ਲੁਧਿਆਣਾ: ਜ਼ਿਲ੍ਹੇ ਵਿੱਚ 10 ਮੀਟਰ ਸ਼ੂਟਿੰਗ ਰੇਂਜ ਦੇ ਖਿਡਾਰੀਆਂ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਜੈਪੁਰ ਵਿੱਚ ਗੋਲਡਨ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਲੁਧਿਆਣਾ ਸ਼ੂਟਿੰਗ ਰੇਂਜ ਦੇ 7 ਖਿਡਾਰੀਆਂ ਨੇ ਹਿੱਸਾ ਲਿਆ ਸੀ ਅਤੇ ਕੁੱਲ 7 ਮੈਡਲ ਹੀ ਖਿਡਾਰੀ ਲੈ ਕੇ ਆਏ ਹਨ। ਨਿਸ਼ਾਨੇਬਾਜ਼ਾਂ ਨ੍ਹੇ ਜ਼ਿਲ੍ਹੇ ਦਾ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ, ਪਰ ਖੁਦ ਸਰਕਾਰੀ ਸਹੂਲਤਾਂ ਤੋਂ ਸੱਖਣੇ ਹਨ।
ਮੱਲਾਂ ਮਾਰ ਰਹੇ ਨਿਸ਼ਾਨੇਬਾਜ਼: ਸ਼ੂਟਿੰਗ ਰੇਜ਼ ਦੇ ਖਿਡਾਰੀਆਂ ਵੱਲੋਂ ਜੈਪੁਰ ਵਿੱਚ 7 ਮੈਡਲ ਆਪਣੇ ਨਾਂ ਕੀਤੇ ਹਨ ਅਤੇ ਹੁਣ ਤੱਕ ਇਹ ਸ਼ੂਟਿੰਗ ਰੇਂਜ ਦਰਜਨਾਂ ਕੌਮਾਂਤਰੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਸੈਂਕੜੇ ਜ਼ਿਲ੍ਹਾ ਪੱਧਰੀ ਨਿਸ਼ਾਨੇਬਾਜ਼ ਪੈਦਾ ਕਰ ਚੁੱਕੀ ਹੈ। ਕੋਚ ਗੁਰਜੀਤ ਸਿੰਘ ਅਤੇ ਮਹਿਲਾ ਕੋਚ ਪ੍ਰਿਆ ਨੇ ਦੱਸਿਆ ਕਿ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਹੈ ਅਤੇ ਟੈਲੇਂਟ ਵੀ ਹੈ। ਉਨ੍ਹਾਂ ਵਿੱਚ ਸਿੱਖਣ ਦੀ ਚਾਹ ਹੈ ਜਿਸ ਕਰਕੇ ਲੁਧਿਆਣਾ ਸ਼ੂਟਿੰਗ ਰੇਂਜ ਤੋਂ ਚੰਗੇ ਖਿਡਾਰੀ ਨਿਕਲ ਰਹੇ ਹਨ। ਜੇਕਰ ਇਨ੍ਹਾਂ ਉੱਤੇ ਹੋਰ ਧਿਆਨ ਦਿੱਤਾ ਜਾਵੇ ਅਤੇ ਹੋਰ ਸੁਵਿਧਾਵਾਂ ਮਿਲਣ, ਤਾਂ ਵਿਦਿਆਰਥੀ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਮੈਡਲ ਲਿਆ ਸਕਦੇ ਹਨ।
ਨਿਸ਼ਾਨੇਬਾਜ਼ਾਂ ਨੂੰ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ: ਸ਼ੂਟਿੰਗ ਰੇਂਜ ਦੇ ਹਾਲਾਤ ਦਿਨ ਪ੍ਰਤੀ ਦਿਨ ਖਸਤਾ ਹੁੰਦੇ ਜਾ ਰਹੇ ਹਨ। ਸ਼ੂਟਿੰਗ ਰੇਂਜ ਦੀਆਂ ਕੰਧਾਂ ਉੱਤੇ ਸਲ੍ਹਾਬਾ ਆ ਚੁੱਕੀ ਹੈ, ਜੋ ਕਿ ਨਿਸ਼ਾਨੇਬਾਜ਼ਾਂ ਨੂੰ ਨਿਸ਼ਾਨੇ ਲਾਉਣ ਵਿੱਚ ਕਾਫੀ ਪਰੇਸ਼ਾਨੀ ਦਿੰਦੀ ਹੈ। ਇਸ ਤੋਂ ਇਲਾਵਾ ਏਅਰ ਗੰਨ ਅਤੇ ਉਸ ਦੀਆਂ ਕਾਟਰੇਜ ਵੀ ਖਿਡਾਰੀ ਆਪਣੇ ਹੀ ਪੈਸਿਆਂ ਦੇ ਖ਼ਰੀਦਦੇ ਹਨ। ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਹੈ।
ਪ੍ਰਸ਼ਾਸਨ ਦੀ ਅਣਗਹਿਲੀ: ਲੁਧਿਆਣਾ ਦੀ ਸ਼ੂਟਿੰਗ ਰੇਂਜ ਕੋਰੋਨਾ ਕਾਲ ਦੌਰਾਨ ਸਾਲ 2020 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਇਨਡੋਰ ਸ਼ੂਟਿੰਗ ਰੇਂਜ ਵਿੱਚ ਸਿਰਫ 10 ਮੀਟਰ ਸ਼ੂਟਿੰਗ ਰੇਂਜ ਦੀ ਹੀ ਸਿਖਲਾਈ ਲਈ ਜਾ ਸਕਦੀ ਹੈ। ਬੈਡਮਿੰਟਨ ਕੋਰਟ ਤਿਆਰ ਕਰਨ ਕਰਕੇ ਇਮਾਰਤ ਵਿਚ ਪਿਛਲੇ ਦਿਨੀਂ ਸਲ੍ਹਾਬ ਆਉਣੀ ਸ਼ੁਰੂ ਹੋ ਗਈ ਜਿਸ ਕਰਕੇ ਇਸ ਰੇਂਜ ਵਿੱਚ ਆਉਣ ਵਾਲੇ ਖਿਡਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
- Bathinda news: ਬਠਿੰਡਾ ਵਿੱਚ ਰੇਲ ਸੇਵਾ ਪ੍ਰਭਾਵਿਤ, ਪਾਣੀ 'ਚ ਡੁੱਬਿਆ ਰੇਲਵੇ ਟ੍ਰੈਕ
- Thalassemia Bal Sewa Yojana: ਥੈਲੇਸੀਮੀਆ ਮਰੀਜ਼ ਨੂੰ ਬੋਨ ਮੈਰੋ ਲਈ ਸਰਕਾਰ ਦੇਵੇਗੀ 10 ਲੱਖ, ਜਾਣੋ, ਕਿਵੇਂ ਹੋਵੇਗਾ ਥੈਲੇਸੀਮੀਆ ਮਰੀਜ਼ਾਂ ਦਾ ਇਲਾਜ
- Punjab Police Slap Women: ਜ਼ਮੀਨ ਐਕਵਾਇਰ ਮਾਮਲੇ 'ਚ ਕਿਸਾਨ ਮਹਿਲਾ ਦੇ ਪੁਲਿਸ ਮੁਲਾਜ਼ਮ ਨੇ ਜੜਿਆ ਥੱਪੜ, ਦੇਖੀ ਵੀਡੀਓ
ਸੂਬੇ ਵਿੱਚ ਕੋਈ ਵੀ ਕੌਮਾਂਤਰੀ ਪੱਧਰ ਦੀ ਸ਼ੂਟਿੰਗ ਰੇਂਜ ਨਹੀਂ ਹੈ ਜਿਸ ਕਰਕੇ ਕੌਮਾਂਤਰੀ ਪੱਧਰ ਦੀ ਸਿਖਲਾਈ ਲੈਣ ਲਈ ਖਿਡਾਰੀਆਂ ਨੂੰ ਜਾਂ ਤਾਂ ਪਟਿਆਲਾ ਜਾਣਾ ਪੈਂਦਾ ਹੈ ਜਾਂ ਫਿਰ ਜੈਪੁਰ ਜਾ ਕੇ ਸਿਖਲਾਈ ਲੈਣੀ ਪੈਂਦੀ ਹੈ। ਨਿਸ਼ਾਨੇਬਾਜ਼ੀ ਵਿੱਚ ਸਿਖਲਾਈ ਲੈਣ ਵੇਲੇ ਕਾਟਰੇਜ ਵੀ ਵਿਦੇਸ਼ਾਂ ਤੋਂ ਮੰਗਵਾਈ ਜਾਂਦੀ ਹੈ ਜਿਸ ਦੇ ਐਕਸਾਈਜ਼ ਡਿਊਟੀ ਵੀ ਲੱਗਦੀ ਹੈ, ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਖੇਡ ਨੂੰ ਘੱਟ ਹੀ ਤਜਵੀਜ਼ ਦਿੱਤੀ ਗਈ ਹੈ।