ETV Bharat / state

ਵਿਧਾਇਕ ਕੁਲਦੀਪ ਵੈਦ ਨੇ ਆਪਣੇ ਪੁੱਤਰ ਦਾ ਕੀਤਾ ਸਾਦਾ ਵਿਆਹ - ਕਾਂਗਰਸੀ ਵਿਧਾਇਕ ਕੁਲਦੀਪ ਵੈਦ

ਲੁਧਿਆਣਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਨੇ ਆਪਣੇ ਬੇਟੇ ਦਾ ਗੁਰਦੁਆਰਾ ਸਾਹਿਬ 'ਚ ਸਾਦਾ ਵਿਆਹ ਕੀਤਾ ਤੇ ਕੋਰੋਨਾ ਦੇ ਚਲਦਿਆਂ ਸੋਸ਼ਲ ਡਿਸਟੈਂਸਿੰਗ ਦਾ ਵੀ ਖ਼ਾਸ ਧਿਆਨ ਰੱਖਿਆ।

simple marriage of ludhiana MLA kuldeep vaid's son
ਲੁਧਿਆਣਾ: ਕਾਂਗਰਸੀ ਵਿਧਾਇਕ ਕੁਲਦੀਪ ਵੈਦ ਨੇ ਆਪਣੇ ਬੇਟੇ ਦਾ ਕੀਤਾ ਸਾਦੇ ਤਰੀਕੇ ਨਾਲ ਵਿਆਹ
author img

By

Published : May 20, 2020, 9:34 PM IST

ਲੁਧਿਆਣਾ: ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਕਰਕੇ ਲੋਕ ਘਰੋਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ, ਕਿਸੇ ਤਰ੍ਹਾਂ ਦਾ ਇਕੱਠ ਨਹੀਂ ਕਰ ਰਹੇ ਹਨ। ਉੱਥੇ ਹੀ ਕੁਝ ਲੋਕਾਂ ਨੇ ਆਪਣੇ ਵਿਆਹ ਨੂੰ ਰੋਕ ਦਿੱਤਾ ਹੈ। ਪਰ ਕੁਝ ਅਜਿਹੇ ਵੀ ਲੋਕ ਹਨ, ਜੋ ਸਾਦੇ ਵਿਆਹਾਂ 'ਚ ਵਿਸ਼ਵਾਸ ਰੱਖਦੇ ਹਨ ਅਤੇ ਹਾਲਾਤਾਂ ਦੇ ਮੁਤਾਬਕ ਹੀ ਵਿਆਹ ਕਰ ਰਹੇ ਹਨ।

ਲੁਧਿਆਣਾ: ਕਾਂਗਰਸੀ ਵਿਧਾਇਕ ਕੁਲਦੀਪ ਵੈਦ ਨੇ ਆਪਣੇ ਬੇਟੇ ਦਾ ਕੀਤਾ ਸਾਦੇ ਤਰੀਕੇ ਨਾਲ ਵਿਆਹ

ਇਸ ਦੀ ਜਿਊਂਦੀ ਜਾਗਦੀ ਮਿਸਾਲ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ਨੇ ਪੇਸ਼ ਕੀਤੀ ਹੈ। ਜਿਨ੍ਹਾਂ ਨੇ ਸਿਰਫ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਹੀ ਆਪਣੇ ਬੇਟੇ ਦਾ ਵਿਆਹ ਸਾਦੇ ਤਰੀਕੇ ਨਾਲ ਕੀਤਾ। ਸਾਦੇ ਢੰਗ ਨਾਲ ਕੀਤੇ ਗਏ ਇਸ ਵਿਆਹ 'ਚ ਸਿਰਫ਼ ਗੁਰਦੁਆਰਾ ਸਾਹਿਬ ਲਾਵਾਂ ਲਈਆਂ ਗਈਆਂ।

ਇਸ ਦੌਰਾਨ ਪਰਿਵਾਰ ਕਾਫ਼ੀ ਖੁਸ਼ ਨਜ਼ਰ ਆ ਰਿਹਾ ਸੀ ਤੇ ਲਾੜਾ ਲਾੜੀ ਨੇ ਸਾਦੇ ਢੰਗ ਨਾਲ ਗੁਰਦੁਆਰਾ ਸਾਹਿਬ ਮਾਡਲ ਟਾਊਨ ਵਿਖੇ ਲਾਵਾਂ ਲਈਆਂ ਤੇ ਬਿਨਾਂ ਕਿਸੇ ਬਰਾਤ ਬਿਨ੍ਹਾਂ ਕਿਸੇ ਬੈਂਡ ਬਾਜਿਆਂ ਦੇ ਸਿਰਫ਼ ਥੋੜ੍ਹੇ ਜਿਹੇ ਰਿਸ਼ਤੇਦਾਰਾਂ ਨੂੰ ਸੱਦ ਕੇ ਵਿਆਹ ਪੂਰਾ ਕਰ ਲਿਆ।

ਇਸ ਦੌਰਾਨ ਕੁਲਦੀਪ ਵੈਦ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਫੋਕੀ ਸ਼ਾਨੋ ਸ਼ੌਕਤ ਕਰਕੇ ਲੱਖਾਂ ਰੁਪਿਆ ਬਰਬਾਦ ਕਰਨ ਵਾਲੇ ਵਿਆਹਾਂ ਦੇ ਖ਼ਿਲਾਫ਼ ਸਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਵੀ ਹੈ ਤੇ ਦਸਤੂਰ ਵੀ। ਇਸ ਕਰਕੇ ਅਜਿਹੇ ਵਿਆਹਾਂ ਨੂੰ ਹੋਰ ਵੀ ਪ੍ਰਮੋਟ ਕਰਨਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.