ਲੁਧਿਆਣਾ: ਸ਼ਹਿਰ ਦੇ ਪੱਖੋਵਾਲ ਰੋਡ 'ਤੇ ਬਣੇ ਫਲਾਈਓਵਰ 'ਤੇ ਕਾਰ ਅਤੇ ਟਰਾਲੇ ਦੀ ਭਿਆਨਕ ਟੱਕਰ ਹੋ ਗਈ ਹੈ। ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਦਾ ਬੰਪਰ ਟੁੱਟ ਗਿਆ ਅਤੇ ਕਾਰ ਦਾ ਵੀ ਭਾਰੀ ਨੁਕਸਾਨ ਹੋ ਗਿਆ। ਇਸ ਹਾਦਸੇ 'ਚ ਕਾਰ ਚਾਲਕ ਗੱਡੀ ਵਿੱਚ ਹੀ ਫਸ ਗਿਆ, ਜਿਸ ਨੂੰ ਕਿ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਸ ਮੌਕੇ 'ਤੇ ਕਾਰ ਦੇ ਮਾਲਕ ਅਤੇ ਟਰੱਕ ਚਾਲਕ ਦੋਵੇਂ ਭਿੜਦੇ ਹੋਏ ਵੀ ਨਜ਼ਰ ਆਏ।
ਹਸਪਤਾਲ ਜਾ ਰਿਹਾ ਸੀ ਜ਼ਖ਼ਮੀ: ਦੱਸਿਆ ਜਾ ਰਿਹਾ ਕਿ ਕਾਰ ਚਾਲਕ ਦਾ ਪਿਤਾ ਹਸਪਤਾਲ ਵਿੱਚ ਦਾਖ਼ਲ ਸੀ, ਜਿਸ ਕਾਰਨ ਉਹ ਪਰਿਵਾਰਕ ਮੈਂਬਰਾਂ ਦੀ ਰੋਟੀ ਲੈ ਕੇ ਓਹ ਹਸਪਤਾਲ ਜਾ ਰਿਹਾ ਸੀ। ਇਸ ਦੌਰਾਨ ਉਹ ਪੱਖੋਵਾਲ ਰੋਡ ਫਲਾਈਓਵਰ 'ਤੇ ਪੁੱਜਿਆ ਤਾਂ ਉਸ ਦੀ ਕਾਰ ਦੀ ਟਰਾਲੇ ਨਾਲ ਟੱਕਰ ਹੋ ਗਈ। ਇਸ ਦੌਰਾਨ ਟਰਾਲਾ ਚਾਲਕ ਵਲੋਂ ਗੱਡੀ ਚਾਲਕ ਦੀ ਗਲਤੀ ਕੱਢਦਿਆਂ ਇਲਜ਼ਾਮ ਲਗਾਏ ਹਨ। ਇਸ ਦੌਰਾਨ ਦੋਵੇਂ ਧਿਰਾਂ ਇੱਕ ਦੂਜੇ ਨਾਲ ਉਲਝਦੀਆਂ ਨਜ਼ਰ ਆਈਆਂ ਤੇ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ।
ਮੌਕੇ 'ਤੇ ਪਹੁੰਚੇ ਨੇ ਕੱਢਿਆ ਬਾਹਰ: ਇਸ ਹਾਦਸੇ ਦੇ ਕਾਰਨ ਕਾਫ਼ੀ ਲੰਬਾ ਜਾਮ ਲੱਗ ਗਿਆ ਤੇ ਮੌਕੇ 'ਤੇ ਪਹੁੰਚੇ ਲੋਕਾਂ ਵਲੋਂ ਗੱਡੀ ਚਾਲਕ ਨੂੰ ਬਾਹਰ ਕੱਢਿਆ ਗਿਆ। ਜਿਸ 'ਚ ਪ੍ਰਤੱਖਦਰਸ਼ੀ ਦਾ ਕਹਿਣਾ ਕਿ ਉਹ ਦਿੱਲੀ ਵਾਲੇ ਪਾਸੇ ਤੋਂ ਆ ਰਹੇ ਸੀ ਤਾਂ ਫਲਾਈਓਵਰ 'ਤੇ ਇਹ ਹਾਦਸਾ ਹੋਇਆ ਸੀ, ਜਿਸ 'ਚ ਉਨ੍ਹਾਂ ਮੌਕੇ 'ਚੇ ਪਹੁੰਚ ਕੇ ਜ਼ਖ਼ਮੀ ਨੂੰ ਗੱਡੀ ਤੋਂ ਬਾਹਰ ਕੱਢਿਆ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਦੇ ਸੱਟਾਂ ਜ਼ਿਆਦਾ ਹਨ ਅਤੇ ਖੂਨ ਚੱਲ ਰਿਹਾ ਹੈ।
ਕਾਰ ਚਾਲਕ ਦੀ ਗਲਤੀ ਨਾਲ ਹਾਦਸਾ: ਉਧਰ ਟਰਾਲਾ ਚਾਲਕ ਦਾ ਕਹਿਣਾ ਕਿ ਉਹ ਕਰਨਾਲ ਤੋਂ ਰੇਤਾ ਭਰ ਕੇ ਬਾਘਾਪੁਰਾਣਾ ਜਾ ਰਹੇ ਸੀ ਤਾਂ ਕਾਰ ਚਾਲਕ ਤੇਜ਼ ਰਫ਼ਤਾਰ 'ਚ ਸੀ ਤੇ ਗਲਤ ਪਾਸਿਓ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਕਾਰ ਚਾਲਕ ਦੀ ਗਲਤੀ ਨਾਲ ਉਸ ਨੂੰ ਭਾਰੀ ਨੁਕਸਾਨ ਝੱਲਣਾ ਪੈ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਨਵੀਂ ਗੱਡੀ ਨੁਕਸਾਨੀ ਗਈ ਹੈ।
- ਪੰਜਾਬ ਦੀਆਂ ਜੇਲ੍ਹਾਂ ਵਿੱਚ ਪਹੁੰਚਿਆਂ HIV- ਸਿਹਤ ਵਿਭਾਗ ਦੇ ਖੁਲਾਸੇ, ਬੱਚੇ ਤੇ ਔਰਤਾਂ ਵੀ ਪੀੜਤ- ਖਾਸ ਰਿਪੋਰਟ
- Breast Feeding Week: ਮਾਂ ਦੀ ਮਮਤਾ ’ਤੇ ਪੱਛਮੀ ਸੱਭਿਅਤਾ ਦਾ ਅਸਰ! ਔਰਤਾਂ 'ਚ ਵਧਿਆ ਨਸ਼ੇ ਦਾ ਰੁਝਾਨ ਮਾਂ ਦੇ ਦੁੱਧ ਨੂੰ ਬਣਾ ਰਿਹਾ ਜ਼ਹਿਰੀਲਾ!
- Singapore Education Model: ਕੀ ਸੇਧ ਲੈ ਕੇ ਆਏ ਸਿੰਗਾਪੁਰ ਟ੍ਰੇਨਿੰਗ ਲਈ ਗਏ ਪੰਜਾਬ ਦੇ ਸਕੂਲ ਪ੍ਰਿੰਸੀਪਲਜ਼, ਸੁਣੋ ਇੱਕ-ਇੱਕ ਦਿਲਚਸਪ ਗੱਲ
ਮੌਕੇ 'ਤੇ ਪਹੁੰਚੀ ਪੁਲਿਸ ਦੀ ਜਾਂਚ: ਉਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਅਨੁਸਾਰ ਕਾਰ ਚਾਲਕ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪੁਲਿਸ ਦੇ ਮੁਤਾਬਿਕ ਪੂਰੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕ ਹਾਦਸਾ ਫਲਾਈਓਵਰ 'ਤੇ ਹੋਣ ਕਰਕੇ ਟਰੈਫਿਕ ਵੀ ਕਾਫੀ ਦੇਰ ਤੱਕ ਜਾਮ ਹੋ ਗਿਆ, ਜਿਸ ਨੂੰ ਕਿ ਪੁਲਿਸ ਨੇ ਖੁੱਲ੍ਹਵਾ ਦਿੱਤਾ ਹੈ।