ਲੁਧਿਆਣਾ:ਜਗਰਾਉਂ ਨਗਰ ਕੌਂਸਲ ਵਿਖੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਕਨਵੀਨਰ ਰਮੇਸ਼ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕੈਪਟਨ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕੱਢੀ ਗਈ।ਉਨ੍ਹਾਂ ਕਿਹਾ ਕਿ ਅੱਜ ਪੂਰੇ 21 ਦਿਨ ਹੋ ਗਏ ਪੂਰੇ ਪੰਜਾਬ ਵਿੱਚ ਸਫਾਈ ਸੇਵਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਹੜਤਾਲ ਕੀਤੀ ਹੋਇਆਂ ਨੂੰ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਮੁਲਾਜਮਾਂ ਦੇ ਢਿੱਡ ‘ਤੇ ਲੱਤ ਮਾਰ ਰਹੀ ਹੈ ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਸ਼ੋਕ ਸਾਰਵਾਨ ਨੇ ਕਿਹਾ ਕਿ ਸਰਕਾਰ ਦੇ ਮੰਗਾਂ ਨਾ ਮੰਨਣ ‘ਤੇ ਉਨ੍ਹਾਂ ਦਾ ਸੰਗਰਸ਼ ਹੋਰ ਤਿੱਖਾ ਹੋਵੇਗਾ।ਇਸ ਮੌਕੇ ਉਨ੍ਹਾਂ ਦੱਸਿਆ ਕਿ 9 ਜੂਨ ਨੂੰ ਸਵੇਰੇ 10 ਵਜੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਪੂਰੇ ਪੰਜਾਬ ਦੇ ਸਫਾਈ ਸੇਵਕ ਮਿਲ ਘੇਰਾਓ ਕਰਨਗੇ ਤੇ ਉਨ੍ਹਾਂ ਦੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਮਨ ਨਹੀਂ ਕਰ ਕਿ ਮਹਾਮਾਰੀ ਦੇ ਦੌਰ ਚ ਹੜਤਾਲ ਕੀਤੀ ਜਾਵੇ ਜਾਂ ਪ੍ਰਦਰਸ਼ਨ ਕੀਤਾ ਜਾਵੇ ਪਰ ਉਨ੍ਹਾਂ ਨੂੰ ਮਜ਼ਬੂਰਨ ਸੜਕਾਂ ਤੇ ਆ ਕੇ ਧਰਨੇ ਲਾਉਣੇ ਪੈ ਰਹੇ ਹਨ।ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਉਨ੍ਹਾਂ ਦੀਆਂ ਮੰਗਾਂ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਉਹ ਹੜਤਾਲ ਖਤਮ ਕਰ ਆਪਣੇ ਕੰਮ ਤੇ ਲੱਗਣ।
ਇਹ ਵੀ ਪੜੋ:ਪੰਜਾਬ ਕਾਂਗਰਸ ਕਲੇਸ਼: 3 ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਦਿੱਲੀ ਪੰਹੁਚੇ ਕੈਪਟਨ ਅਮਰਿੰਦਰ ਸਿੰਘ