ETV Bharat / state

Jasneet Kaur : ਸ਼ੋਸਲ ਮੀਡੀਆ ਸਟਾਰ ਜਸਨੀਤ ਕੌਰ ਨੂੰ 14 ਦਿਨਾਂ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ, ਹੁਣ ਤੱਕ ਹੋਏ ਇਹ ਖੁਲਾਸੇ... - ਇੰਸਟਾਗ੍ਰਾਮਰ ਜਸਨੀਤ ਕੌਰ

ਸ਼ੋਸਲ ਮੀਡੀਆ ਸਟਾਰ ਜਸਨੀਤ ਕੌਰ ਨੂੰ ਲੁਧਿਆਣਾ ਦੀ ਜਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਉਸ ਨੂੰ 14 ਦਿਨ ਦੀ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਇਸ ਕੇਸ ਵਿੱਚ ਕੀ ਕੀ ਖੁਲਾਸੇ ਹੋਏ ਹਨ ਇਸ ਬਾਰੇ ਵਕੀਲ ਨੇ ਜਾਣਕਾਰੀ ਵੀ ਦਿੱਤੀ ਹੈ...

Social media star Jasneet Kaur
Social media star Jasneet Kaur
author img

By

Published : Apr 10, 2023, 7:42 PM IST

Updated : Apr 10, 2023, 10:50 PM IST

Social media star Jasneet Kaur

ਲੁਧਿਆਣਾ: ਅੱਜ ਸੋਸ਼ਲ ਮੀਡੀਆ ਸਟਾਰ ਜਸਨੀਤ ਕੌਰ ਨੂੰ ਬਲੈਕਮੇਲਿੰਗ ਦੇ ਮਾਮਲੇ ਵਿਚ ਮਾਣਯੋਗ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਉਸ ਨੂੰ 14 ਦਿਨ ਦੀ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। 24 ਤਰੀਕ ਨੂੰ ਜਸਨੀਤ ਕੌਰ ਦੀ ਉਸ ਦੀ ਮੁੜ ਪੇਸ਼ੀ ਹੋਵੇਗੀ। ਹਰਕਮਲ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਹੈ ਜੋ ਕਿ ਪੀੜਤ ਪੱਖ ਦੇ ਵਕੀਲ ਹਨ। ਇਸ ਦੇ ਨਾਲ ਹੀ ਉਨ੍ਹਾਂ ਹੋਰ ਵੀ ਕਈ ਖੁਲਾਸੇ ਕੀਤੇ ਹਨ।

ਵਕੀਲ ਨੇ ਕੀਤੇ ਖੁਲਾਸੇ: ਵਕੀਲ ਹਰਕਮਲ ਨੇ ਦੱਸਿਆ ਹੈ ਕਿ ਹੋਬੀ ਧਾਲੀਵਾਲ ਨਾਲ ਵੀ ਉਸ ਦੇ ਲਿੰਕ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਕ ਹਲਫ਼ੀਆ ਬਿਆਨ ਸਾਡੇ ਕੋਲ ਆਇਆ ਹੈ ਜਿਸ ਦੇ ਵਿਚ ਜਸਨੀਤ ਨੂੰ ਫਿਲਮ ਅਦਾਕਾਰ ਹੋਬੀ ਧਾਲੀਵਾਲ ਵੱਲੋਂ 5 ਲੱਖ ਰੁਪਏ ਦਿੱਤੇ ਗਏ ਸੀ। ਫਿਲਮਾਂ ਵਿੱਚ ਕੰਮ ਦਿਵਾਉਣ ਲਈ ਇਹ ਰਕਮ ਦਿੱਤੀ ਗਈ ਸੀ। ਇਹ ਲੈਣ ਦੇਣ ਪਿੱਛੇ ਹੋਰ ਕੀ ਕਾਰਨ ਹਨ। ਇਸ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੋਟ ਦੇ ਵਿੱਚ ਪੇਸ਼ ਹੋਣ ਦੇ ਦੌਰਾਨ ਜਸਨੀਤ ਨੇ ਜ਼ਿਆਦਾ ਗੱਲਬਾਤ ਨਹੀਂ ਕੀਤੀ ਪਰ ਇੰਨਾ ਜ਼ਰੂਰ ਕਿਹਾ ਕਿ ਉਹ ਬੇਕਸੂਰ ਹੈ ਉਸ ਨੂੰ ਫਸਾਇਆ ਜਾ ਰਿਹਾ ਹੈ।

ਹੁਣ ਤੱਕ ਕੀ ਆਇਆ ਸਾਹਮਣੇ: ਵਕੀਲ ਨੇ ਦੱਸਿਆ ਕਿ ਜੋ ਹੁਣ ਤੱਕ ਸਾਹਮਣੇ ਆਇਆ ਹੈ ਕਿ ਜਸਨੀਤ ਕੌਰ ਲੜਕੀ ਦਾ ਅਸਲ ਨਾਮ ਰਾਜਵੀਰ ਕੌਰ ਹੈ। ਇਸ ਉਤੇ ਸਿਟੀ ਖਰੜ ਥਾਣੇ ਵਿੱਚ ਵੀ ਕੇਸ ਦਰਜ ਹਨ। ਜਿਸ ਕੇਸ ਵਿੱਚ ਉਹ ਜੇਲ੍ਹ ਜਾ ਕੇ ਆਈ ਹੈ ਅਤੇ ਉਹ ਜਮਾਨਤ ਉਤੇ ਬਾਹਰ ਹੈ। ਵਕੀਲ ਨੇ ਦੱਸਿਆ ਕਿ ਜਸਨੀਤ ਕੌਰ ਆਪਣੇ ਸਾਥੀਆਂ ਨਾਲ ਮਿਲ ਕੇ ਲੋਕਾਂ ਨੂੰ ਬਲੈਕਮੇਲ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਗੈਂਗਸਟਰ ਆਦਿ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਵਕੀਲ ਨੇ ਦੱਸਿਆ ਕਿ ਜਸਨੀਤ ਕੌਰ ਦਾ ਇਕ ਐਫੀਡੇਵਿਟ ਸਾਹਮਣੇ ਆਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਸਨੀਤ ਕੌਰ ਹੌਬੀ ਧਾਲੀਵਾਲ ਤੋਂ ਇਹ 5 ਲੱਖ ਰੁਪਏ ਲੈ ਚੁੱਕੀ ਹੈ ਇਹ ਕਿਸ ਗੱਲ ਦੇ ਪੈਸੇ ਲਏ ਹਨ। ਇਹ ਜਾਂਚ ਦਾ ਵਿਸ਼ਾ ਹੈ।

ਗੈਂਗਸਟਰਾਂ ਅਤੇ ਰਾਜਨੀਤਿਕ ਬੰਦਿਆਂ ਨਾਲ ਲਿੰਕ: ਉਨ੍ਹਾਂ ਕਿਹਾ ਕਿ ਜਸਨੀਤ ਕੌਰ ਦੇ ਰਾਜਨੀਤਿਕ ਬੰਦਿਆਂ ਨਾਲ ਵੀ ਸਬੰਧ ਹਨ ਜੇਕਰ ਇਸ ਦੀ ਜਾਂਚ ਹੋਵੇ ਤਾਂ ਬਹੁਤ ਕੁਝ ਸਾਹਮਣੇ ਆਵੇਗਾ। ਵਕੀਲ ਨੇ ਦੱਸਿਆ ਕਿ ਜਸਨੀਤ ਕੌਰ ਦੇ ਲਿੰਕ ਵਿਦੇਸ਼ਾਂ ਤੋਂ ਵੀ ਸਾਹਮਣੇ ਆ ਰਹੇ ਹਨ। ਇਕ ਕੌਸ਼ ਚੌਧਰੀ ਨਾਮ ਦਾ ਗੈਂਗਸਟਰ ਜੋ ਹਰਿਆਣਾ ਵੇਸ ਦਾ ਹੈ ਜਾਂਚ ਦੌਰਾਨ ਹੀ ਪਤਾ ਲੱਗੇਗਾ ਕਿ ਉਹ ਕਿੱਥੋ ਦਾ ਹੈ। ਵਕੀਲ ਨੇ ਦੱਸਿਆ ਕਿ whatsaap ਕਾਲ ਰਾਹੀ ਪੀੜਤ ਨੂੰ ਕਾਫੀ ਧਮਕੀਆਂ ਮਿਲੀਆਂ ਹਨ। ਧਮਕੀਆਂ ਦੇਣ ਵਾਲਿਆਂ ਦੇ ਨੰਬਰ ਵੀ ਅਲੱਗ ਅਲੱਗ ਹਨ। ਇਹ ਜ਼ਿਆਦਾਤਰ ਨੰਬਰ ਵਿਦੇਸ਼ੀ ਹਨ।

ਕੀ ਹੈ ਮਾਮਲਾ: ਇਸ ਤੋਂ ਪਹਿਲਾਂ ਜਸਨੀਤ ਕੌਰ ਉਰਫ ਰਾਜਵਿੰਦਰ ਤੇ ਲੁਧਿਆਣਾ ਦੇ ਇਕ ਕਾਰੋਬਾਰੀ ਗੁਰਬੀਰ ਸਿੰਘ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ ਲੱਗੇ ਸਨ। ਉਸ ਦੇ ਵਕੀਲ ਨੇ ਖੁਲਾਸਾ ਕੀਤਾ ਹੈ ਕਿ ਲੱਕੀ ਸੰਧੂ ਦੀ ਫ਼ਿਲਹਾਲ ਅਗਾਊਂ ਜ਼ਮਾਨਤ ਅਰਜ਼ੀ ਵੀ ਰੱਦ ਕਰ ਦਿੱਤੀ ਗਈ ਹੈ, ਜਿਸ ਦੀ ਰਾਜਨੀਤਿਕ ਲਿੰਕ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ:- Government Denied AG Ghai's Resignation: ਏਜੀ ਵਿਨੋਦ ਘਈ ਦੇ ਅਸਤੀਫੇ ਦੀਆਂ ਖਬਰਾਂ ਝੂਠੀਆਂ, ਸਰਕਾਰ ਨੇ ਟਵੀਟ ਕਰਕੇ ਕੀਤੀ ਪੁਸ਼ਟੀ

Last Updated : Apr 10, 2023, 10:50 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.