ਲੁਧਿਆਣਾ: ਲੁਧਿਆਣਾ 'ਚ ਹਰ ਦਿਨ ਕੋਈ ਨਾ ਕੋਈ ਦਿਲ ਦਹਿਲਾ ਦੇਣ ਵਾਲੀ ਵੀ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ,ਅਜਿਹੀ ਘਟਨਾ ਰਾਏਕੋਟ ਸ਼ਹਿਰ ਦੇ ਪੁਰਾਣਾ ਬੱਸ ਸਟੈਂਡ ਰੋਡ 'ਤੇ ਸ਼ਨੀਵਾਰ ਰਾਤ 8.20 ਵਜੇ ਦੇ ਕਰੀਬ ਵਾਰਡ ਨੰਬਰ-12 ਦੇ ਕਾਂਗਰਸੀ ਕੌਂਸਲਰ ਬਲਜਿੰਦਰ ਸਿੰਘ ਰਿੰਪਾ ਵੱਲੋਂ ਲਾਹਪ੍ਰਵਾਹੀ ਨਾਲ ਗੱਡੀ ਚਲਾਉਂਦਿਆਂ ਸੜਕ ਕਿਨਾਰੇ ਜਾ ਰਹੇ ਮਾਂ-ਪੁੱਤਰ ਨੂੰ ਮਾਰੀ ਜਬਰਦਸਤ ਟੱਕਰ ਵਿੱਚ ਨਾਬਾਲਗ ਪੁੱਤਰ ਦੀ ਮੌਤ ਹੋ ਗਈ।
ਜਦਕਿ ਮਾਂ ਗੰਭੀਰ ਰੂਪ ਵਿੱਚ ਜਖਮੀ ਹੈ। ਰਾਏਕੋਟ ਸਿਟੀ ਪੁਲਿਸ ਮ੍ਰਿਤਕ ਲੜਕੇ ਨਿਤਿਨ ਵਰਮਾ(13) ਪੁੱਤਰ ਦੀਪਕ ਕੁਮਾਰ ਵਾਸੀ ਗਰੀਨ ਸਿਟੀ ਰਾਏਕੋਟ ਦੇ ਨਾਨੇ ਕੁੰਦਨ ਲਾਲ ਪੁੱਤਰ ਲਾਲ ਚੰਦ ਵਾਸੀ ਪੰਡੋਰੀ ਹਾਲਵਾਸੀ ਗ਼ਰੀਬ ਸਿਟੀ ਰਾਏਕੋਟ ਨੇ ਦੱਸਿਆ, ਕਿ ਬੀਤੀ ਰਾਤ 8.20 ਵਜੇ ਦੇ ਕਰੀਬ ਉਹ ਆਪਣੀ ਲੜਕੀ ਸੀਤਾ ਦੇਵੀ( 47) ਅਤੇ ਦੋਹਤੇ ਨਿਤਿਨ ਵਰਮਾ (13) ਨਾਲ ਰਾਏਕੋਟ ਬਜ਼ਾਰ ਵਿੱਚੋਂ ਘਰੇਲੂ ਸਾਮਾਨ ਲਈ ਲੈਣ ਲਈ ਪੈਦਲ ਗਏ ਸੀ ਇਸ ਦੌਰਾਨ ਉਹ ਤਲਵੰਡੀ ਗੇਟ ਤੋਂ ਪੁਰਾਣਾ ਬੱਸ ਅੱਡੇ ਵੱਲ ਨੂੰ ਜਾਂ ਰਹੇ ਸੀ।
ਇਸ ਦੌਰਾਨ ਉਹ ਤਲਵੰਡੀ ਗੇਟ ਤੋਂ ਪੁਰਾਣਾ ਬੱਸ ਅੱਡੇ ਵੱਲ ਨੂੰ ਜਾਂ ਰਹੇ ਸਨ, ਤਾਂ ਉਸ ਦੀ ਲੜਕੀ ਤੇ ਦੋਹਤਾ ਕੁੱਝ ਕਦਮ ਮੇਰੇ ਨਾਲੋਂ ਅੱਗ ਜਾਂ ਰਹੇ ਸਨ। ਜਦੋਂ ਉਹ ਮੋਬਾਇਲ ਫੋਨ ਵੇਚਣ ਵਾਲੀ ਦੁਕਾਨ ਦੇ ਨਜ਼ਦੀਕ ਪੁੱਜੇ, ਤਾਂ ਕਾਂਗਰਸੀ ਕੌਂਸਲਰ ਬਲਜਿੰਦਰ ਸਿੰਘ ਉਰਫ਼ ਰਿੰਪੀ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਰਾਏਕੋਟ ਆਪਣੀ ਰਿਟਜ਼ ਗੱਡੀ ਨੂੰ ਸਟਾਰਟ ਕਰਕੇ ਬਹੁਤ ਤੇਜ਼ੀ ਤੇ ਲਾਪ੍ਰਵਾਹੀ ਨਾਲ ਚਲਾਉਂਦਿਆਂ, ਮੇਰੇ ਦੋਹਤੇ ਅਤੇ ਲੜਕੀ ਵਿੱਚ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਨਾਲ ਉਹ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਬਲਜਿੰਦਰ ਸਿੰਘ ਉਰਫ਼ ਰਿੰਪਾ ਆਪਣੀ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਇਸ ਮੌਕੇ ਇਕੱਠੇ ਹੋਏ ਆਲੇ ਦੁਆਲੇ ਦੇ ਇਕੱਠੇ ਹੋਏ ਲੋਕਾਂ ਨੇ ਮੇਰੇ ਦੋਹਤੇ ਅਤੇ ਉੱਤਰੀ ਨੂੰ ਜ਼ਖਮੀ ਹਾਲਤ ਵਿੱਚ ਰਾਏਕੋਟ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਮੇਰੇ ਦੋਹਤੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਇਲਾਜ ਲਈ ਡੀ.ਐਮ.ਸੀ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ, ਜਿੱਥੇ ਉਸਦੀ ਮੌਤ ਹੋ ਗਈ।
ਇਸ ਹਾਦਸੇ ਦੌਰਾਨ ਇਕੱਠੇ ਹੋਏ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਕਾਂਗਰਸੀ ਕੌਂਸਲਰ ਬਲਜਿੰਦਰ ਸਿੰਘ ਰਿੰਪਾ, ਸਾਂਸਦ ਡਾ ਅਮਰ ਸਿੰਘ ਅਤੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਅਤੇ ਲੋਕ ਕਾਂਗਰਸੀ ਕੌਂਸਲਰ ਖ਼ਿਲਾਫ਼ ਮੌਕੇ 'ਤੇ ਸਖ਼ਤ ਕਾਰਵਾਈ ਦੀ ਮੰਗ ਲਈ ਅੜੇ ਹੋਏ ਸਨ, ਸਗੋਂ ਪ੍ਰਤੱਖਦਰਸ਼ੀਆਂ ਨੇ ਕਾਂਗਰਸੀ ਕੌਂਸਲਰ ਉੱਪਰ ਸ਼ਰਾਬ ਵੀ ਹਾਲਤ ਵਿੱਚ ਹੋਣ ਦੇ ਵੀ ਸੰਗੀਨ ਦੋਸ਼ ਲਗਾਏ ਹਨ। ਜਦਕਿ ਉਸ ਦੀ ਗੱਡੀ ਵਿੱਚੋਂ ਸ਼ਰਾਬ ਦੀ ਖਾਲੀ ਬੋਤਲ ਤੇ ਖਾਲੀ ਗਲਾਸ ਨਿਕਲੇ ਹਨ, ਬਲਕਿ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੇ ਲੋਕਾਂ ਦੇ ਗੁੱਸੇ ਨੂੰ ਸਾਂਤ ਕੀਤਾ, ਅਤੇ ਬਣਦੀ ਹਰ ਸੰਭਵ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਜਦੋਂ ਇਸ ਸਬੰਧੀ ਪੁਲਸ ਥਾਣਾ ਸਿਟੀ ਰਾਏਕੋਟ ਦੇ ਐਸ.ਐਚ.ਓ ਵਿਨੋਦ ਕੁਮਾਰ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿੱਚ ਕਾਂਗਰਸੀ ਕੌਂਸਲਰ ਬਲਜਿੰਦਰ ਸਿੰਘ ਰਿੰਪਾ ਖ਼ਿਲਾਫ਼ ਮ੍ਰਿਤਕ ਲੜਕੇ ਦੇ ਨਾਨੇ ਕੁੰਦਨ ਲਾਲ ਦੇ ਬਿਆਨਾਂ ਦੇ ਅਧਾਰ 'ਤੇ ਆਈ.ਪੀ.ਸੀ ਦੀ ਧਾਰਾ 304-ਏ, 337, 279 ਅਧੀਨ ਮੁਕੱਦਮਾ ਦਰਜ ਕਰਨ ਉਪਰੰਤ ਗ੍ਰਿਫ਼ਤਾਰ ਕਰ ਲਿਆ, ਅਤੇ ਸ਼ਰਾਬ ਪੀਣ ਦੇ ਲੱਗੇ ਦੋਸ਼ਾਂ ਸਬੰਧੀ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ, ਜੋ ਮੈਡੀਕਲ ਰਿਪੋਰਟ ਆਵੇਗੀ, ਉਸ ਮੁਤਾਬਿਕ ਹੋਰ ਵਾਧਾ ਕਰ ਦਿੱਤਾ ਜਾਵੇਗਾ, ਉਧਰ ਦੂਜੇ ਮ੍ਰਿਤਕ ਲੜਕੇ ਦੀ ਲਾਸ਼ ਦਾ ਸਰਕਾਰੀ ਹਸਪਤਾਲ ਸੁਧਾਰ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸ਼ਾਂ ਦੇ ਸਪੁਰਦ ਕਰ ਦਿੱਤੀ।
ਇਹ ਵੀ ਪੜ੍ਹੋ:-ਕੁੱਟਮਾਰ ਦੇ ਮਸਲੇ ਨੂੰ ਲੈ ਕੈਪਟਨ ਦੇ ਦਰਬਾਰ ਪਹੁੰਚੇ ਭਾਜਪਾ ਆਗੂ