾ ਦੇ ਇਲਾਕੇ ਲਾਇਨੋਪਾਰ ਦੇ ਲੋਕਾਂ ਨੂੰ ਬੇਸਿਕ ਸਹੂਲਤਾਂ (Basic facilities) ਦੀ ਘਾਟ ਕਾਰਨ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੋਈ ਸਾਡੇ ਬੱਚਿਆਂ ਨੂੰ ਰਿਸ਼ਤੇ (Relationships) ਕਰਨ ਨੂੰ ਵੀ ਤਿਆਰ ਨਹੀਂ ਹੈ।

ਖੰਨਾ ਦੇ ਲਾਇਨੋਪਾਰ ਇਲਾਕੇ ਦੇ ਲੋਕ ਨਰਕ ਭਰੀ ਜਿੰਦਗੀ ਜਿਊਣ ਲਈ ਮਜ਼ਬੂਰ

author img

By

Published : Jul 24, 2021, 5:18 PM IST

ਲੁਧਿਆਣਾ:ਖੰਨਾ ਦੇ ਲਾਇਨੋਪਾਰ ਇਲਾਕੇ ਦੀ ਜਨਤਾ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਨਰਕ ਜਿਹਾ ਜੀਵਨ ਗੁਜਾਰਨ ਲਈ ਮਜਬੂਰ ਹੈ।ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਅਜਿਹੇ ਹਾਲਾਤ ਕਾਰਨ ਇਸ ਪਾਸੇ ਕੋਈ ਰਿਸ਼ਤਾ ਕਰਨ ਨੂੰ ਵੀ ਤਿਆਰ ਨਹੀਂ ਅਤੇ ਸਾਡੇ ਕਾਂਗਰਸੀ ਵਿਧਾਇਕ ਸਿਰਫ਼ ਵੋਟਾਂ ਮੰਗਣ ਹੀ ਆਉਂਦੇ ਨੇ ਹਾਲਾਤ ਵੇਖਣ ਨਹੀਂ।

ਖੰਨਾ ਦੇ ਲਾਇਨੋਪਾਰ ਇਲਾਕੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ 'ਤੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਨਾਂ ਨਾਲ ਜਾਣਿਆ ਜਾਂਦਾ ਖੰਨਾ ਸ਼ਹਿਰ ਜੋ ਕਿ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।ਸ਼ਹਿਰ ਦਾ ਸਭ ਤੋਂ ਵੱਧ ਚਰਚਾਂ ਵਿੱਚ ਰਹਿਣ ਵਾਲਾ ਇਲਾਕਾ ਹੈ ਲਾਇਨੋਪਾਰ ਦਾ ਇਲਾਕਾ ਜਿਸ ਵਿਚ ਸ਼ਹਿਰ ਦੀ ਇਕ ਤਿਹਾਈ ਆਬਾਦੀ ਹੈ ਅਤੇ ਇਸ ਇਲਾਕੇ ਵਿੱਚ ਸੁਵਿਧਾਵਾਂ ਦੀ ਘਾਟ ਹੈ।ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਸ਼ਹਿਰ ਨੂੰ ਅਮੁਰੂਤ ਸਕੀਮ ਤਹਿਤ 100 ਪ੍ਰਤੀਸ਼ਤ ਸੀਵਰੇਜ ਅਤੇ ਵਾਟਰ ਸਪਲਾਈ ਮੁਹਈਆ ਕਰਵਾਈ ਜਾਣੀ ਸੀ।ਇਸ ਦਾ ਸਭ ਤੋਂ ਵੱਧ ਫ਼ਾਇਦਾ ਲਾਇਨੋਪਾਰ ਇਲਾਕੇ ਦੀ ਜਨਤਾ ਨੂੰ ਹੀ ਮਿਲਣ ਜਾ ਰਿਹਾ ਸੀ, ਪਰ ਮੌਜੂਦਾ ਹਾਲਾਤ ਅਜਿਹੇ ਹਨ ਕਿ ਇਸ ਸਕੀਮ ਦੇ ਪਾਸ ਹੋਣ ਦੇ 5 ਸਾਲ ਬਾਅਦ ਵੀ ਇਲਾਕੇ ਦੀ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੀ।

ਅਕਾਲੀ ਦਲ ਸਰਕਾਰ ਮੌਕੇ 100 ਪ੍ਰਤੀਸ਼ਤ ਸੀਵਰੇਜ ਅਤੇ ਵਾਟਰ ਸਪਲਾਈ ਦਾ ਪ੍ਰੋਜੈਕਟ ਪਾਸ ਕਰਵਾਇਆ ਗਿਆ ਸੀ ਪਰ ਹੁਣ ਹਾਲਾਤ ਅਜਿਹੇ ਨੇ ਕਿ ਜਿਸ ਇਲਾਕੇ ਨੂੰ ਸੀਵਰੇਜ ਦੀ ਸਭ ਤੋਂ ਵੱਧ ਲੋੜ ਹੈ।ਉਸ ਇਲਾਕੇ ਵਿੱਚ ਸੀਵਰੇਜ (Sewerage)ਨਹੀਂ ਪਾਇਆ ਜਾ ਰਿਹਾ।

ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਅਸੀਂ ਤਾਂ ਲੰਮੇ ਅਰਸੇ ਤੋਂ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਾਂ।ਇਹਨਾਂ ਹਾਲਾਤ ਕਾਰਨ ਸਾਡੇ ਇਲਾਕੇ ਵਿੱਚ ਨਾ ਤਾ ਕੋਈ ਰਿਸ਼ਤੇਦਾਰ (Relatives) ਆਉਂਦਾ ਹੈ ਅਤੇ ਨਾ ਹੀ ਇਸ ਇਲਾਕੇ ਵਿੱਚ ਕੋਈ ਰਿਸ਼ਤਾ ਕਰਨ ਨੂੰ ਤਿਆਰ ਹੈ।ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਸਾਡੇ ਵਿਧਾਇਕ ਵੋਟਾਂ ਨੇੜੇ ਹੀ ਨਜ਼ਰ ਆਉਂਦੇ ਹਨ ਨਹੀਂ ਤਾ ਇਲਾਕੇ ਦੀ ਸਾਰ ਲੈਣਾ ਵੀ ਉਹ ਜ਼ਰੂਰੀ ਨਹੀਂ ਸਮਝਦੇ।
ਇਹ ਵੀ ਪੜੋ:Amritsar: ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਨੇ ਓਪੀਡੀ ਬੰਦ ਕਰ ਕੀਤਾ ਰੋਸ ਪ੍ਰਦਰਸ਼ਨ

ETV Bharat Logo

Copyright © 2025 Ushodaya Enterprises Pvt. Ltd., All Rights Reserved.