ETV Bharat / state

ਕੋਰੋਨਾ ਮਰੀਜ਼ਾ ਲਈ ਗੁਰਦੁਆਰਾ ਆਲਮਗੀਰ ਵਿਖੇ ਲਗਾਏ ਗਏ ਸਪੈਸ਼ਲ ਬੈੱਡ - coronavirus update

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਆਲਮਗੀਰ ਵਿਖੇ ਕੋਰੋਨਾ ਮਰੀਜ਼ਾ ਲਈ ਸਪੈਸ਼ਲ ਬੈੱਡ ਲਗਾਏ ਗਏ ਹਨ ਅਤੇ ਜਲਦ ਹੀ ਮੁਫਤ ਆਕਸੀਜਨ ਸਿਲੰਡਰ ਦੀ ਵੀ ਸੁਵਿਧਾ ਦਿੱਤੀ ਜਾਵੇਗੀ। ਗੁਰੂਘਰ ਦੇ ਚਾਰੇ ਦਰਵਾਜੇ ਹਰ ਧਰਮ ਲਈ 24 ਘੰਟੇ ਖੁੱਲ੍ਹੇ ਹਨ ਅਤੇ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਲੋੜਵੰਦ ਨੂੰ ਆਕਸੀਜਨ ਤੇ ਬੈਡ ਦਿੱਤਾ ਜਾਵੇਗਾ।

ਕੋਰੋਨਾ ਮਰੀਜ਼ਾ ਲਈ ਗੁਰਦੁਆਰਾ ਆਲਮਗੀਰ ਵਿਖੇ ਲਗਾਏ ਗਏ ਸਪੈਸ਼ਲ ਬੈੱਡ

author img

By

Published : May 6, 2021, 11:20 AM IST

ਲੁਧਿਆਣਾ: ਸੂਬੇ ’ਚ ਕੋਰੋਨਾ ਮਹਾਂਮਾਰੀ ਕਾਰਨ ਹਰ ਰੋਜ਼ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਸ ਕਾਰਨ ਹਸਪਤਾਲਾਂ ਚ ਮਰੀਜ਼ਾਂ ਲਈ ਬੈੱਡ ਅਤੇ ਆਕਸੀਜਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਗੁਰਦੁਆਰਾ ਆਲਮਗੀਰ ਵਿਖੇ ਕੋਰੋਨਾ ਮਰੀਜ਼ਾਂ ਲਈ ਸਪੈਸ਼ਲ ਬੈੱਡ ਲਗਾਏ ਗਏ ਹਨ। ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਆਦੇਸ਼ਾਂ ’ਤੇ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਕੋਰੋਨਾ ਮਰੀਜ਼ਾਂ ਲਈ ਸਪੈਸ਼ਲ ਬੈੱਡ ਲਗਵਾਏ ਗਏ ਹਨ ਨਾਲ ਹੀ ਜਲਦ ਹੀ ਆਕਸੀਜਨ ਸਿਲੰਡਰ ਵੀ ਮੁਹੱਈਆ ਕਰਵਾਏ ਜਾਣਗੇ।

ਕੋਰੋਨਾ ਮਰੀਜ਼ਾ ਲਈ ਗੁਰਦੁਆਰਾ ਆਲਮਗੀਰ ਵਿਖੇ ਲਗਾਏ ਗਏ ਸਪੈਸ਼ਲ ਬੈੱਡ

ਕੋਰੋਨਾ ਮਰੀਜ਼ਾ ਲਈ ਬਣਾਇਆ ਗਿਆ ਵਾਰਡ

ਕੋਰੋਨਾ ਮਰੀਜ਼ਾਂ ਲਈ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸਾਹਿਬ ਵਿਖੇ ਵਾਰਡ ਵੀ ਬਣਾਇਆ ਗਿਆ ਹੈ , ਜਿੱਥੇ ਬੈੱਡ ਲਗਾ ਕੇ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ, ਇਹ ਸੇਵਾ ਐੱਸਜੀਪੀਸੀ ਵੱਲੋਂ ਸ਼ੁਰੂ ਕਰਵਾਈ ਗਈ ਹੈ ਅਤੇ ਕਮੇਟੀ ਅਧੀਨ ਇਹ ਸੇਵਾ ਹੋਰਨਾਂ ਗੁਰਦੁਆਰਾ ਸਾਹਿਬਾਨਾਂ ਵਿੱਚ ਵੀ ਸ਼ੁਰੂ ਕੀਤੀ ਗਈ ਹੈ। ਤਾਂ ਜੋ ਕੋਰੋਨਾ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ।

ਆਕਸੀਜਨ ਲੰਗਰ ਦੀ ਵੀ ਕੀਤੀ ਗਈ ਹੈ ਵਿਵਸਥਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਨੇ ਦੱਸਿਆ ਕਿ ਕੋਰੋਨਾ ਪੀੜਤ ਮਰੀਜਾਂ ਨੂੰ ਆਕਸੀਜਨ ਅਤੇ ਬੈਡ ਮੁਹੱਈਆਂ ਕਰਵਾਉਣ ਲਈ ਗੁਰਦੁਆਰਾ ਆਲਮਗੀਰ ਵਿਖੇ ਆਕਸੀਜਨ ਲੰਗਰ ਦੀ ਵਿਵਸਥਾ ਕੀਤੀ ਗਈ ਹੈ| ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲੋੜਵੰਦ ਮਰੀਜ਼ ਲਈ ਕਿਸੇ ਵੀ ਵੇਲੇ ਗੁਰੂਘਰ ਤੋਂ ਆਕਸੀਜਨ ਦੀ ਸਹੂਲਤ ਮੁਫ਼ਤ ਹਾਸਲ ਕੀਤੀ ਜਾ ਸਕਦੀ ਹੈ | ਉਨ੍ਹਾ ਕਿਹਾ ਕਿ ਗੁਰੂਘਰ ਦੇ ਚਾਰੇ ਦਰਵਾਜੇ ਹਰ ਧਰਮ ਲਈ 24 ਘੰਟੇ ਖੁੱਲ੍ਹੇ ਹਨ ਅਤੇ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਲੋੜਵੰਦ ਨੂੰ ਆਕਸੀਜਨ ਤੇ ਬੈਡ ਦਿੱਤਾ ਜਾਵੇਗਾ |

ਇਹ ਵੀ ਪੜੋ: ਦੇਸ਼ 'ਚ ਬੇਲਗਾਮ ਕੋਰੋਨਾ, ਪਿਛਲੇ 24 ਘੰਟਿਆ 'ਚ 4,12,262 ਸਾਹਮਣੇ ਆਏ ਮਾਮਲੇ, 3,980 ਮੌਤਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.