ETV Bharat / state

ਲੁਧਿਆਣਾ ਦੇ ਮਾਡਲ ਟਾਊਨ ਵਿੱਚ 5 ਮਹੀਨਿਆਂ ਦੇ ਬੱਚੇ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ - ਲੁਧਿਆਣਾ ਦੀ ਪੁਲਿਸ ਵੱਲੋਂ ਜਾਰੀ ਤਫਤੀਸ਼

ਲੁਧਿਆਣਾ ਵਿੱਚ ਇਕ ਵਿਆਹੁਤਾ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਮਾਮਲੇ ਸੰਬੰਧੀ ਜਾਂਚ ਜਾਰੀ ਹੈ ਅਤੇ ਇਸ ਵਿੱਚ ਜੋ ਵੀ ਤੱਥ ਸਾਹਮਣੇ ਆਏ ਉਹਨਾਂ ਤੱਥਾਂ ਦੇ ਅਧਾਰ 'ਤੇ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗੀ।

The mother of a 5-month-old child committed suicide in Ludhiana's Model Town
ਲੁਧਿਆਣਾ ਦੇ ਮਾਡਲ ਟਾਊਨ ਵਿੱਚ 5 ਮਹੀਨਿਆਂ ਦੇ ਬੱਚੇ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ
author img

By

Published : Jul 30, 2023, 2:56 PM IST

ਲੁਧਿਆਣਾ ਦੇ ਮਾਡਲ ਟਾਊਨ ਵਿੱਚ 5 ਮਹੀਨਿਆਂ ਦੇ ਬੱਚੇ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ : ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਵਿੱਚ ਇਕ 35 ਸਾਲਾਂ ਵਿਆਹੁਤਾ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਤੋਂ ਬਾਅਦ ਜਿਥੇ ਘਰ ਵਿੱਚ ਸੋਗ ਪੱਸਰ ਗਿਆ, ਤਾਂ ਉਥੇ ਹੀ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੋ ਗਿਆ। ਔਰਤ ਵੱਲੋਂ ਖ਼ੁਦਕੁਸ਼ੀ ਕਰਨ ਦੀ ਖਬਰ ਮਿਲਦਿਆਂ ਹੀ ਪੁਲਿਸ ਵੀ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਮਿਲੀ ਜਾਣਾਕਾਰੀ ਦੇ ਮੁਤਾਬਿਕ ਔਰਤ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ, ਹਾਲਾਂਕਿ ਪਰਿਵਾਰ ਨਾਲ ਰਹਿਣ ਦੇ ਬਾਵਜੂਦ ਅਜਿਹਾ ਕੀ ਹੋਇਆ ਕਿ ਔਰਤ ਨੂੰ ਇਹ ਕਦਮ ਚੁੱਕਣਾ ਪਿਆ। ਪੁਲਿਸ ਇਸ ਦੀ ਪੜਤਾਲ ਵਿੱਚ ਜੁਟੀ ਹੋਈ ਹੈ।

ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਸੀ : ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦਾ ਇਕ ਛੋਟਾ ਬੱਚਾ ਵੀ ਹੈ ਜਿਸ ਦੀ ਉਮਰ 5 ਤੋਂ 6 ਮਹੀਨੇ ਹੈ। ਉਸ ਦਾ ਪਤੀ ਦਿਨੇਸ਼ ਨੇੜੇ ਕਿਸੇ ਬੁਟੀਕ 'ਚ ਕੰਮ ਕਰਦਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕੋਠੀ ਦੇ ਮਾਲਕ ਦਲਜੀਤ ਸਿੰਘ ਨੇ ਕਿਹਾ ਪਿਛਲੇ 15 ਤੋਂ 20 ਸਾਲਾਂ ਦੇ ਕਰੀਬ ਉਨ੍ਹਾਂ ਦੀ ਕੋਠੀ ਦੀ ਦੇਖ ਰੇਖ ਅਤੇ ਕੋਠੀ ਵਿੱਚ ਇਹ ਪਰਿਵਾਰ ਕੰਮ ਕਰ ਰਿਹਾ। ਉਹਨਾਂ ਕਿਹਾ ਕਿ ਜਿਸ ਔਰਤ ਵੱਲੋਂ ਸੁਸਾਈਡ ਕੀਤਾ ਗਿਆ ਹੈ ਉਹ ਉਹਨਾਂ ਦੀ ਕੋਠੀ ਵਿਚ ਦੂਸਰੀ ਮੰਜਿਲ 'ਤੇ ਰਹਿੰਦੀ ਸੀ। ਪਰਿਵਾਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਝਗੜਾ ਵੀ ਨਹੀਂ ਸੁਣਿਆ ਕਿ ਅਜਿਹਾ ਹੋਵੇ।

ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ : ਉੱਥੇ ਹੀ ਕੋਠੀ 'ਚ ਕੰਮ ਕਰਨ ਵਾਲੇ ਬਾਬੂ ਲਾਲ ਨੇ ਕਿਹਾ ਕਿ ਪਤੀ ਪਤਨੀ ਬੱਚੇ ਨਾਲ ਰਹਿੰਦੇ ਸਨ। ਇਨ੍ਹਾਂ ਦਾ ਕੋਈ ਆਪਸੀ ਝਗੜਾ ਨਹੀਂ ਸੀ। ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਪ੍ਰਦੀਪ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੜਕੀ ਵੱਲੋਂ ਸੁਸਾਈਡ ਕੀਤਾ ਗਿਆ ਹੈ ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਨੇ ਅਤੇ ਡੈੱਡ ਬਾਡੀ ਨੂੰ ਕਬਜ਼ੇ ਵਿੱਚ ਲੈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ। ਮਾਮਲੇ ਸੰਬੰਧੀ ਜਾਂਚ ਜਾਰੀ ਹੈ ਅਤੇ ਇਸ ਵਿੱਚ ਜੋ ਵੀ ਤੱਥ ਸਾਹਮਣੇ ਆਏ ਉਨ੍ਹਾਂ ਤੱਥਾਂ ਦੇ ਅਧਾਰ 'ਤੇ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.