ਲੁਧਿਆਣਾ: ਵਾਰਡ ਨੰਬਰ 2 ਤੋ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣਾਂ ਲੜ ਚੁਕੇ ਉਮੀਦਵਾਰ ਇਕਬਾਲ ਸਿੰਘ ਚੰਨੀ ਵਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ, ਇਸ ਦੌਰਾਨ ਉਨ੍ਹਾਂ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਹੇਰਾਫੇਰੀ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਅਕਾਲੀ ਉਮੀਦਵਾਰ ਇਕਬਾਲ ਸਿੰਘ ਚੰਨੀ ਖੰਨਾ ਦੇ ਵਾਰਡ ਨੰਬਰ 2 ਤੋ ਚੋਣ ਹਾਰ ਗਏ ਸਨ, ਚੰਨੀ ਨੇ ਇਸ ਬਾਰੇ ਚੋਣ ਅਧਿਕਾਰੀ ਨੂੰ ਇਸ ਦੀ ਜਾਂਚ ਬਾਰੇ ਇਕ ਚਿੱਠੀ ਵੀ ਲਿਖੀ ਹੈ।
ਸਟ੍ਰੋਂਗ ਰੂਮ ’ਚ ਉਮੀਦਵਾਰ ਨੂੰ ਮਸ਼ੀਨਾਂ ਵੇਖਣ ਤੱਕ ਨਹੀਂ ਦਿੱਤੀਆਂ ਗਈਆਂ: ਚੰਨੀ
ਚੰਨੀ ਦਾ ਦੋਸ਼ ਹੈ ਕਿ ਜਦੋ ਮਸ਼ੀਨਾਂ ਗਿਣਤੀ ਲਈ ਲਿਆਦੀਆਂ ਗਈਆਂ ਤਾਂ ਮਸ਼ੀਨਾਂ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਵੋਟਿੰਗ ਤੋਂ ਬਾਅਦ ਸਟ੍ਰੋਂਗ ਰੂਮ ਵਿੱਚ ਉਨ੍ਹਾਂ ਨੂੰ ਮਸ਼ੀਨਾਂ ਵੇਖਣ ਵੀ ਨਹੀਂ ਦਿਤੀਆਂ ਗਈਆਂ। ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਮਸ਼ੀਨਾਂ ਖੋਲਣ ਤੋ ਪਹਿਲਾਂ ਹੀ ਉਨ੍ਹਾਂ ਤੋ ਸਾਈਨ ਵੀ ਕਰਵਾ ਲਏ ਗਏ ਸਨ, ਉਨ੍ਹਾਂ ਇੰਜੀਨੀਅਰਾਂ ਦੇ 17 ਤਾਰੀਕ ਤੱਕ ਰੁਕਣ ’ਤੇ ਵੀ ਸਵਾਲ ਚੁੱਕੇ।