ਲੁਧਿਆਣਾ: ਇੱਕ ਪਾਸੇ ਜਿੱਥੇ ਲੁਧਿਆਣੇ ਦਾ ਬੁੱਢਾ ਨਾਲਾ (Budha Nala of Ludhiana) ਪਹਿਲਾਂ ਹੀ ਲੁਧਿਆਣੇ ਉੱਤੇ ਵੱਡਾ ਕਲੰਕ ਹੈ ਉਥੇ ਹੀ ਹੁਣ ਸਿਧਵਾਂ ਕਨਾਲ ਨਹਿਰ ਦੇ ਹਾਲਾਤ ਵੀ ਬੁੱਢੇ ਨਾਲੇ ਵਰਗੇ ਬਣਦੇ ਜਾ ਰਹੇ ਨੇ ਵਾਤਾਵਰਨ ਪ੍ਰੇਮੀਆਂ ਅਤੇ ਸ਼ਹਿਰ ਵਾਸੀਆਂ ਨੇ ਇਸ ਉੱਤੇ ਚਿੰਤਾ ਜਤਾਈ ਹੈ ਅਤੇ ਕਿਹਾ ਕਿ ਜੇਕਰ ਹਾਲਾਤ ਹੀ ਰਹੇ ਤਾਂ ਆਉਂਦੀ ਹੈ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਸਿਧਵਾਂ ਕਨਾਲ ਨਹਿਰ ਵੀ ਬੁੱਢੇ ਨਾਲੇ ਦਾ ਰੂਪ ( Sidhwa Kanal canal also similar to the old canal) ਧਾਰ ਲਵੇਗੀ। ਜਦਕਿ ਦੂਜੇ ਪਾਸੇ ਹਲਕੇ ਦੇ ਵਿਧਾਇਕ ਨੇ ਕਿਹਾ ਕਿ 1 ਜਨਵਰੀ ਤੋਂ 31 ਜਨਵਰੀ ਤੱਕ ਅਸੀਂ ਇਸ ਸਬੰਧੀ ਮੁਹਿੰਮ ਚਲਾਉਣ ਜਾ ਰਹੇ ਹਨ ਜਿਸ ਦੇ ਤਹਿਤ ਅਸੀਂ ਨਹਿਰ ਦੀ ਸਫਾਈ ਵੀ ਕਰਾਂਗੇ ਅਤੇ ਨਾਲ ਹੀ ਇਥੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਤਾਂ ਜੋ ਨਹਿਰ ਦੇ ਵਿਚ ਕੋਈ ਕੂੜਾ-ਕਰਕਟ ਨਾ ਸੁੱਟ ਸਕੇ ।
ਐਂਨ ਜੀ ਟੀ ਨੂੰ ਸ਼ਿਕਾਇਤ: ਪਬਲਿਕ ਐਕਸ਼ਨ ਕਮੇਟੀ (Public Action Committee) ਦੇ ਮੈਂਬਰ ਸੇਵਾਮੁਕਤ ਕਰਨਲ ਲਖਨ ਪਾਲ ਸਿੰਘ ਨੇ ਕਿਹਾ ਕਿ ਅਸੀਂ ਇਸ ਦੀ ਸ਼ਿਕਾਇਤ ਐਨ ਜੀ ਟੀਮ ਨੂੰ ਕੀਤੀ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ, ਲਖਨਪਾਲ ਨੇ ਕਿਹਾ ਕਿ ਪ੍ਰਸ਼ਾਸ਼ਨ ਦੀ ਇਸ ਵਿਚ ਵਡੀ ਨਲਾਇਕੀ ਹੈ, ਨਗਰ ਨਿਗਮ ਅਤੇ ਨੇਹਰੀ ਮਹਿਕਮਾ ਅੱਖਾਂ ਬੰਦ ਕਰਕੇ ਬੈਠਾ ਹੈ ਅਤੇ ਸਿੱਧਵਾਂ ਕਨਾਲ ਨਹਿਰ ਦੀ ਹਾਲਤ ਖ਼ਸਤਾ (condition of the Sidhwa Kanal Canal became dire) ਬਣ ਗਈ ਹੈ ਪੂਰੀ ਤਰਾਂ ਪ੍ਰਦੂਸ਼ਿਤ ਹੋ ਚੁੱਕੀ ਹੈ ਉਨ੍ਹਾਂ ਕਿਹਾ ਕਿ ਨਿਹਰੀ ਪ੍ਰੋਜੇਕਟ ਸਕੀਮ ਦੇ ਤਹਿਤ ਇਹ ਪਾਣੀ ਲੁਧਿਆਣਾ ਵਾਸੀਆਂ ਨੇ ਪੀਣ ਲਈ ਵਰਤਣਾ ਹੈ ਉਨ੍ਹਾਂ ਕਿਹਾ ਕਿ ਇਸ ਨਾਲ ਪਾਣੀ ਪ੍ਰਦੂਸ਼ਿਤ ਹੋਵੇਗਾ।


ਬੁੱਢੇ ਨਾਲੇ ਵਰਗੇ ਹਾਲਾਤ: ਸਿਧਵਾਂ ਕਨਾਲ ਦੇ ਆਉਣ ਵਾਲੇ ਸਮੇਂ ਵਿਚ ਬੁੱਢੇ ਨਾਲੇ ਵਰਗੇ ਹਾਲਾਤ ਹੋ ਜਾਣਗੇ ਇਸ ਗੱਲ ਵਿਚ ਵਾਤਾਵਰਣ ਪ੍ਰੇਮੀ ਅਤੇ ਕਾਰੋਬਾਰੀ ਵੀ ਹਾਮੀ ਭਰ ਰਹੇ ਨੇ, ਵਪਾਰ ਮੰਡਲ ਦੇ ਪ੍ਰਧਾਨ ਨੇ ਕਿਹਾ ਹੈ ਕਿ ਬੁੱਢਾ ਨਾਲਾ ਲੁਧਿਆਣਾ ਦਾ ਵੱਡਾ ਕਲੰਕ (Big stigma of Ludhiana) ਸੀ ਅਤੇ ਇਸ ਦਾ ਕਸੂਰਵਾਰ ਹਮੇਸ਼ਾ ਤੋਂ ਹੀ ਕਾਰੋਬਾਰੀਆਂ ਨੂੰ ਠਹਿਰਾਇਆ ਜਾਂਦਾ ਰਿਹਾ ਹੈ ਉਨ੍ਹਾਂ ਕਿਹਾ ਹੁਣ ਸਿਧਵਾਂ ਕਨਾਲ ਨਹਿਰ ਦੇ ਹਾਲਾਤ ਲੋਕਾਂ ਨੇ ਅਜਿਹੇ ਬਣਾ ਦਿੱਤੇ ਹਨ ਕਿ ਇਥੇ ਕੂੜੇ ਦੇ ਢੇਰ ਲੱਗ ਗਏ ਹਨ ਭਾਵੇਂ ਲੋਕਾਂ ਦੀ ਆਸਥਾ ਹੈ ਪਰ ਪ੍ਰਸ਼ਾਸਨ ਨੂੰ ਇਸ ਦੀ ਸਫਾਈ ਕਰਵਾਉਣੀ ਚਾਹੀਦੀ ਸੀ ਉਨਾਂ ਕਿਹਾ ਕਿ ਬੁੱਢਾ ਨਾਲਾ ਵੀ ਪਹਿਲਾਂ ਸਿੱਧਵਾਂ ਕਨਾਲ ਵਰਗਾ ਸਾਫ-ਸੁਥਰਾ ਸੀ ਪਰ ਹੁਣ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕੇ ਇਸ ਦੇ ਆਉਣ ਵਾਲੇ ਦਿਨਾਂ ਵਿਚ ਵੀ ਬੁੱਢੇ ਨਾਲੇ ਵਰਗੇ ਹਾਲਾਤ ਬਣ ਜਾਣਗੇ ਉਹਨਾਂ ਕਿਹਾ ਕਿ 200 ਮੀਟਰ ਦੀ ਦੂਰੀ ਤੇ ਕਾਰਪੋਰੇਸ਼ਨ ਦਾ ਦਫ਼ਤਰ ਹੈ ਅਤੇ ਉਹ ਇਸ ਦੀ ਸਫਾਈ ਕਿਉਂ ਨਹੀਂ ਕਰਵਾ ਰਹੇ


ਪ੍ਰਸ਼ਾਸਨ ਦੀ ਸਫਾਈ: ਉਧਰ ਦੂਜੇ ਪਾਸੇ ਸਿਧਵਾਂ ਕਨਾਲ ਨਹਿਰ ਦੇ ਹਾਲਾਤਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਆਪਣੀ ਸਫਾਈ ਦਿੱਤੀ (The administration cleaned itself up) ਹੈ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਧਾਰਮਿਕ ਆਸਥਾ ਕਰਕੇ ਸਿਧਵਾਂ ਕਨਾਲ ਨਹਿਰ ਦੇ ਹਲਾਤ ਹੋਏ ਹਨ ਉਨ੍ਹਾਂ ਕਿਹਾ ਕਿ ਫਿਲਹਾਲ ਪੁਲ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਇਸ ਕਰਕੇ ਉਸ ਵਿੱਚ ਪਾਣੀ ਛੱਡਿਆ ਨਹੀਂ ਜਾ ਸਕਦਾ ਅਤੇ ਹੁਣ ਉਨ੍ਹਾਂ ਵੱਲੋਂ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਇੱਕ ਜਨਵਰੀ ਤੋਂ ਲੈਕੇ 31 ਜਨਵਰੀ ਤਕ ਇਸ ਦੀ ਸਫ਼ਾਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਨਿਹਰ ਦੇ ਵਿਚੋਂ ਵੱਡੀ ਤਾਦਾਦ ਵਿੱਚ ਮਲਬਾ ਨਿਕਲਣਾ ਹੈ ਉਸ ਕਰਕੇ ਅਸੀਂ ਇਸ ਦੀ ਮੁਹਿੰਮ ਵਿੱਢੀ ਹੈ ਉਨ੍ਹਾਂ ਕਿਹਾ ਕਿ ਅਸੀਂ ਇਸ ਤੇ ਨਜ਼ਰ ਰੱਖਣ ਲਈ ਕੈਮਰੇ ਵੀ ਲਗਵਾਉਣ ਜਾ ਰਹੇ ਹਨ, ਪਰ ਉਹ ਆਮ ਲੋਕਾਂ ਨੂੰ ਅਪੀਲ ਕਰਨਗੇ ਕੇ ਓਹ ਉਸ ਥਾਂ ਤੇ ਕੂੜਾ ਨਾ ਸੁੱਟਣ।

ਇਹ ਵੀ ਪੜ੍ਹੋ: ਵਿਜੀਲੈਂਸ ਵੱਲੋਂ ਕਾਨੂੰਨਗੋ ਦਸ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ