ETV Bharat / state

ਦੀਪ ਸਿੱਧੂ ਦਾ ਬਚਪਨ ਯਾਦ ਕਰਦਿਆਂ ਭੁੱਬਾਂ ਮਾਰ ਪਰਿਵਾਰ ਨੇ ਦੱਸੀਆਂ ਇਹ ਗੱਲਾਂ - Punjabi actor Deep Sidhu

ਅਦਾਕਾਰ ਦੀਪ ਸਿੱਧੂ ਦੇ ਦਿਹਾਂਤ ਨੂੰ ਲੈਕੇ ਪਰਿਵਾਰ ਅਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਵਿੱਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੀਪ ਸਿੱਧੂ ਦੇ ਬਚਪਨ ਨਾਲ ਜੁੜੀਆਂ ਗੱਲਾਂ ਨੂੁੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਈਟੀਵੀ ਭਾਰਤ ਦੀ ਟੀਮ ਵੱਲੋਂ ਉਨ੍ਹਾਂ ਪਰਿਵਾਰਿਕ ਮੈਂਬਰਾਂ ਨਾਲ ਖਾਸ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਪਰਿਵਾਰ ਨੇ ਭੁੱਬਾਂ ਮਾਰ ਰੌਂਦਿਆਂ ਜੋ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਸੁਣਨ ਅਤੇ ਪੜ੍ਹਨ ਵਾਲਾ ਹਰ ਕੋਈ ਭਾਵੁਕ ਹੋ ਰਿਹਾ ਹੈ।

ਦੀਪ ਸਿੱਧੂ ਦਾ ਬਚਪਨ ਯਾਦ ਕਰਦਿਆਂ ਭੁੱਬਾਂ ਮਾਰ ਪਰਿਵਾਰ ਨੇ ਦੱਸੀਆਂ ਇਹ ਗੱਲਾਂ

author img

By

Published : Feb 18, 2022, 12:34 PM IST

ਲੁਧਿਆਣਾ: ਦੀਪ ਸਿੱਧੂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਅਤੇ ਉਸ ਨੂੰ ਲੁਧਿਆਣਾ ਵਿੱਚ ਹੀ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ ਹੈ। ਜਦੋਂ ਤੋਂ ਇਹ ਦੁੱਖਦਾਈ ਘਟਨਾ ਵਾਪਰੀ ਹੈ ਦੀਪ ਸਿੱਧੂ ਦੇ ਘਰ ਮਾਤਮ ਦਾ ਮਾਹੌਲ ਛਾਇਆ ਹੈ। ਅੱਜ ਦੇ ਹੀ ਦਿਨ ਦੀਪ ਸਿੱਧੂ ਦੇ ਘਰ ਵਿਆਹ ਦੀ ਸ਼ੁਰੂਆਤ ਹੋਣੀ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਦੀਪ ਸਿੱਧੂ ਦਾ ਬਚਪਨ ਯਾਦ ਕਰਦਿਆਂ ਭੁੱਬਾਂ ਮਾਰ ਪਰਿਵਾਰ ਨੇ ਦੱਸੀਆਂ ਇਹ ਗੱਲਾਂ

ਦੀਪ ਸਿੱਧੂ ਨਾਲ ਜੁੜੀਆਂ ਗੱਲਾਂ ਨੂੰ ਲੈਕੇ ਈਟੀਵੀ ਭਾਰਤ ਦੀ ਟੀਮ ਵੱਲੋਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਖਾਸ ਗੱਲਬਾਤ ਕੀਤੀ ਗਈ ਹੈ। ਦੀਪ ਸਿੱਧੂ ਦੇ ਨਾਨਾ ਜੀ ਨੇ ਨਮ ਅੱਖਾਂ ਨਾਲ ਦੱਸਿਆ ਕਿ ਦੀਪ ਸਿੱਧੂ ਦੀ ਸਕੀ ਮਾਸੀ ਦੀ ਕੁੜੀ ਦਾ ਜਲਦ ਵਿਆਹ ਸੀ ਅਤੇ ਸਾਰਿਆਂ ਨੂੰ ਬੜਾ ਚਾਅ ਸੀ ਅਤੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੀ ਇਸ ਖ਼ਬਰ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਬਚਪਨ ਵਿੱਚ ਦੀਪ ਸਿੱਧੂ ਆਪਣੇ ਨਾਨਕੇ ਘਰ ਕਈ-ਕਈ ਦਿਨ ਰਹਿ ਕੇ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਆਪਣੇ ਨਾਨਕਿਆਂ ਦੇ ਨਾਲ ਦੀਪ ਸਿੱਧੂ ਬਹੁਤ ਪਿਆਰ ਸੀ।

ਵਿਆਹ ਦੀਆਂ ਰੌਣਕਾਂ ਬਦਲੀਆਂ ਮਾਤਮ ’ਚ

ਦੀਪ ਸਿੱਧੂ ਦੇ ਨਾਨੇ ਨੇ ਦੱਸਿਆ ਕਿ ਉਨ੍ਹਾਂ ਦੇ ਘਰ 18 ਇੱਕ ਫਰਵਰੀ ਤੋਂ ਵਿਆਹ ਦੀ ਸ਼ੁਰੂਆਤ ਹੋਣੀ ਸੀ। ਉਨ੍ਹਾਂ ਦੱਸਿਆ ਕਿ ਦੀਪ ਸਿੱਧੂ ਦੀ ਸਕੀ ਮਾਸੀ ਦੀ ਕੁੜੀ ਦਾ ਵਿਆਹ ਸੀ। ਸਾਰੇ ਬਹੁਤ ਹੀ ਖੁਸ਼ ਸੀ ਅਤੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਪਰ ਇਸ ਖ਼ਬਰ ਨੇ ਉਨ੍ਹਾਂ ਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਦੀਪ ਸਿੱਧੂ ਦੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ।

ਬਾਜਰੇ ਦੀ ਰੋਟੀ ਅਤੇ ਪਿੰਨੀਆਂ ਦਾ ਸ਼ੌਕੀਨ ਸੀ ਦੀਪ ਸਿੱਧੂ

ਦੀਪ ਸਿੱਧੂ ਬਾਜਰੇ ਦੀ ਰੋਟੀ ਅਤੇ ਪਿੰਨੀਆਂ ਦਾ ਸ਼ੌਕੀਨ ਸੀ। ਉਸ ਦੇ ਨਾਨਾ ਨੇ ਦੱਸਿਆ ਕਿ ਉਹ 12 ਮਹੀਨੇ 30 ਦਿਨ ਦੀਪ ਸਿੱਧੂ ਬਾਜਰੇ ਦੀ ਰੋਟੀ ਖਾਂਦਾ ਸੀ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਉਹ ਸਮੇਂ ਬਾਜਰੇ ਦੀ ਰੋਟੀ ਹੀ ਖਾਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੀਪ ਸਿੱਧੂ ਪਿੰਨੀਆਂ ਦਾ ਬਹੁਤ ਸ਼ੌਕੀਨ ਸੀ। ਉੁਨ੍ਹਾਂ ਦੇ ਨਾਨਾ ਜੀ ਨੇ ਦੱਸਿਆ ਕਿ ਦੀਪ ਸਿੱਧੂ ਪਿੰਨੀਆਂ ਸ਼ੌਕ ਨਾਲ ਖਾਂਦਾ ਸੀ। ਉਸਦੇ ਨਾਨਾ ਨੇ ਦੱਸਿਆ ਕਿ ਕਈ ਵਾਰ ਉਹ ਨਾਨਕੇ ਆ ਕੇ ਵੀ ਪਿੰਨੀਆਂ ਖਾਂਦਾ ਹੁੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਪਿੰਨੀਆਂ ਬਿਨ੍ਹਾਂ ਤਾਂ ਉਹ ਰਹਿ ਹੀ ਨਹੀਂ ਸਕਦਾ ਸੀ।

ਰਿਸ਼ਤੇਦਾਰਾਂ ਨਾਲ ਪਿਆਰ

ਦੀਪ ਸਿੱਧੂ ਦੇ ਨਾਨਾ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰਾਂ ਦੇ ਨਾਲ ਗੂੜ੍ਹਾ ਪਿਆਰ ਸੀ। ਉਨ੍ਹਾਂ ਦੱਸਿਆ ਕਿ ਸਿਰਫ ਸਕਿਆਂ ਨਾਲ ਹੀ ਨਹੀਂ ਸਗੋਂ ਸਬੰਧੀਆਂ ਦੇ ਨਾਲ ਵੀ ਉਸ ਦਾ ਮੋਹ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪਿਛਲੀ ਵਾਰ ਉਹ ਨਾਨਕੇ ਪਿੰਡ ਆਇਆ ਸੀ ਤਾਂ ਆਪਣੇ ਰਿਸ਼ਤੇਦਾਰ ਨੂੰ ਲੈ ਕੇ ਪੂਰੇ ਪਿੰਡ ਦੇ ਵਿੱਚ ਘੁੰਮਿਆ ਸੀ ਅਤੇ ਬਚਪਨ ਦੀਆਂ ਯਾਦਾਂ ਨੂੰ ਫਰੋਲਦਾ ਹੋਇਆ ਉਨ੍ਹਾਂ ਸਾਰਿਆਂ ਦੇ ਘਰੇ ਗਿਆ ਸੀ ਜਿੰਨ੍ਹਾਂ ਦੇ ਘਰੇ ਜਾ ਕੇ ਉਹ ਬਚਪਨ ’ਚ ਖੇਡਦਾ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਹ ਸਾਰਿਆਂ ਨੂੰ ਮਿਲਿਆ ਅਤੇ ਸਾਰਿਆਂ ਦੇ ਨਾਲ ਹੱਸਦਾ ਖੇਡਦਾ ਰਿਹਾ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦਾ ਰਿਹਾ।

ਇਹ ਵੀ ਪੜ੍ਹੋ: ਦੀਪ ਸਿੱਧੂ ਦੀ ਮੌਤ ਮਾਮਲੇ 'ਚ ਟਰੱਕ ਡਰਾਈਵਰ ਗ੍ਰਿਫ਼ਤਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.