ਲੁਧਿਆਣਾ: ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੇ ਦੂਜੇ ਦਿਨ ਵੀ ਕਾਂਗਰਸੀ ਨੇਤਾ, ਵਰਕਰ ਅਤੇ ਸਮਰਥਕ ਪੂਰੇ ਜੋਸ਼ ਨਾਲ ਪਹੁੰਚੇ ਹਨ। ਬੁੱਧਵਾਰ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਮੰਡੀ ਗੋਬਿੰਦਗੜ੍ਹ ਤੋਂ ਪੈਦਲ ਚੱਲਦੀ ਹੋਈ ਸ਼ਾਮ ਨੂੰ ਕਰੀਬ 6:10 ਵਜੇ ਖੰਨੀ ਪਹੁੰਚੀ ਸੀ, ਜਿੱਥੇ ਰਾਤ ਦਾ ਠਹਿਰਾਅ ਹੋਇਆ ਸੀ। ਹੁਣ ਅੱਜ ਇਹ ਯਾਤਰਾ ਕੱਦੋ ਚੌਂਕ ਤੋਂ ਸ਼ੁਰੂ ਹੋ ਕੇ ਸਮਰਾਲਾ ਚੌਂਕ ਤੱਕ ਜਾਵੇਗੀ। ਇਸ ਯਾਤਰਾ ਵਿੱਚ ਇਕ ਸਖਸ਼ ਨਿਤਿਨ ਗਣਪਤ ਖਾਸ ਖਿੱਚ ਦਾ ਕੇਂਦਰ ਰਿਹਾ ਹੈ। ਨਿਤਿਨ ਰਾਹੁਲ ਗਾਂਧੀ ਨਾਲ 2900 ਕਿਮੀ ਸਾਇਕਲ ਚਲਾ ਕੇ ਇਸ ਦਾ ਹਿੱਸਾ ਬਣ ਰਿਹਾ ਹੈ।
ਰਾਹੁਲ ਗਾਂਧੀ ਨੇ ਤੋਹਫੇ ਵਜੋਂ ਦਿੱਤੀ ਸਾਇਕਲ: ਰਾਹੁਲ ਗਾਂਧੀ ਦੀ ਯਾਤਰਾ ਦੇ ਨਾਲ ਚੱਲ ਰਹੇ ਨਿਤਿਨ ਗਣਪਤ ਨੂੰ ਰਾਹੁਲ ਗਾਂਧੀ ਨੇ ਸਾਇਕਲ ਤੋਹਫੇ ਵਜੋਂ ਦਿੱਤੀ ਹੈ। ਉਨ੍ਹਾਂ ਕਿਹਾ ਕਿ 2024 ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਨਿਤਿਨ ਗਣਪਤ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਉਹ 2 ਵਾਰ ਨਿੱਜੀ ਤੌਰ ਉੱਤੇ ਰਾਹੁਲ ਗਾਂਧੀ ਨੂੰ ਮਿਲ ਚੁੱਕਾ ਹੈ। ਉਹ ਰਾਹੁਲ ਗਾਂਧੀ ਲਈ 15 ਸੂਬਿਆਂ ਵਿੱਚ ਸਾਇਕਲ ਰਾਹੀਂ ਸਫ਼ਰ ਕਰਕੇ ਪ੍ਰਚਾਰ ਕਰ ਚੁੱਕਾ ਹੈ।
ਨਿਤਿਨ ਦਾ ਅਨੋਖਾ ਹੇਅਰ ਸਟਾਈਲ: ਨਿਤਿਨ ਗਣਪਤ ਨੇ ਆਪਣੇ ਵਾਲਾਂ ਦਾ ਸਟਾਈਲ ਵੀ ਕਾਂਗਰਸ ਦੇ ਚਿੰਨ੍ਹ ਪੰਜਾ ਰੱਖਿਆ ਹੋਇਆ ਹੈ। ਇਸ ਕਾਂਗਰਸ ਸਮਰਥਕ ਜੇ ਸਾਰੇ ਪਾਸੇ ਚਰਚੇ ਹੋ ਰਹੇ ਹਨ। ਨਿਤਿਨ ਦੇ ਕੱਪੜਿਆਂ ਤੋਂ ਲੈਕੇ ਵਾਲਾਂ ਦੇ ਸਟਾਈਲ ਕਰਕੇ ਉਹ ਭਾਰਤ ਜੋੜੋ ਯਾਤਰਾ ਵਿੱਚ ਵੱਖਰਾ ਹੀ ਵਿਖਾਈ ਦੇ ਰਿਹਾ ਹੈ।
2024 'ਚ ਮੋਦੀ ਸਰਕਾਰ ਡਿੱਗੇਗੀ: ਨਿਤਿਨ ਨੇ ਦੱਸਿਆ ਕਿ ਜਦੋਂ ਦੀ ਯਾਤਰਾ ਸ਼ੁਰੂ ਹੋਈ ਹੈ, ਮੈਂ ਉਦੋਂ ਤੋਂ ਰਾਹੁਲ ਗਾਂਧੀ ਦੇ ਨਾਲ ਹਾਂ। ਉਸ ਨੇ ਕਿਹਾ ਕਿ ਉਹ ਸਾਇਕਲ ਚਲਾ ਕੇ ਹੀ ਇਸ ਯਾਤਰਾ ਦਾ ਹਿੱਸਾ ਬਣਿਆ ਹੈ। ਉਸ ਨੇ ਕਿਹਾ ਯਾਤਰਾ ਰਾਹੀਂ ਰਾਹੁਲ ਗਾਂਧੀ ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਮਹਿੰਗਾਈ ਕਰਕੇ ਲੋਕ ਬਹੁਤ ਦੁਖੀ ਹੈ। ਇਸ ਕਰਕੇ 2024 ਵਿੱਚ ਕਾਂਗਰਸ ਦੀ ਸਰਕਾਰ ਹੀ ਆਵੇਗੀ ਅਤੇ ਮੋਦੀ ਸਰਕਾਰ ਡਿੱਗ ਜਾਵੇਗੀ। ਉਸ ਨੇ ਦੱਸਿਆ ਕਿ ਉਹ ਕਾਂਗਰਸ ਦੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੇ ਪ੍ਰਚਾਰ ਲਈ ਸਾਇਕਲ ਉੱਤੇ ਹੀ ਨਿਕਲਦਾ ਹੈ।
ਇਹ ਵੀ ਪੜ੍ਹੋ: Second Day Of Bharat Jodo Yatra in Punjab: ਨਫ਼ਰਤ ਖ਼ਤਮ ਕਰਕੇ ਆਪਸੀ ਪਿਆਰ ਪੈਦਾ ਕਰਨਾ ਮਕਸਦ- ਰਾਹੁਲ ਗਾਂਧੀ