ETV Bharat / state

ਆਖਿਰ ਕਿਉਂ ? ਆਲੋਪ ਹੁੰਦੀਆਂ ਜਾ ਰਹੀਆਂ ਨੇ ਪੰਜਾਬੀ ਵਿਰਸੇ ਦਾ ਮੁੱਖ ਹਿੱਸਾ ਪੱਖੀਆਂ - ਝਾਲਰ ਵਾਲੀਆਂ ਪੱਖੀਆਂ

ਪੰਜਾਬ ਦੇ ਸੱਭਿਆਚਾਰ ਦਾ ਉਹ ਹਿੱਸਾ ਨੇ ਜਿਸ ਨੂੰ ਕਦੀ ਹਰ ਕੁਆਰੀ ਕੁੜੀ ਆਪਣੇ ਵਿਆਹ ਲਈ ਬੜੀਆਂ ਰੀਝਾਂ ਨਾਲ ਰੰਗ ਬਰੰਗੀ ਪੱਖੀਆਂ ਬੁਣਦੀ ਸੀ ਜੋ ਕਿ ਆਲੋਪ ਹੁੰਦੀਆਂ ਜਾ ਰਹੀਆਂ ਹਨ।

ਆਲੋਪ ਹੁੰਦੀਆਂ ਜਾ ਰਹੀਆਂ ਨੇ ਪੰਜਾਬੀ ਵਿਰਸੇ ਦਾ ਮੁੱਖ ਹਿੱਸਾ ਪੱਖੀਆਂ

author img

By

Published : May 7, 2022, 4:59 PM IST

ਜਲੰਧਰ: ਵੈਸੇ ਤਾਂ ਪੰਜਾਬ ਦਾ ਜਲੰਧਰ ਜ਼ਿਲ੍ਹਾ ਖੇਡਾਂ ਦੇ ਸਾਮਾਨ ਕਰਕੇ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ, ਪਰ ਜਲੰਧਰ ਜ਼ਿਲ੍ਹੇ ਵਿੱਚ ਖੇਡਾਂ ਦੇ ਉਦਯੋਗ ਲੱਗਣ ਤੋਂ ਪਹਿਲੇ ਕੁਝ ਐਸੀਆਂ ਚੀਜ਼ਾਂ ਦੇ ਉਦਯੋਗ ਵੀ ਸਨ ਜੋ ਅੱਜ ਅਲੋਪ ਹੁੰਦੇ ਜਾ ਰਹੇ ਹਨ। ਇਸ ਦੇ ਵਿੱਚ ਚਾਹੇ ਗੱਲ ਨਕੋਦਰ ਵਿਖੇ ਬਣਨ ਵਾਲੀਆਂ ਪੱਖੀਆਂ ਹੋਣ ਜਾਂ ਫਿਰ ਜੰਡੂਸਿੰਘਾ ਵਿਖੇ ਬਣਨ ਵਾਲੀਆਂ ਪੱਖੀਆਂ ਦੀ ਹੋਵੇ।

ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਸੱਭਿਆਚਾਰ ਦਾ ਇਕ ਮੁੱਖ ਹਿੱਸਾ ਪੱਖੀਆਂ ਦੀ:- ਝਾਲਰ ਵਾਲੀਆਂ ਪੱਖੀਆਂ ਪੰਜਾਬ ਦੇ ਸੱਭਿਆਚਾਰ ਦਾ ਉਹ ਹਿੱਸਾ ਨੇ ਜਿਸ ਨੂੰ ਕਦੀ ਹਰ ਕੁਆਰੀ ਕੁੜੀ ਆਪਣੇ ਵਿਆਹ ਲਈ ਬੜੀਆਂ ਰੀਝਾਂ ਨਾਲ ਰੰਗ ਬਰੰਗੀ ਪੱਖੀਆਂ ਬੁਣਦੀ ਸੀ ਅਤੇ ਉਸ ਤੋਂ ਬਾਅਦ ਝਾਲਰ ਹੁੰਦੀ ਸੀ। ਪੰਜਾਬ ਦਾ ਇਹ ਸੱਭਿਆਚਾਰ ਜਿਸ ਵਿੱਚ ਕੁਆਰੀਆਂ ਕੁੜੀਆਂ ਆਪਣੇ ਵਿਆਹਾਂ ਦੇ ਦਾਜ ਲਈ ਚਾਦਰਾਂ, ਸਿਰਹਾਣੇ ਪਤੀ ਟੇਬਲਕਲਾਥ ਵਰਗੀਆਂ ਚੀਜ਼ਾਂ ਉੱਪਰ ਬਾਕਮਾਲ ਕੱਢਾਈ ਕਰਕੇ ਇਸ ਨੂੰ ਆਪਣੇ ਵਿਆਹ ਦੇ ਦਾਜ ਲਈ ਤਿਆਰ ਕਰਦੀਆਂ ਸਨ।

ਪੱਖੀਆਂ ਦਾ ਉਸ ਵੇਲੇ ਇੱਕ ਅਹਿਮ ਰੋਲ ਹੁੰਦਾ ਸੀ, ਕਿਉਂਕਿ ਉਸ ਵੇਲੇ ਪਿੰਡਾਂ ਵਿੱਚ ਲਾਈਟ ਨਹੀਂ ਹੁੰਦੀ ਸੀ ਅਤੇ ਜਿੱਥੇ ਲਾਈਟ ਹੁੰਦੀ ਵੀ ਸੀ। ਉੱਥੇ ਬਿਜਲੀ ਨਾਲ ਚੱਲਣ ਵਾਲੇ ਪੱਖੇ ਏਸੀ ਅਤੇ ਕੂਲਰ ਨਹੀਂ ਹੁੰਦੇ ਸਨ। ਇਹੀ ਕਾਰਨ ਹੈ ਕਿ ਹੱਥ ਨਾਲ ਬਣੀਆਂ ਹੋਈਆਂ, ਇਨ੍ਹਾਂ ਪੱਖੀਆਂ ਦਾ ਕਾਰੋਬਾਰ ਪੰਜਾਬ ਦੇ ਮੁੱਖ ਕਾਰੋਬਾਰਾਂ ਵਿੱਚੋਂ ਇੱਕ ਸੀ। ਇਸ ਕਾਰੋਬਾਰ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ਦਾ ਪਿੰਡ ਜੰਡੂਸਿੰਘਾ ਇਕ ਅਹਿਮ ਰੋਲ ਅਦਾ ਕਰਦਾ ਸੀ। ਪੁਰਾਣੇ ਵੇਲਿਆਂ ਵਿੱਚ ਇਸ ਪਿੰਡ ਦੇ ਹਰ ਘਰ ਵਿੱਚ ਜ਼ਨਾਨੀਆਂ ਇਨ੍ਹਾਂ ਪੱਖਿਆਂ ਨੂੰ ਬਣਾਉਣ ਦਾ ਕੰਮ ਕਰਦੀਆਂ ਸਨ।

ਆਲੋਪ ਹੁੰਦੀਆਂ ਜਾ ਰਹੀਆਂ ਨੇ ਪੰਜਾਬੀ ਵਿਰਸੇ ਦਾ ਮੁੱਖ ਹਿੱਸਾ ਪੱਖੀਆਂ

ਅੱਜ ਇਨ੍ਹਾਂ ਪੱਖੀਆਂ ਦੀ ਥਾਂ ਏ.ਸੀ ਕੂਲਰ ਤੇ ਪੱਖਿਆਂ ਨੇ ਲੈ ਲਈ ਹੈ:- ਜਿੱਦਾਂ ਜਿੱਦਾਂ ਸਮਾਜ ਵਿੱਚ ਆਧੁਨਿਕ ਚੀਜ਼ਾਂ ਆ ਰਹੀਆਂ ਹਨ, ਉਧਰ ਉਹ ਦਾ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੁਰਾਣੀਆਂ ਵਸਤੂਆਂ ਦਾ ਕਾਰੋਬਾਰ ਲੋਪ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਇਹ ਪੱਖੀਆਂ ਦਾ ਕਾਰੋਬਾਰ ਵੀ ਹੁਣ ਅਲੋਪ ਹੋਣ ਦੀ ਕਗਾਰ 'ਤੇ ਆ ਚੁੱਕਿਆ ਹੈ। ਅੱਜ ਪੰਜਾਬ ਦੇ ਜਲੰਧਰ ਸ਼ਹਿਰ ਦਾ ਪਿੰਡ ਜੰਡੂ ਸਿੰਘਾ ਜਿੱਥੇ ਕਿਸੇ ਸਮੇਂ ਪੂਰੇ ਪਿੰਡ ਵਿੱਚ ਸਿਰਫ਼ ਪੱਖੀਆਂ ਦਾ ਕਾਰੋਬਾਰ ਹੁੰਦਾ ਸੀ, ਪਰ ਹੁਣ ਇੱਕਾ ਦੁੱਕਾ ਲੋਕ ਹੀ ਇਨ੍ਹਾਂ ਪੱਖੀਆਂ ਨੂੰ ਫੜਾਉਂਦੇ ਹੋਏ ਨਜ਼ਰ ਆਉਂਦੇ ਹਨ।

ਸਿਰਫ਼ ਬਜ਼ੁਰਗਾਂ ਦੇ ਹੱਥ ਵਿੱਚ ਰਹਿ ਗਿਆ ਇਹ ਕਾਰੋਬਾਰ :- ਪੱਖੀਆਂ ਦੇ ਇਸ ਕਾਰੋਬਾਰ ਨੂੰ ਪਿੰਡ ਜੰਡੂਸਿੰਘਾ ਵਿੱਚ ਜਦੋਂ ਅਸੀਂ ਨਜ਼ਦੀਕ ਜਾ ਕੇ ਦੇਖਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਅੱਜ ਉਸ ਪਿੰਡ ਦੇ ਸਿਰਫ਼ ਬਜ਼ੁਰਗ ਲੋਕ ਇਸ ਕੰਮ ਨੂੰ ਕਰ ਰਹੇ ਹਨ। ਚਾਹੇ ਉਹ ਪੱਖੀਆਂ ਦੀਆਂ ਡੰਡੀਆਂ ਨੂੰ ਬਣਾਉਣਾ ਹੋਵੇ, ਉਨ੍ਹਾਂ ਦੀਆਂ ਡੰਡੀਆਂ ਨੂੰ ਰੰਗ ਕਰਨਾ ਹੋਵੇ, ਇਨ੍ਹਾਂ ਪੱਖਿਆਂ ਨੂੰ ਬੁਣ ਕੇ ਉਹਨਾਂ 'ਤੇ ਚਾਰਲ ਲਗਾਉਣੀ ਹੋਵੇ, ਇਨ੍ਹਾਂ ਸਾਰੇ ਕੰਮਾਂ ਨੂੰ ਅੱਜ ਸਿਰਫ਼ ਪੁਰਾਣੇ ਬਜ਼ੁਰਗਾਂ ਵੱਲੋਂ ਹੀ ਅੰਜ਼ਾਮ ਦਿੱਤਾ ਜਾ ਰਿਹਾ ਹੈ।

ਇਨ੍ਹਾਂ ਬਜ਼ੁਰਗਾਂ ਦਾ ਕਹਿਣਾ ਹੈ ਕਿ ਅੱਜ ਉਹ ਆਪਣੀ ਉਮਰ ਦੇ ਜਿਸ ਪੜਾਅ 'ਤੇ ਆ ਚੁੱਕੇ ਹਨ, ਉਸ ਪੜਾਅ ਉੱਪਰ ਆ ਕੇ ਨਾ 'ਤੇ ਉਹ ਘਰ ਵਿਹਲੇ ਬਹਿ ਸਕਦੇ ਨੇ ਅਤੇ ਨਾ ਹੀ ਕੋਈ ਹੋਰ ਕਾਰੋਬਾਰ ਜਾਂ ਕੰਮ ਕਰ ਸਕਦੇ ਹਨ। ਇਨ੍ਹਾਂ ਬਜ਼ੁਰਗਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਇਸ ਵਿਰਸੇ ਨੂੰ ਉਹ ਉਦੋਂ ਤੱਕ ਸਾਂਭ ਕੇ ਰੱਖਣਗੇ, ਜਦੋਂ ਤੱਕ ਉਹ ਖੁਦ ਇਸ ਦੁਨੀਆਂ ਵਿੱਚ ਹਨ। ਇਨ੍ਹਾਂ ਬਜ਼ੁਰਗਾਂ ਮੁਤਾਬਕ ਉਨ੍ਹਾਂ ਤੋਂ ਬਾਅਦ ਹੁਣ ਕੋਈ ਵੀ ਨੌਜਵਾਨ ਪੀੜ੍ਹੀ ਇਸ ਕੰਮ ਵਿੱਚ ਹੱਥ ਨਹੀਂ ਪਾਉਣਾ ਚਾਹੁੰਦੀ, ਕਿਉਂਕਿ ਜਿੱਦਾਂ ਇਨ੍ਹਾਂ ਬਜ਼ੁਰਗਾਂ ਦੀ ਜ਼ਿੰਦਗੀ ਦੀ ਸ਼ਾਮ ਹੁੰਦੀ ਜਾ ਰਹੀ ਹੈ, ਸ਼ਾਇਦ ਉਦਾਂ ਹੀ ਪੱਖੀਆਂ ਦੀ ਇਸ ਕਾਰੋਬਾਰ ਦਾ ਸੂਰਜ ਵੀ ਨਾਲ ਨਾਲ ਚੱਲ ਰਿਹਾ ਹੈ।

ਜੰਡੂ ਸਿੰਘਾਂ ਦੀਆਂ ਇੱਕਾ ਦੁੱਕਾ ਮਹਿਲਾਵਾਂ ਹੀ ਬਣਾਉਂਦਿਆਂ ਦਿਸਦੀਆਂ ਨੇ ਇਹ ਪੱਖੀਆਂ:- ਜੰਡੂਸਿੰਘ ਦੀ ਰਹਿਣ ਵਾਲੀ ਰਵਿੰਦਰ ਕੌਰ ਦੱਸਦੀ ਹੈ ਕਿ ਇਕ ਸਮਾਂ ਹੁੰਦਾ ਸੀ ਜਦ ਹਰ ਕੁੜੀ ਨੂੰ ਆਪਣੇ ਵਿਆਹ ਲਈ ਦਾਜ ਤਿਆਰ ਕਰਨ ਵਿੱਚ ਇੰਨਾ ਚਾਅ ਹੁੰਦਾ ਸੀ ਕਿ ਚਾਦਰਾਂ ਸਿਰਹਾਣਿਆਂ ਉੱਪਰ ਸੁੰਦਰ ਕਢਾਈ ਕੱਢਦੀਆਂ ਸਨ ਭਾਰਤ ਤੇ ਇਸ ਦੇ ਨਾਲ ਹੀ ਹੱਥ ਨਾਲ ਬਣੀਆਂ ਇਨ੍ਹਾਂ ਪੱਖੀਆਂ ਮੈਨੂੰ ਆਪ ਆਪਣੇ ਹੱਥ ਨਾਲ ਰੰਗ ਬਿਰੰਗੀਆਂ ਉਨ੍ਹਾਂ ਨਾਲ ਬੁਣ ਲਈਆਂ ਸੀ। ਇਸ 'ਤੇ ਇਨ੍ਹਾਂ ਉਪਰ ਝਾਲਰ ਲਾਉਂਦੀਆਂ ਸਨ।

ਪਰ ਅੱਜ ਪੱਖੇ ਏ.ਸੀ ਕੂਲਰ ਦਾ ਜ਼ਮਾਨਾ ਆ ਗਿਆ ਹੈ ਤੇ ਪੱਖੀਆਂ ਦਾ ਕੰਮ ਹੌਲੀ-ਹੌਲੀ ਖ਼ਤਮ ਹੁੰਦਾ ਜਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਅੱਜ ਲੋਕ ਇਨ੍ਹਾਂ ਚੀਜ਼ਾਂ ਨੂੰ ਸਿਰਫ ਸ਼ੌਕ ਦੇ ਲਈ ਇਸਤੇਮਾਲ ਕਰਦੇ ਹਨ। ਇਹ ਪੱਖੀਆਂ ਅੱਜ ਘਰ ਵਿੱਚ ਇਸਤੇਮਾਲ ਹੋਣ ਵਾਲਾ ਸਮਾਂ ਨਹੀਂ ਸਗੋਂ ਘਰ ਦੀ ਸਜਾਵਟ ਦਾ ਸਾਮਾਨ ਬਣ ਕੇ ਰਹਿ ਗਈਆਂ ਹਨ।

ਪੰਜਾਬ ਵਿੱਚ ਮਾਰਕੀਟ ਨਾ ਹੋਣ ਕਰਕੇ ਸਿਰਫ਼ ਹਰਿਆਣਾ ਤੇ ਰਾਜਸਥਾਨ ਵਿੱਚ ਹੁੰਦੀਆਂ ਨੇ ਪੱਖੀਆਂ ਸਪਲਾਈ:- ਜੰਡੂਸਿੰਘਾ ਵਿਖੇ ਪੱਖੀਆਂ ਦਾ ਕਾਰੋਬਾਰ ਕਰਨ ਵਾਲੇ ਵਿਜੇ ਕੁਮਾਰ ਦੱਸਦੇ ਨੇ ਕਿ ਕੋਈ ਸਮਾਂ ਸੀ ਜਦੋਂ ਜੰਡੂਸਿੰਘਾ ਇੱਕ ਛੋਟਾ ਪਿੰਡ ਹੁੰਦਾ ਸੀ। ਪਰ ਇੱਥੇ ਦੀਆਂ ਪੱਖੀਆਂ ਦਾ ਕਾਰੋਬਾਰ ਪੂਰੇ ਦੇਸ਼ ਵਿੱਚ ਸਭ ਤੋਂ ਵੱਡਾ ਹੁੰਦਾ ਸੀ। ਹਲਾਤ ਇਹ ਹੁੰਦੇ ਸੀ ਕਿ ਪਿੰਡ ਵਿੱਚ ਕਈ ਆਰੇ ਸੀ ਅਤੇ ਪਿੰਡ ਦਾ ਪਿੰਡ ਹੈ, ਇਸ ਕੰਮ ਵਿੱਚ ਲੱਗਿਆ ਹੁੰਦਾ ਸੀ।

ਵਿਜੇ ਕੁਮਾਰ ਦੱਸਦੇ ਨੇ ਕਿ ਇਸ ਪਿੰਡ ਵਿੱਚੋਂ ਪੂਰੇ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਵੀ ਪੱਖੀਆਂ ਨੂੰ ਇਸਤੇਮਾਲ ਕਰਨ ਲਈ ਖ਼ਰੀਦ ਕੇ ਲੈ ਕੇ ਜਾਂਦੇ ਸੀ। ਪਰ ਅੱਜ ਇਹ ਕਾਰੋਬਾਰ ਪੰਜਾਬ ਵਿੱਚ ਬਿਲਕੁਲ ਹੀ ਨਹੀਂ ਰਿਹਾ ਅਤੇ ਜੋ ਥੋੜ੍ਹਾ ਬਹੁਤ ਚੱਲ ਰਿਹਾ ਹੈ। ਉਹ ਵੀ ਨੇੜੇ ਦੇ ਸੂਬੇ ਹਰਿਆਣੇ ਅਤੇ ਰਾਜਸਥਾਨ ਕਰਕੇ ਚੱਲ ਰਿਹਾ ਹੈ, ਕਿਉਂਕਿ ਉਥੇ ਇਨ੍ਹਾਂ ਪੱਖਿਆਂ ਦੀ ਅਜੇ ਥੋੜ੍ਹੀ ਬਹੁਤ ਡਿਮਾਂਡ ਹੈ।

ਇਹ ਵੀ ਪੜੋ:- ਪਟਿਆਲਾ ਘਟਨਾ ਨੂੰ ਲੈਕੇ ਪੰਥਕ ਇਕੱਠ ’ਚ ਮਾਨ ਸਰਕਾਰ 'ਤੇ ਖੜ੍ਹੇ ਕੀਤੇ ਸਵਾਲ !

ETV Bharat Logo

Copyright © 2025 Ushodaya Enterprises Pvt. Ltd., All Rights Reserved.