ETV Bharat / state

ਪੰਜਾਬ ਸਮਾਰਟ ਕੁਨੈਕਟ ਸਕੀਮ: ਲੁਧਿਆਣਾ 'ਚ 15 ਵਿਦਿਆਰਥੀਆਂ ਨੂੰ ਦਿੱਤੇ ਗਏ ਮੋਬਾਈਲ - bharat bhushan ashu

ਮੁੱਖ ਮੰਤਰੀ ਪੰਜਾਬ ਵੱਲੋਂ ਸਮਾਰਟ ਮੋਬਾਈਲ ਸਕੀਮ ਤਹਿਤ ਲੁਧਿਆਣਾ ਵਿਖੇ 15 ਵਿਦਿਆਰਥੀਆਂ ਨੂੰ ਮੋਬਾਈਲ ਸੌਂਪੇ ਗਏ। ਇਹ ਮੋਬਾਈਲ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਵਿਦਿਆਥੀਆਂ ਨੂੰ ਦਿੱਤੇ।

ਸਮਾਰਟ ਮੋਬਾਈਲ ਸਕੀਮ: ਲੁਧਿਆਣਾ 'ਚ 15 ਵਿਦਿਆਰਥੀਆਂ ਨੂੰ ਦਿੱਤੇ ਮੋਬਾਈਲ

author img

By

Published : Aug 12, 2020, 9:59 PM IST

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਲੁਧਿਆਣਾ ਵਿੱਚ 15 ਵਿਦਿਆਰਥੀਆਂ ਨੂੰ ਮੋਬਾਈਲ ਦਿੱਤੇ ਗਏ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਹ ਮੋਬਾਈਲ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਤਕਸੀਮ ਕੀਤੇ। ਮੋਬਾਈਲ ਵੰਡਣ ਦੀ ਇਹ ਰਸਮ ਵੀਡੀਓ ਕਾਨਫਰੰਸ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਦਿੱਤੇ ਗਏ।

ਸਮਾਰਟ ਮੋਬਾਈਲ ਸਕੀਮ: ਲੁਧਿਆਣਾ 'ਚ 15 ਵਿਦਿਆਰਥੀਆਂ ਨੂੰ ਦਿੱਤੇ ਮੋਬਾਈਲ
ਇਸ ਦੌਰਾਨ ਮੋਬਾਈਲ ਫੋਨ ਹਾਸਲ ਕਰਨ ਵਾਲੀ ਇੱਕ ਵਿਦਿਆਰਥਣ ਨੇ ਦੱਸਿਆ ਕਿ ਉਹ ਕਾਫੀ ਖੁਸ਼ ਹੈ ਕਿਉਂਕਿ ਕੋਰੋਨਾ ਕਰਕੇ ਆਨ-ਲਾਈਨ ਹੀ ਕਲਾਸਾਂ ਲਗ ਰਹੀਆਂ ਹਨ, ਜਿਸ ਦੌਰਾਨ ਉਹ ਆਪਣੇ ਮਾਤਾ-ਪਿਤਾ ਦੇ ਮੋਬਾਈਲ ਦੀ ਵਰਤੋਂ ਕਰਦੀ ਸੀ ਅਤੇ ਹੁਣ ਆਪਣਾ ਮੋਬਾਈਲ ਹੋਵੇਗਾ, ਜਿਸ ਨਾਲ ਉਹ ਆਪਣੀ ਪੜ੍ਹਾਈ ਮੁਕੰਮਲ ਕਰ ਸਕੇਗੀ। ਇੱਕ ਹੋਰ ਵਿਦਿਆਰਥਣ ਨੇ ਵੀ ਫੋਨ ਮਿਲਣ ਦੀ ਖੁ਼ਸ਼ੀ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਉਸ ਨੂੰ ਪੜ੍ਹਾਈ ਕਰਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਉਹ ਆਪਣਾ ਕੰਮ ਮੁਕੰਮਲ ਕਰ ਸਕੇਗੀ।

ਦੂਜੇ ਪਾਸੇ ਮੌਕੇ 'ਤੇ ਮੌਜੂਦ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਹ ਮੋਬਾਈਲ ਪਹਿਲੇ ਪੜਾਅ ਤਹਿਤ ਦਿੱਤੇ ਗਏ ਹਨ ਅਤੇ ਜ਼ਿਲ੍ਹੇ ਵਿੱਚ 16 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਇਹ ਫੋਨ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਤਹਿਤ ਛੋਟੀਆਂ ਕਲਾਸਾਂ ਦੇ ਵਿਦਿਆਰਥੀ ਜਿਵੇਂ ਗਿਆਰਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਨੂੰ ਵੀ ਇਹ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਮੋਬਾਈਲ ਦੀ ਕੁਆਲਿਟੀ ਬਹੁਤ ਚੰਗੀ ਹੈ ਅਤੇ ਬਹੁਤ ਸਾਰੇ ਫੀਚਰ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਵੇਖਣ ਵਿੱਚ ਆਇਆ ਸੀ ਕਿ ਕੋਰੋਨਾ ਮਹਾਂਮਾਰੀ ਕਾਰਨ ਆਨਲਾਈਨ ਕਲਾਸਾਂ ਲੱਗ ਰਹੀਆਂ ਹਨ ਅਤੇ ਗਰੀਬ ਬੱਚਿਆਂ ਨੂੰ ਕਲਾਸਾਂ ਲਾਉਣ ਵਿੱਚ ਮੋਬਾਈਲ ਨਾ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਇਹ ਬਹੁਤ ਵੱਡੀ ਜ਼ਰੂਰਤ ਸੀ। ਆਸ਼ੂ ਨੇ ਕਿਹਾ ਕਾਂਗਰਸ ਸਰਕਾਰ ਦਾ ਇਹ ਵਾਅਦਾ ਸੀ ਅਤੇ ਇਸ 'ਤੇ ਲਗਾਤਾਰ ਸਵਾਲ ਵੀ ਉੱਠ ਰਹੇ ਸਨ, ਜਿਸ ਕਰਕੇ ਇਹ ਮੋਬਾਈਲ ਫੋਨ ਵੰਡੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.