ਲੁਧਿਆਣਾ: ਖੇਡਾਂ ਵਤਨ ਪੰਜਾਬ ਸੀਜ਼ਨ 2 ਦੇ ਤਹਿਤ ਲੁਧਿਆਣਾ ਦੇ ਵੱਖ-ਵੱਖ ਬਲਾਕਾਂ ਵਿੱਚ ਖੇਡਾਂ ਹੋ ਰਹੀਆਂ ਨੇ। ਇਸੇ ਦੇ ਤਹਿਤ ਖੇਡਾਂ ਵਿੱਚ ਜੇਤੂ ਟੀਮਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ (Ludhiana's Guru Nanak Stadium) ਤੋਂ ਇਨ੍ਹਾਂ ਖੇਡਾਂ ਦੀ ਸ਼ੁਰੁਆਤ ਕਰਵਾਈ ਗਈ ਸੀ। ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਤੀਸਰੇ ਦਿਨ ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਬਲਾਕ ਮਿਊਸੀਂਪਲ ਕਾਰਪੋਰੇਸ਼ਨ ਅਧੀਨ ਮਲਟੀਪਰਪਜ ਹਾਲ ਗੁਰੂ ਨਾਨਕ ਸਟੇਡੀਅਮ ਵਿਖੇ ਵਾਲੀਬਾਲ ਲੜਕੀਆਂ ਅੰਡਰ-21 ਤੋ 30 ਸਾਲ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ ਸਥਾਨ ਅਤੇ ਸਰਕਾਰੀ ਕਾਲਜ ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ
ਖਿਡਾਰੀਆਂ ਨੇ ਜਿੱਤੇ ਮੈਡਲ: ਇਸੇ ਤਰ੍ਹਾਂ ਐਥਲੈਟਿਕਸ ਅੰਡਰ-21 ਲੜਕੇ, 100 ਮੀਟਰ ਵਿੱਚ ਵਿਜੈ ਕੁਮਾਰ ਨੇ ਪਹਿਲਾਂ ਸਥਾਨ, ਵਰਦਾਨ ਵਰਮਾਂ ਨੇ ਦੂਜਾ ਸਥਾਨ ਅਤੇ ਆਰੀਅਨ ਭੰਡਾਰੀ ਨੇ ਤੀਜਾ ਸਥਾਨ ਹਾਸਲ ਕੀਤਾ। 200 ਮੀਟਰ ਲੜਕੇ 'ਚ ਕੁਲਬੀਰ ਰਾਮ ਪਹਿਲਾ ਸਥਾਨ, ਇੰਦਰਪ੍ਰੀਤ ਸਿੰਘ ਦੂਜਾ ਸਥਾਨ ਅਤੇ ਬੀਰਦਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਲੜਕਿਆਂ 'ਚ ਮੋਹਿਤ ਨੇ ਪਹਿਲਾ ਸਥਾਨ, ਹਰਸ਼ਦੀਪ ਸਿੰਘ ਨੇ ਦੂਜਾ ਅਤੇ ਬੀਰਦਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ ਲੜਕਿਆਂ 'ਚ ਰਾਹੁਲ ਕੁਮਾਰ ਨੇ ਪਹਿਲਾ ਸਥਾਨ, ਸੁਖਕਰਨ ਸਿੰਘ ਨੇ ਦੂਜਾ ਅਤੇ ਵਿਸ਼ਾਲ ਨੇ ਤੀਜਾ ਸਥਾਨ ਹਾਸਲ ਕੀਤਾ। 1500 ਮੀਟਰ ਲੜਕਿਆਂ 'ਚ ਰੋਹਿਤ ਕੰਬੋਜ ਪਹਿਲਾ ਸਥਾਨ, ਮੋਹਿਤ ਦੂਜਾ ਸਥਾਨ ਅਤੇ ਰਾਹੁਲ ਨੇ ਤੀਜਾ ਸਥਾਨ ਹਾਸਲ ਕੀਤਾ। 5000 ਮੀਟਰ ਲੜਕਿਾਂ 'ਚ ਸਚਿਨ ਕੁਮਾਰ ਪਹਿਲਾਂ ਸਥਾਨ, ਰੋਹਿਤ ਦੂਜਾ ਸਥਾਨ ਅਤੇ ਸੰਨੀ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ ਵਿੱਚ ਵਿਜੈ ਕੁਮਾਰ ਪਹਿਲਾ ਸਥਾਨ, ਪ੍ਰੀਤ ਇੰਦਰ ਸਿੰਘ ਨੇ ਦੂਜਾ ਸਥਾਨ ਅਤੇ ਮਯੁਰ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਵਿੱਚ ਕੁਨਾਲ ਚੌਧਰੀ ਪਹਿਲਾਂ ਸਥਾਨ ਅਤੇ ਇਮਰਾਨ ਨੇ ਦੂਜਾ ਸਥਾਨ ਹਾਸਲ ਕੀਤਾ। (Sports in Punjab)
ਕੜੀਆਂ ਨੇ ਮਾਰੀਆਂ ਮੱਲਾਂ: ਬਲਾਕ ਦੋਰਾਹਾ ਅਧੀਨ ਸੰਤ ਈਸ਼ਰ ਸਿੰਘ ਖੇਡ ਸਟੇਡੀਅਮ ਪਿੰਡ ਘਲੋਟੀ ਵਿਖੇ ਕਬੱਡੀ ਸਰਕਲ ਸਟਾਇਲ ਲੜਕੇ ਅੰਡਰ-17 ਸਾਲ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਬੁਆਣੀ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਇਲ ਲੜਕੇ ਅੰਡਰ-20 ਸਾਲ 'ਚ ਪਿੰਡ ਘਲੋਟੀ ਦੀ ਟੀਮ ਪਹਿਲਾ ਅਤੇ ਰਾਜਾ ਜਗਦੇਵ ਸਕੂਲ ਜਰਗ ਨੇ ਦੂਜਾ ਸਥਾਨ ਹਾਸਲ ਕੀਤਾ। ਵਾਲੀਬਾਲ ਲੜਕੇ ਅੰਡਰ-21 ਸਾਲ 'ਚ ਰਾਮਪੁਰ ਕਲੱਬ ਨੇ ਪਹਿਲਾ, ਘਲੋਟੀ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ ਲੜਕੇ ਅੰਡਰ-21 ਸਾਲ 'ਚ ਸ.ਸ.ਸ. ਸਕੂਲ ਦੋਰਾਹਾ ਨੇ ਪਹਿਲਾ ਅਤੇ ਦੋਰਾਹਾ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਲੜਕੇ ਅੰਡਰ-21 ਸਾਲ 'ਚ ਜਰਗ ਕਲੱਬ ਨੇ ਪਹਿਲਾ, ਸੰਤ ਈਸ਼ਰ ਸਿੰਘ ਪਬਲਿਕ ਸਕੂਲ ਰਾੜ੍ਹਾ ਸਾਹਿਬ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਲੜਕੀਆ ਅੰਡਰ-21 ਸਾਲ 'ਚ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਰਾੜ੍ਹਾ ਸਾਹਿਬ ਨੇ ਪਹਿਲਾ ਅਤੇ ਪਿੰਡ ਅਲੂਣਾ ਨੇ ਦੂਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਬਲਾਕ ਜਗਰਾਓ ਅਧੀਨ ਖੇਡ ਸਟੇਡੀਅਮ ਪਿੰਡ ਮੱਲਾਂ 'ਚ ਰੱਸਾ-ਕੱਸੀ ਉਮਰ ਵਰਗ 21 ਸਾਲ ਲੜਕੇ 'ਚ ਨਿਊ ਪਬਲਿਕ ਸਕੂਲ ਜਗਰਾਉਂ ਨੇ ਪਹਿਲਾ, ਜੀ.ਐਚ.ਜੀ. ਅਕੈਡਮੀ ਕੋਠੇ ਬੱਗੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸ਼ੂਟਿੰਗ ਉਮਰ ਵਰਗ ਅੰ-21 ਸਾਲ 'ਚ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਨੇ ਪਹਿਲਾ ਅਤੇ ਨਿਊ ਪਬਲਿਕ ਸਕੂਲ ਜਗਰਾਉਂ ਨੇ ਦੂਜਾ ਸਥਾਨ ਹਾਸਲ ਕੀਤਾ। ਵਾਲੀਬਾਲ ਸਮੈਸ਼ਿੰਗ ਉਮਰ ਵਰਗ ਅੰ-21 ਸਾਲ 'ਚ ਕੋਠੇ ਪੂਨਾ ਜਗਰਾਉਂ ਨੇ ਪਹਿਲਾ, ਜਗਰਾਉਂ ਕਲੱਬ ਨੇ ਦੂਜਾ ਅਤੇ ਯੂਨੀਰਾਈਜ ਵਰਲਡ ਕਲੱਬ ਸਕੂਲ ਅਖਾੜਾ ਨੇ ਤੀਜਾ ਸਥਾਨ ਹਾਸਲ ਕੀਤਾ।
- Patwaris on strike : ਪਟਵਾਰੀਆਂ ਦੀ ਹੜਤਾਲ ਕਾਰਨ ਵੱਖ-ਵੱਖ ਅਫ਼ਸਰਾਂ ਨੂੰ ਸੌਂਪੇ ਵਾਧੂ ਚਾਰਜ, ਲੋਕਾਂ ਦੀ ਸਹੂਲਤ ਲਈ ਨੋਟੀਫਿਕੇਸ਼ਨ ਜਾਰੀ
- Sale of Drugs in Medical Stores: ਬਠਿੰਡਾ ਦੇ ਮੈਡੀਕਲ ਸਟੋਰਾਂ ’ਤੇ ਸ਼ਰੇਆਮ ਵਿਕ ਰਿਹਾ ਨਸ਼ਾ, ਡੀਸੀ ਨੇ ਠੱਲ ਪਾਉਣ ਲਈ ਲਿਆ ਸਖ਼ਤ ਐਕਸ਼ਨ
- G20 Summit : ਦਿੱਲੀ-ਐਨਸੀਆਰ ਵਿੱਚ ਤਿੰਨ ਦਿਨਾਂ ਲਈ ਬੰਦ ਰਹਿਣਗੀਆਂ ਆਨਲਾਈਨ ਡਿਲੀਵਰੀ ਸੇਵਾਵਾਂ, ਬਾਜ਼ਾਰ ਤੋਂ ਖਰੀਦਣਾ ਪਵੇਗਾ ਸਾਮਾਨ
ਮੁਕਾਬਲੇ ਰਹੇ ਜ਼ਬਰਦਸਤ: ਬਲਾਕ ਮਾਛੀਵਾੜਾ ਅਧੀਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਮਾਛੀਵਾੜਾ 'ਚ ਐਥਲੈਟਿਕਸ ਲੰਬੀ ਛਾਲ ਮਹਿਲਾ ਵਰਗ ਅੰਡਰ-21 ਸਾਲ 'ਚ ਮਹਿਕਪ੍ਰੀਤ ਕੌਰ, ਝਾੜ ਸਾਹਿਬ ਨੇ ਪਹਿਲਾ ਸਥਾਨ, ਨੀਦੀ ਮਾਛੀਵਾੜਾ ਨੇ ਦੂਜਾ ਅਤੇ ਲਵਲੀਨ ਕੌਰ ੳਰੀਐਂਟ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਪੁਰਸ਼ ਮੁਕਾਬਲਿਆਂ ਵਿੱਚ ਸਤਿਅਮ ਪੰਜਆਰ ਭਾਮੀਆ ਨੇ ਪਹਿਲਾਂ ਸਥਾਨ, ਜੋਬਨਪ੍ਰੀਤ ਮਾਛੀਵਾੜਾ ਨੇ ਦੂਜਾ ਸਥਾਨ ਅਤੇ ਵਰਿੰਦਰ ਸਿੰਘ ਹੰਬੋਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਮਹਿਲਾਵਾਂ ਦੇ ਮੁਕਾਬਲਿਆ ਵਿੱਚ ਅਨਾਮਿਕਾ ਨੇ ਪਹਿਲਾਂ ਸਥਾਨ, ਮੁਸਕਾਨਦੀਪ ਕੌਰ ਨੇ ਦੂਜਾ ਸਥਾਨ ਅਤੇ ਪਰਮੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ 21 ਸਾਲ ਪੁਰਸ਼ ਮੁਕਾਬਲਿਆਂ ਵਿੱਚ ਲਵਜੀਤ ਸਿੰਘ ਮਾਛੀਵਾੜਾ ਨੇ ਪਹਿਲਾ, ਪ੍ਰਭਜੀਤ ਸਿੰਘ ਹੰਬੋਵਾਲ ਨੇ ਦੂਜਾ, ਸੁਰਿੰਦਰ ਕੁਮਾਰ ਮਾਛੀਵਾੜਾ ਨੇ ਤੀਜਾ ਸਥਾਨ ਜਦਕਿ ਮਹਿਲਾ ਖੇਡ ਮੁਕਾਬਲਿਆਂ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ, ਮਹਿਕਪ੍ਰੀਤ ਕੌਰ ਝਾੜ ਸਾਹਿਬ ਕਾਲਜ ਨੇ ਦੂਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਅੰਡਰ-21 ਸਾਲ ਪੁਰਸ਼ 'ਚ ਪ੍ਰਦੀਪ ਸਿੰਘ ਪਿੰਡ ਚੌਤਾ ਨੇ ਪਹਿਲਾ, ਜੱਜ ਸਿੰਘ ਪਿੰਡ ਮਾਣੇਵਾਲ ਨੇ ਦੂਜਾ ਅਤੇ ਜਸ਼ਨਪ੍ਰੀਤ ਸਿੰਘ ਮੂਨ ਲਾਈਟ ਸਕੂਲ ਪਿੰਡ ਹੇਡੋ ਨੇ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ ਲੜਕੀਆਂ ਅੰਡਰ-21 ਤੋ 40 ਸਾਲ ਵਿੱਚ ਪਰਮਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।