ETV Bharat / state

ਬਿੱਟੀ ਦੀ ਟਿਕਟ ਕੱਟੇ ਜਾਣ ’ਤੇ ਅਕਾਲੀ ਉਮੀਦਵਾਰ ਦਾ ਬਿਆਨ ਕਿਹਾ ਮੇਰੀ ਜਿੱਤ... - Rajinder Kaur Bhattal son in law made candidate

ਪੰਜਾਬ ਚੋਣਾਂ ਨੂੰ ਲੈਕੇ ਪੰਜਾਬ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਨ ਤੋਂ ਬਾਅਦ ਪਾਰਟੀ ਵਿੱਚ ਬਗਾਵਤ ਸਿਖਰਾਂ ’ਤੇ ਹੈ। ਸਾਹਨੇਵਾਲ ਤੋਂ ਬਿੱਟੀ ਦੀ ਟਿਕਟ ਕੱਟਣ ’ਤੇ ਅਕਾਲੀ ਦਲ ਦੇ ਉਮੀਦਵਾਰ ਨੇ ਕਿਹਾ ਮੇਰੀ ਜਿੱਤ ਸੌਖੀ ਹੋ ਗਈ ਹੈ ਓਧਰ ਵਿਕਰਮ ਬਾਜਵਾ ਨੇ ਕਿਹਾ ਸੱਸ ਕਰਕੇ ਟਿਕਟ ਨਹੀਂ ਮਿਲੀ।

ਬਿੱਟੀ ਦੀ ਟਿਕਟ ਕੱਟੇ ਜਾਣ ’ਤੇ ਅਕਾਲੀ ਉਮੀਦਵਾਰ ਦਾ ਬਿਆਨ

author img

By

Published : Jan 26, 2022, 8:47 PM IST

ਲੁਧਿਆਣਾ: ਸਾਹਨੇਵਾਲ ਵਿਧਾਨ ਸਭਾ ਹਲਕਾ (Sahnewal Assembly constituency) ਤੋਂ ਇਸ ਵਾਰ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਰਹੀ ਰਾਜਿੰਦਰ ਕੌੌਰ ਭੱਠਲ ਦੇ ਜਵਾਈ ਨੂੰ ਟਿਕਟ ਦਿੱਤੀ ਗਈ ਹੈ। ਟਿਕਟ ਦੇਣ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਸਭ ਤੋਂ ਮਜ਼ਬੂਤ ਦਾਅਵੇਦਾਰ ਸਤਵਿੰਦਰ ਬਿੱਟੀ ਨੇ ਇਸ ਦਾ ਵਿਰੋਧ ਕੀਤਾ ਹੈ।

ਬਿੱਟੀ ਦੀ ਟਿਕਟ ਕੱਟਣ ਨੂੰ ਲੈ ਕੇ ਅਕਾਲੀ ਦਲ ਦੇ ਸਾਹਨੇਵਾਲ ਤੋਂ ਉਮੀਦਵਾਰ ਸ਼ਰਨਜੀਤ ਢਿੱਲੋਂ ਨੇ ਕਿਹਾ ਹੈ ਕਿ ਸਤਵਿੰਦਰ ਬਿੱਟੀ ਸਾਹਨੇਵਾਲ ਹਲਕੇ ਨਾਲ ਜੁੜੀ ਹੋਈ ਸੀ ਕਾਂਗਰਸ ਪਰਿਵਾਰ ਪਰਿਵਾਰਵਾਦ ਦੀ ਗੱਲ ਕਰਦੀ ਸੀ। ਉਨ੍ਹਾਂ ਕਿਹਾ ਕਿ ਇਕ ਪਾਸੇ ਕਹਿੰਦੇ ਸਨ ਕਿ ਪਰਿਵਾਰ ’ਚ ਦੋ ਮੈਂਬਰਾਂ ਨੂੰ ਟਿਕਟ ਨਹੀਂ ਮਿਲੇਗੀ। ਉਨ੍ਹਾਂ ਕਿਹਾ ਬਿੱਟੀ ਨੂੰ ਟਿਕਟ ਨਾ ਮਿਲਣ ’ਤੇ ਉਨ੍ਹਾਂ ਦਾ ਰਾਹ ਹੋਰ ਸਾਫ਼ ਹੋ ਗਿਆ ਅਤੇ ਉਨ੍ਹਾਂ ਨੂੰ ਇਸਦਾ ਫਾਇਦਾ ਹੋਵੇਗਾ ਤੇ ਜਿੱਤ ਸੌਖੀ ਹੋ ਜਾਵੇਗੀ।

ਬਿੱਟੀ ਦੀ ਟਿਕਟ ਕੱਟੇ ਜਾਣ ’ਤੇ ਅਕਾਲੀ ਉਮੀਦਵਾਰ ਦਾ ਬਿਆਨ

ਉੱਥੇ ਹੀ ਦੂਜੇ ਪਾਸੇ ਸਤਵਿੰਦਰ ਬਿੱਟੀ ਦੀ ਥਾਂ ਕਾਂਗਰਸ ਤੋਂ ਟਿਕਟ ਪਾਉਣ ਵਾਲੇ ਵਿਕਰਮ ਬਾਜਵਾ ਨੇ ਕਿਹਾ ਕਿ ਇਹ ਹਾਈ ਕਮਾਨ ਦਾ ਫ਼ੈਸਲਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਹਾਈਕਮਾਨ ਨੇ ਸੋਚ ਸਮਝ ਕੇ ਹੀ ਉਨ੍ਹਾਂ ਨੂੰ ਟਿਕਟ ਦਿੱਤੀ ਹੋਵੇਗੀ।

ਨਾਲ ਹੀ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਸਤਵਿੰਦਰ ਬਿੱਟੀ ਨੇ ਕਿਹਾ ਕਿ ਮੇਰੀ ਕੋਈ ਸੱਸ ਸਾਬਕਾ ਮੁੱਖ ਮੰਤਰੀ ਨਹੀਂ ਤਾਂ ਉਨ੍ਹਾਂ ਕਿਹਾ ਕਿ ਇਸ ਵਿੱਚ ਹੁਣ ਮੈਂ ਕੀ ਕਹਿ ਸਕਦਾ ਹਾਂ ਕਿ ਜੇਕਰ ਮੇਰੀ ਸੱਸ ਸਾਬਕਾ ਮੁੱਖ ਮੰਤਰੀ ਰਹੀ ਹੈ। ਬਾਜਵਾ ਨੇ ਕਿਹਾ ਕਿ ਮੈਨੂੰ ਟਿਕਟ ਇਸ ਕਰਕੇ ਨਹੀਂ ਦਿੱਤੀ ਗਈ, ਉਨ੍ਹਾਂ ਇਹ ਵੀ ਕਿਹਾ ਕਿ ਬਿੱਟੀ ਨੂੰ ਉਹ ਮਨਾ ਲੈਣਗੇ ਅਤੇ ਇਕੱਠੇ ਹੋ ਕੇ ਚੋਣਾਂ ਲੜਨਗੇ।

ਇਹ ਵੀ ਪੜ੍ਹੋ:ਕਾਂਗਰਸ ਵੱਲੋਂ ਟਿਕਟ ਨਾ ਮਿਲਣ ’ਤੇ ਸਤਿਕਾਰ ਕੌਰ ਦੇ ਪਤੀ ਨੇ ਭੁੱਬਾ ਮਾਰ ਦੱਸੀ ਹੱਡਬੀਤੀ !

ETV Bharat Logo

Copyright © 2025 Ushodaya Enterprises Pvt. Ltd., All Rights Reserved.