ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਅੱਜ ਤੋਂ ਦੋ ਰੋਜ਼ਾ ਕਿਸਾਨ ਮੇਲੇ ਅਤੇ ਪਸ਼ੂ ਪਾਲਣ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਸਵੇਰੇ ਹੀ ਬਾਰਿਸ਼ ਨਾਲ ਥੋੜਾ ਬਹੁਤ ਖਲਲ ਜ਼ਰੂਰ ਪਿਆ ਹੈ ਪਰ ਬਾਅਦ ਵਿੱਚ ਧੁੱਪ ਨਿਕਲਣ ਨਾਲ ਵੱਡੀ ਤਦਾਦ ਵਿੱਚ ਕਿਸਾਨ ਮੇਲੇ ਵਿੱਚ ਪਹੁੰਚ ਰਹੇ ਹਨ। ਪੀ ਏ ਯੂ ਦੇ ਵਾਇਸ ਚਾਂਸਲਰ ਅਤੇ ਵਿਗਿਆਨੀ ਵਿਕਰਮ ਗਿੱਲ ਵੱਲੋਂ ਮੇਲੇ ਦੀ ਸ਼ੁਰੂਆਤ ਕਰਵਾਈ ਗਈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਆਧੁਨਿਕ ਤਕਨੀਕ ਨਾਲ ਜੁੜਨਾ ਹੋਵੇਗਾ ਤਾਂ ਹੀ ਕਿਸਾਨ ਅੱਗੇ ਵਧ ਸਕਣਗੇ।
ਕਿਸਾਨ ਮੇਲੇ ਦਾ ਮੁੱਖ ਵਿਸ਼ਾ ਪਾਣੀ ਦੀ ਵੱਧ ਤੋਂ ਵੱਧ ਬਚਤ ਕਰਨਾ : ਇਸ ਮੌਕੇ ਵਾਈਸ ਚਾਂਸਲਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਕਿਸਾਨ ਮੇਲੇ ਦਾ ਮੁੱਖ ਵਿਸ਼ਾ ਪਾਣੀ ਦੀ ਵੱਧ ਤੋਂ ਵੱਧ ਬਚਤ ਕਰਨਾ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਾਡਾ ਕਰਤਵ ਹੈ। ਵੀ ਸੀ ਨੇ ਕਿਹਾ ਕਿ ਅਸੀਂ ਕਣਕ ਅਤੇ ਝੋਨੇ ਦੀਆਂ ਨਵੀਆਂ ਕਿਸਮਾਂ ਈਜ਼ਾਦ ਕਰ ਰਹੇ ਹਾਂ, ਜਿਨ੍ਹਾਂ ਨੂੰ ਘੱਟ ਪਾਣੀ ਦੀ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਵਾਲੀ ਮਸ਼ੀਨਾਂ ਮੇਲੇ ਵਿੱਚ ਲਿਆਂਦੀਆਂ ਗਈਆਂ ਹਨ।
ਇਹ ਵੀ ਪੜ੍ਹੋ : Amritpal Singh's Partner Wife : ਹਾਈਕੋਰਟ ਪਹੁੰਚੀ ਖਾਸ ਅਰਜ਼ੀ, ਅੰਮ੍ਰਿਤਪਾਲ ਸਿੰਘ ਦੇ ਸਾਥੀ ਦੀ ਘਰਵਾਲੀ ਨੇ ਪਾਈ ਪਟੀਸ਼ਨ, ਪੜ੍ਹੋ ਕੀ ਮੰਗਿਆ...
ਕਿਸਾਨਾਂ ਨੂੰ ਫਸਲੀ ਚੱਕਰ 'ਚੋਂ ਨਿਕਲਣ ਦੀ ਅਪੀਲ : ਕਿਸਾਨ ਮੇਲੇ ਉਤੇ ਵਿਸ਼ੇਸ਼ ਤੌਰ ਉਤੇ ਪੁੱਜੇ ਡਾਕਟਰ ਵਿਕਰਮ ਗਿੱਲ ਨੇ ਕਿਹਾ ਕਿ ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਜੁੜਨਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਧ ਮੁਨਾਫਾ ਕਮਾਉਣ ਲਈ ਫਸਲੀ ਚੱਕਰ ਚੋਂ ਨਿਕਲਣਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਨਵੀਂ ਤਕਨੀਕ ਖੇਤੀ ਵਿਭਣਤਾ ਵੱਲ ਜੁੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ ਨੂੰ ਇਹ ਵੇਖਣਾ ਜ਼ਰੂਰੀ ਹੈ ਕਿ ਕਿਹੜੀ ਕਿਸਮ ਕਿਸ ਕੰਮ ਆਉਂਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੀ ਖੇਤੀ ਵੱਲ ਆਉਣਾ ਪਵੇਗਾ ਕਿਉਂਕਿ ਖੇਤੀ ਲਾਹੇਵੰਦ ਕਿਤਾ ਹੈ ਇਸ ਚ ਆਧੁਨਿਕਤਾ ਲਿਆਉਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ : CM Bhagwant Mann's Appeal: ਮੁੱਖ ਮੰਤਰੀ ਮਾਨ ਦੀ ਚਿਤਾਵਨੀ, ਨੌਜਵਾਨਾਂ ਨੂੰ ਭੜਕਾਉਣ ਵਾਲਿਆਂ ਦੇ ਮਨਸੂਬੇ ਨਹੀਂ ਹੋਣ ਦਿੱਤੇ ਜਾਣਗੇ ਸਫ਼ਲ
ਕਿਸਾਨਾਂ ਨੂੰ ਫਲ਼ ਸਬਜ਼ੀਆਂ ਬੀਜਣ ਦੀ ਅਪੀਲ : ਮੇਲੇ ਦੌਰਾਨ ਗਿੱਲ ਨੇ ਕਿਹਾ ਕਿ ਕਿਸਾਨਾਂ ਨੂੰ ਫਸਲ ਝੋਨੇ ਦੇ ਚੱਕਰ ਵਿਚੋਂ ਨਿਕਲ ਕੇ ਫਲ਼ ਸਬਜ਼ੀਆਂ ਬੀਜਣੀਆਂ ਚਾਹੀਦੀਆਂ ਹਨ। ਇਸ ਖੇਤੀ ਵਿਚ ਕਿਸਾਨਾਂ ਨੂੰ ਵਧ ਮੁਨਾਫਾ ਵੀ ਮਿਲੇਗਾ ਤੇ ਨਵਾਂ ਤਜਰਬਾ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਕਿਸਾਨ ਨੂੰ ਜਾਗਰੂਕ ਹੋ ਕੇ ਆਧੁਨਿਕ ਖੇਤੀ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਵੀ ਖੇਤੀ ਦੇ ਲਾਹੇਵੰਦ ਧੰਦੇ ਵਿਚ ਆਉਣਾ ਚਾਹੀਦਾ ਹੈ।