ETV Bharat / state

Supporter of Simarjit Bains: ਸਿਮਰਜੀਤ ਬੈਂਸ ਦੇ ਸਵਾਗਤ ਦੇ ਚੱਕਰ ਵਿੱਚ ਵਰਕਰ ਭੁੱਲ ਗਏ ਨਿਯਮ, ਕੁੰਡੀ ਲਾ ਕੇ ਚਲਾਏ ਸਪੀਕਰ - ਮਹਿਲਾ ਪੁਲਿਸ ਕਮਿਸ਼ਨਰ ਦਫ਼ਤਰ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਜ਼ਬਰ ਜਨਾਹ ਦੇ ਇਲਜ਼ਾਮਾਂ ਵਿੱਚ ਜੇਲ੍ਹ ਅੰਦਰ ਜਾਣ ਤੋਂ ਬਾਅਦ ਅੱਜ ਜ਼ਮਾਨਤ ਉੱਤੇ ਲੁਧਿਆਣਾ ਪਹੁੰਚੇ। ਦੂਜੇ ਪਾਸੇ ਬੈਂਸ ਦੀ ਵਾਪਸੀ ਦੇ ਸਵਾਗਤ ਦੇ ਚੱਕਰ ਵਿੱਚ ਵਰਕਰਾਂ ਨੇ ਸਾਰੇ ਨਿਯਮ ਛਿੱਕੇ ਟੰਗ ਦਿੱਤੇ ਅਤੇ ਸੜਕ ਉੱਤੇ ਮੌਜੂਦ ਬਿਜਲੀ ਦੇ ਖੰਭਿਆਂ ਨੂੰ ਕੁੰਡੀ ਲਾ ਕੇ ਸਪੀਕਰ ਅਤੇ ਬਿਜਲੀ ਦੇ ਬਲਬ ਚਲਾ ਦਿੱਤੇ।

Supporter of Simarjit Bains broke rules in Ludhiana
Supporter of Simarjit Bains: ਸਿਮਰਜੀਤ ਬੈਂਸ ਦੇ ਸਵਾਗਤ ਦੇ ਚੱਕਰ ਵਿੱਚ ਵਰਕਰ ਭੁੱਲ ਗਏ ਨਿਯਮ, ਕੁੰਡੀ ਲਾ ਕੇ ਚਲਾਏ ਸਪੀਕਰ ਅਤੇ ਬਿਜਲੀ ਦੇ ਬਲਬ
author img

By

Published : Feb 10, 2023, 10:45 PM IST

Supporter of Simarjit Bains: ਸਿਮਰਜੀਤ ਬੈਂਸ ਦੇ ਸਵਾਗਤ ਦੇ ਚੱਕਰ ਵਿੱਚ ਵਰਕਰ ਭੁੱਲ ਗਏ ਨਿਯਮ, ਕੁੰਡੀ ਲਾ ਕੇ ਚਲਾਏ ਸਪੀਕਰ ਅਤੇ ਬਿਜਲੀ ਦੇ ਬਲਬ

ਲੁਧਿਆਣਾ: ਸਿਮਰਜੀਤ ਬੈਂਸ ਦੇ ਬਰਨਾਲਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਲੁਧਿਆਣਾ ਦੇ ਵਿੱਚ ਬੈਂਸ ਦੇ ਸਵਾਗਤ ਦੇ ਲਈ ਥਾਂ ਥਾਂ ਉੱਤੇ ਪ੍ਰੋਗਰਾਮ ਉਲੀਕੇ ਗਏ। ਇਸ ਦੌਰਾਨ ਸਿਮਰਜੀਤ ਬੈਂਸ ਦੇ ਸਮਰਥਕਾਂ ਵੱਲੋਂ ਲੁਧਿਆਣਾ ਦੇ ਗਿੱਲ ਰੋਡ ਉੱਤੇ ਅਰੋੜਾ ਪੈਲੇਸ ਦੇ ਕੋਲ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ, ਪਰ ਇਸ ਦੌਰਾਨ ਲੱਡੂ ਵੰਡਣ ਲਈ ਜਿਹੜਾ ਸਟਾਲ ਲਗਾਇਆ ਗਿਆ ਉੱਥੇ ਸਪੀਕਰ ਅਤੇ ਬਲਬ ਕੁੰਡੀ ਪਾ ਕੇ ਚਲਾਏ ਜਾ ਰਹੇ ਸਨ ਅਤੇ ਇਹ ਪੂਰੀ ਵੀਡੀਓ ਕੈਮਰੇ ਵਿਚ ਕੈਦ ਹੋ ਗਈ।

ਖੁਸ਼ੀ 'ਚ ਖੀਵੇ ਸਮਰਥਕਾਂ ਨੇ ਟੱਪਈਆਂ ਹੱਦਾਂ: ਬੈਂਸ ਦੇ ਸਮਰਥਕਾਂ ਵੱਲੋਂ ਲਗਾਈ ਗਈ ਕੁੰਡੀ ਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿਚ ਸਾਫ ਤੌਰ ਉੱਤੇ ਵੇਖਿਆ ਜਾ ਸਕਦਾ ਹੈ ਕਿ ਇੱਕ ਸਟਾਰ ਲਗਾਇਆ ਗਿਆ ਹੈ ਜਿੱਥੇ ਬੈਂਸ ਦੇ ਸਮਰਥਕਾਂ ਲੋਕਾਂ ਨੂੰ ਬੈਂਸ ਦੇ ਵਾਪਸ ਆਉਣ ਦੀ ਖੁਸ਼ੀ ਦੇ ਵਿੱਚ ਲੱਡੂ ਵੰਡੇ ਰਹੇ ਨੇ ਅਤੇ ਨਾਲ ਸਪੀਕਰ ਲਗਾ ਕੇ ਗਾਣੇ ਵਿਚ ਚਲਾਏ ਜਾ ਰਹੇ ਨੇ, ਪਰ ਇਸ ਦੌਰਾਨ ਸ਼ਾਇਦ ਉਹ ਜਨਰੇਟਰ ਬੁਲਾਉਣਾ ਭੁੱਲ ਗਏ ਅਤੇ ਜਨਰੇਟਰ ਬੁਲਾਉਣ ਦੀ ਥਾਂ ਨੇੜੇ ਲੱਗੇ ਟਰਾਂਸਫਾਰਮ ਤੋਂ ਕੁੰਡੀ ਲਾ ਕੇ ਬਿਜਲੀ ਚੋਰੀ ਕਰਦੇ ਵਿਖਾਈ ਦਿੱਤੇ। ਕੁੰਡੀ ਲਾਉਣ ਦੀ ਵੀਡੀਓ ਵੀ ਕੈਮਰੇ ਵਿਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ ਉੱਤੇ ਹੁਣ ਕਾਫ਼ੀ ਵਾਇਰਲ ਵੀ ਹੋ ਰਹੀ ਹੈ।

ਸੜਕਾਂ ਉੱਤੇ ਵੱਡਾ ਜਾਮ: ਇਸ ਦੌਰਾਨ ਸਮਰਥਕਾਂ ਦੇ ਵੱਡੀ ਤਦਾਦ ਵਿੱਚ ਪਹੁੰਚਣ ਕਰਕੇ ਲੁਧਿਆਣਾ ਦੀਆਂ ਸੜਕਾਂ ਉੱਤੇ ਵੱਡਾ ਜਾਮ ਵੀ ਲੱਗ ਗਿਆ। ਗਿੱਲ ਰੋਡ ਲੁਧਿਆਣਾ ਦਾ ਸਭ ਤੋਂ ਮਸ਼ਰੂਫ ਰਹਿਣ ਵਾਲਾ ਰੋਡ ਹੈ, ਪਰ ਉੱਥੇ ਵੱਡਾ ਜਾਮ ਲੱਗ ਗਿਆ ਇਸ ਦੌਰਾਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: Punjab BJP: ਪੰਜਾਬ ਅੰਦਰ ਜੜ੍ਹਾਂ ਮਜ਼ਬੂਤ ਕਰਨ 'ਚ ਲੱਗੀ ਭਾਜਪਾ, ਭਾਜਪਾ ਨੇ ਕਿਸਾਨ ਵਿੰਗ ਦਾ ਵੀ ਕੀਤਾ ਗਠਨ

ਦੱਸ ਦਈਏ ਸਿਮਰਜੀਤ ਬੈਂਸ ਉੱਤੇ 40 ਸਾਲ ਦੀ ਮਹਿਲਾ ਵੱਲੋਂ ਸਾਲ 2020 ਵਿੱਚ ਜ਼ਬਰ-ਜਨਾਹ ਦੇ ਇਲਜ਼ਾਮ ਲਾਏ ਗਏ ਸਨ। ਸਿਰਫ ਬੈਂਸ ਹੀ ਨਹੀਂ ਇਸ ਵਿੱਚ ਉਸ ਨੇ ਬੈਂਸ ਦੇ ਭਰਾ, ਪੀਏ ਅਤੇ ਇਲਾਕੇ ਵਿੱਚ ਰਹਿੰਦੀ ਇਕ ਮਹਿਲਾ ਉੱਤੇ ਵੀ ਇਸ ਸਬੰਧੀ ਇਲਜ਼ਾਮ ਲਗਾਏ ਸਨ, ਜਿਸ ਤੋਂ ਬਾਅਦ ਇੱਕ ਸਾਲ ਤੱਕ ਮਹਿਲਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ਉਤੇ ਬੈਠੀ ਰਹੀ ਅਤੇ ਆਖ਼ਰਕਾਰ 10 ਜੁਲਾਈ 2021 ਵਿੱਚ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 6 ਦੇ ਵਿਚ ਬੈਂਸ ਸਣੇ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਮਗਰੋਂ ਬੈਂਸ ਨੇ ਪੁਲਿਸ ਕੋਲ ਸਰੰਡਰ ਕਰਕੇ ਖੁੱਦ ਗ੍ਰਿਫ਼ਤਾਰੀ ਵੀ ਦਿੱਤੀ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.