ਖੰਨਾ: ਪੰਜਾਬ ਇਨ੍ਹਾਂ ਦਿਨਾਂ ਵਿੱਚ ਹੜ੍ਹ ਨਾਲ ਪ੍ਰਭਾਵਿਤ ਹੈ। ਉੱਥੇ ਹੀ ਸਿਆਸੀ ਆਗੂਆਂ ਵੱਲੋਂ ਵੀ ਇਨ੍ਹਾਂ ਇਲਾਕਿਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਹੀ ਤਹਿਤ ਪੰਜਾਬ ਕਾਂਗਰਸ ਪ੍ਰਧਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਸ਼ਾਨੇ 'ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਰਹੇ। ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਨੇ ਕਾਂਗਰਸ ਦਾ ਬੇੜਾ ਗਰਕ ਕਰ ਦਿੱਤਾ। ਜਦੋਂ ਵੀ ਕਿਸੇ ਪਲੇਟਫਾਰਮ ਤੋਂ ਪਿਛਲੀ ਸਰਕਾਰ ਦੀ ਨਾਕਾਮੀ ਦਾ ਜ਼ਿਕਰ ਕੀਤਾ ਜਾਂਦਾ ਹੈ, ਤਾਂ ਕਾਂਗਰਸ ਇਸ ਲਈ ਜ਼ਿੰਮੇਵਾਰ ਨਹੀਂ ਹੈ, ਬਲਕਿ ਸਾਡੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਲ ਜ਼ਿੰਮੇਵਾਰ ਹਨ। ਕੈਪਟਨ ਨੇ ਗ਼ਲਤੀਆਂ ਕੀਤੀਆਂ ਸੀ, ਤਾਂ ਅੱਜ ਅਸੀਂ ਸਾਰੇ ਕਾਂਗਰਸੀ ਇਸ ਦਾ ਖਮਿਆਜ਼ਾ ਭੁਗਤ ਰਹੇ ਹਾਂ।
ਕੈਪਟਨ ਅਮਰਿੰਦਰ ਦੀਆਂ ਕੀਤੀਆਂ ਗਲਤੀਆਂ ਦਾ ਖਮਿਆਜ਼ਾ ਭੁਗਤ ਰਹੀ ਕਾਂਗਰਸ: ਦੂਜੇ ਪਾਸੇ ਵੜਿੰਗ ਨੇ 'ਆਪ' ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸੂਬੇ 'ਚ ਹੜ੍ਹ ਤੋਂ ਪਹਿਲਾਂ ਠੋਸ ਪ੍ਰਬੰਧ ਨਹੀਂ ਕੀਤੇ ਗਏ। ਜਿਸ ਤਰ੍ਹਾਂ ਸੰਸਦ ਮੈਂਬਰ ਪ੍ਰਨੀਤ ਕੌਰ ਹੜ੍ਹ ਤੋਂ ਬਾਅਦ ਨਦੀ ਵਿੱਚ ਹੱਥ-ਚੂੜਾ ਵਹਾ ਕੇ ਰਸਮ ਕਰ ਰਹੀ ਹੈ ਉਸੇ ਤਰ੍ਹਾਂ ਸਰਕਾਰ ਹੁਣ ਫੰਡ ਜਾਰੀ ਕਰ ਰਹੀ ਹੈ। ਜੇਕਰ ਪ੍ਰਨੀਤ ਕੌਰ ਨੂੰ ਇੰਨੀ ਚਿੰਤਾ ਹੁੰਦੀ, ਤਾਂ ਉਹ ਉਪਾਅ ਪਹਿਲਾਂ ਕੀਤਾ ਜਾਂਦਾ। ਇਹੀ ਕੰਮ ਸਰਕਾਰ ਕਰ ਰਹੀ ਹੈ। ਹੜ੍ਹਾਂ ਤੋਂ ਬਾਅਦ ਆਫ਼ਤ ਪ੍ਰਬੰਧਨ ਲਈ ਕਰੋੜਾਂ ਰੁਪਏ ਜਾਰੀ ਕਰਨ ਦਾ ਕੋਈ ਫਾਇਦਾ ਨਹੀਂ। ਨਹਿਰਾਂ,ਰਜਵਾਹਿਆਂ ਅਤੇ ਨਾਲਿਆਂ ਦੀ ਸਫ਼ਾਈ ਪਹਿਲਾਂ ਹੋਣੀ ਚਾਹੀਦੀ ਸੀ।
- Monsoon Tips: ਮੀਂਹ ਦੇ ਮੌਸਮ ਦੌਰਾਨ ਭੋਜਨ ਜਲਦੀ ਖਰਾਬ ਹੋ ਜਾਂਦਾ ਹੈ, ਤਾਂ ਇੱਥੇ ਦੇਖੋ ਭੋਜਨ ਨੂੰ ਲੰਬੇ ਸਮੇਂ ਤੱਕ ਕਿਵੇਂ ਕਰਨਾ ਹੈ ਸਟੋਰ
- Monsoon Health Tips: ਮੀਂਹ ਦੇ ਮੌਸਮ ਦੌਰਾਨ ਇਨ੍ਹਾਂ ਭੋਜਨਾ ਨੂੰ ਇਕੱਠੇ ਖਾਣ ਤੋਂ ਬਚੋ, ਨਹੀਂ ਤਾਂ ਹੋ ਸਕਦੀਆਂ ਨੇ ਕਈ ਸਿਹਤ ਸਮੱਸਿਆਵਾਂ
- Sleeping Problem At Night: ਜੇਕਰ ਤੁਹਾਨੂੰ ਵੀ ਰਾਤ ਨੂੰ ਚੰਗੀ ਨੀਂਦ ਨਹੀਂ ਆਉਦੀ, ਤਾਂ ਇਨ੍ਹਾਂ ਗੱਲਾਂ ਦੀ ਕਰ ਲਓ ਪਾਲਣਾ, ਦਿਨ ਭਰ ਰਹੋਗੇ ਊਰਜਾਵਾਨ
ਓਪੀ ਸੋਨੀ ਨੂੰ ਨਾ ਮਿਲਣ ਦੀ ਨਿੰਦਾ : ਸਾਂਸਦ ਗੁਰਜੀਤ ਸਿੰਘ ਔਜਲਾ ਨੂੰ ਅੰਮ੍ਰਿਤਸਰ ਵਿਖੇ ਵਿਜੀਲੈਂਸ ਹਿਰਾਸਤ ਵਿੱਚ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨਾਲ ਮੁਲਾਕਾਤ ਨਾ ਕਰਨ ਦੀ ਘਟਨਾ ਉਪਰ ਰਾਜਾ ਵੜਿੰਗ ਨੇ ਕਿਹਾ ਕਿ ਇਹ ਅਧਿਕਾਰਾਂ ਦੀ ਉਲੰਘਣਾ ਹੈ। ਕਿਸੇ ਵੀ ਵਿਅਕਤੀ ਨੂੰ ਪੁਲਿਸ ਹਿਰਾਸਤ ਜਾਂ ਜੇਲ੍ਹ ਵਿੱਚ ਮਿਲਣ ਤੋਂ ਨਹੀਂ ਰੋਕਿਆ ਜਾ ਸਕਦਾ। ਇਹ ਬਦਲੇ ਦੀ ਰਾਜਨੀਤੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੋਨੀ ਕੋਈ ਅਪਰਾਧੀ ਨਹੀਂ ਹਨ ਜਿਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ।
ਪਿਛਲੀਆਂ ਸਰਕਾਰਾਂ ਨੂੰ ਕੋਸਣ ਦੀ ਬਜਾਏ ਕੁਝ ਨਵਾਂ ਕਰੇ ਸੂਬਾ ਸਰਕਾਰ : ਜੇਕਰ ਕਾਲੋਨੀ ਗੈਰ-ਕਾਨੂੰਨੀ ਹੈ, ਤਾਂ ਕਾਰਵਾਈ ਕਰੋਖੰਨਾ 'ਚ ਹੜ੍ਹ ਦੌਰਾਨ ਚਰਚਾ 'ਚ ਰਹੀ ਨੈਸ਼ਨਲ ਹਾਈਵੇ 'ਤੇ ਬਣੀ ਗੈਬ ਦੀ ਪੁਲੀ ਰਾਹੀਂ ਪਾਣੀ ਦੀ ਨਿਕਾਸੀ ਦੇ ਮੁੱਦੇ 'ਤੇ ਰਾਜਾ ਵੜਿੰਗ ਨੇ ਸਰਕਾਰ ਨੂੰ ਚੁਣੌਤੀ ਦਿੱਤੀ। ਵੜਿੰਗ ਨੇ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਵਿੱਚ ਪੁਲੀ ਦੇ ਸਾਹਮਣੇ ਕਲੋਨੀ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਤਾਂ ਮੌਜੂਦਾ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਡੇਢ ਸਾਲ ਦਾ ਸਮਾਂ ਬੀਤ ਚੁੱਕਾ ਹੈ ਹੁਣ ਪਿਛਲੀਆਂ ਸਰਕਾਰਾਂ ਨੂੰ ਕੋਸਣ ਦੀ ਬਜਾਏ ਕਾਰਵਾਈ ਕਰਨੀ ਚਾਹੀਦੀ ਹੈ। ਸੱਚਾਈ ਲੋਕਾਂ ਦੇ ਸਾਹਮਣੇ ਆ ਜਾਵੇਗੀ ਕਿ ਇਸਦਾ ਜ਼ਿੰਮੇਵਾਰ ਕੌਣ ਹੈ। ਇਸਦੇ ਨਾਲ ਹੀ ਉਨ੍ਹਾਂ ਖੰਨਾ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਲੋਕਾਂ ਵਿਚ ਜਾ ਕੇ ਮਦਦ ਕਰਨ ਦੀ ਹਦਾਇਤ ਕੀਤੀ।