ETV Bharat / state

ਸ਼ਰਨਜੀਤ ਢਿੱਲੋਂ ਨੇ ਹਲਕੇ ‘ਚ ਕੰਮਾਂ ਨੂੰ ਲੈਕੇ ਸਰਕਾਰ ‘ਤੇ ਚੁੱਕੇ ਸਵਾਲ - ਕਾਂਗਰਸ ਸਰਕਾਰ

ਸਾਹਨੇਵਾਲ ਤੋਂ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਸ਼ਰਨਜੀਤ ਢਿਲੋਂ (Sharanjit Dhillon) ਨੇ ਕਿਹਾ ਹਲਕੇ ਦੇ ਕਈ ਇਲਾਕਿਆਂ ਦੇ ਵਿੱਚ ਕੰਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਕਾਂਗਰਸ ਦੀ ਹੋਣ ਕਾਰਨ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਸਨ। ਨਾਲ ਹੀ ਉਨ੍ਹਾਂ ਲਖੀਮਪੁਰ ਘਟਨਾ ਨੂੰ ਲੈਕੇ ਸਿੱਧੂ ਨੂੰ ਨਿਸ਼ਾਨੇ ਤੇ ਲਿਆ ਹੈ।

ਸ਼ਰਨਜੀਤ ਢਿੱਲੋਂ ਹਲਕੇ ਚ ਕੰਮਾਂ ਨੂੰ ਲੈਕੇ ਸਰਕਾਰ ‘ਤੇ ਚੁੱਕੇ ਸਵਾਲ

author img

By

Published : Oct 10, 2021, 8:48 PM IST

ਲੁਧਿਆਣਾ: ਅਕਾਲੀ ਦਲ ਵੱਲੋਂ ਲੁਧਿਆਣਾ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਭਗ ਆਪਣੇ ਸਾਰੇ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਇੱਕ ਸੀਟ ਨੂੰ ਛੱਡ ਕੇ ਅਕਾਲੀ ਦਲ ਨੇ ਆਪਣੇ ਸਾਰੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿਚ ਅਕਾਲੀ ਦਲ ਵੱਲੋਂ ਆਪਣੇ ਮੌਜੂਦਾ ਵਿਧਾਇਕਾਂ ਪੁਰਾਣੇ ਅਤੇ ਕੱਦਾਵਰ ਆਗੂਆਂ ‘ਤੇ ਹੀ ਇਸ ਵਾਰ ਦਾਅ ਖੇਡਿਆ ਗਿਆ ਹੈ।

ਜੇਕਰ ਗੱਲ ਸਾਹਨੇਵਾਲ ਹਲਕੇ ਦੀ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਸ਼ਰਨਜੀਤ ਢਿੱਲੋਂ(Sharanjit Dhillon) ਨੂੰ ਹੀ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ ਹੈ ਸ਼ਰਨਜੀਤ ਢਿੱਲੋਂ (Sharanjit Dhillon) ਦਾ ਐਲਾਨ ਲਗਪਗ ਇੱਕ ਮਹੀਨਾ ਪਹਿਲਾਂ ਹੀ ਸਾਹਨੇਵਾਲ ਹਲਕੇ ਤੋਂ ਹੋ ਗਿਆ ਸੀ ਜਦੋਂ ਸੁਖਬੀਰ ਬਾਦਲ (Sukhbir Badal) ਦੀ ਅਗਵਾਈ ਚ ਸਾਹਨੇਵਾਲ ਹਲਕੇ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਹਾਲਾਂਕਿ ਇਸ ਦੌਰਾਨ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਗਿਆ।

ਸ਼ਰਨਜੀਤ ਢਿੱਲੋਂ ਨੇ ਹਲਕੇ ‘ਚ ਕੰਮਾਂ ਨੂੰ ਲੈਕੇ ਸਰਕਾਰ ‘ਤੇ ਚੁੱਕੇ ਸਵਾਲ

ਸੁਖਬੀਰ ਬਾਦਲ ਨੇ ਸਾਹਨੇਵਾਲ ਟਿਕਟ ਐਲਾਨਣ ਮੌਕੇ ਸਟੇਜ ਤੋਂ ਹੀ ਸ਼ਰਨਜੀਤ ਢਿੱਲੋਂ ਜਾਂ ਉਨ੍ਹਾਂ ਦੇ ਪੁੱਤਰ ਦੇ ਵਿੱਚ ਟਿਕਟ ਦੇਣ ਦੀ ਗੱਲ ਕੀਤੀ ਤਾਂ ਉਨ੍ਹਾਂ ਦੇ ਬੇਟੇ ਨੇ ਸ਼ਰਨਜੀਤ ਢਿਲੋਂ ਦਾ ਹੀ ਨਾਂ ਲਿਆ। ਸਾਡੀ ਟੀਮ ਵੱਲੋਂ ਸ਼ਰਨਜੀਤ ਢਿਲੋਂ ਨਾਲ ਸਾਹਨੇਵਾਲ ਹਲਕੇ ਦੇ ਮੁੱਦਿਆਂ ‘ਤੇ ਵਿਸ਼ੇਸ਼ ਗੱਲਬਾਤ ਕੀਤੀ ਗਈ।

ਉਨ੍ਹਾਂ ਨੇ ਕਿਹਾ ਕਿ ਜੋ ਵਿਕਾਸ ਅਕਾਲੀ ਭਾਜਪਾ ਸਰਕਾਰ ਵੇਲੇ ਹੋਇਆ ਸੀ ਉਹ ਹਾਲੇ ਤੱਕ ਉੱਥੇ ਦਾ ਉੱਥੇ ਹੀ ਹੈ।

ਸ਼ਰਨਜੀਤ ਢਿਲੋਂ ਨੇ ਕਿਹਾ ਕਿ ਸਾਹਨੇਵਾਲ ਦੇ ਕਈ ਹਲਕਿਆਂ ਵਿਚ ਇੱਕ ਇੱਟ ਵੀ ਕਾਂਗਰਸ ਸਰਕਾਰ ਵੱਲੋਂ ਨਹੀਂ ਲਗਾਈ ਗਈ ਉਨ੍ਹਾਂ ਨੇ ਆਪਣੇ ਦਮ ਤੇ ਜ਼ਰੂਰ ਕੁਝ ਵਿਕਾਸ ਦੇ ਕਾਰਜ ਕਰਵਾਏ ਹਨ ਪਰ ਸਰਕਾਰ ਨਾ ਹੋਣ ਕਰਕੇ ਉਨ੍ਹਾਂ ਦੇ ਵੀ ਹੱਥ ਬੰਨ੍ਹੇ ਹੋਏ ਸਨ। ਸ਼ਰਨਜੀਤ ਢਿਲੋਂ ਨੇ ਕਿਹਾ ਕਿ ਢੰਡਾਰੀ ਖੁਰਦ ਇਲਾਕੇ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਕਿਉਂਕਿ ਉਥੇ ਸੀਵਰੇਜ ਦੀ ਵਿਵਸਥਾ ਨਹੀਂ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ (Congress Government) ਨੇ ਬੀਤੇ ਪੰਜ ਸਾਲਾਂ ਦੇ ਵਿੱਚ ਇਲਾਕੇ ‘ਚ ਵਿਕਾਸ ਅੱਗੇ ਕੰਮ ਨਹੀਂ ਕਰਵਾਇਆ ਹਾਲਾਂਕਿ ਜਦੋਂ ਉਨ੍ਹਾਂ ਨੂੰ ਕਾਂਗਰਸ ਦੀ ਸੰਭਾਵਿਤ ਉਮੀਦਵਾਰ ਬੇਟੀ ਬਾਰੇ ਸਵਾਲ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਜਿੱਤ ਹਰ ਪਰਮਾਤਮਾ ਅਤੇ ਸੰਗਤ ਦੇ ਹੱਥ ਵਿੱਚ ਹੈ।

ਜੇਕਰ ਗੱਲ 2017 ਵਿਧਾਨ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ ਸ਼ਰਨਜੀਤ ਢਿੱਲੋਂ ਨੂੰ ਸਾਹਨੇਵਾਲ ਹਲਕੇ ਤੋਂ ਕੁੱਲ 63,184 ਵੋਟਾਂ ਪਈਆਂ ਸਨ ਜਦੋਂ ਕਿ ਕਾਂਗਰਸ ਵੱਲੋਂ ਸਤਵਿੰਦਰ ਬਿੱਟੀ ਨੂੰ 58633 ਵੋਟਾਂ ਪਈਆਂ। ਉਹ ਦੂਜੇ ਨੰਬਰ ਤੇ ਰਹੇ ਜਦੋਂ ਕਿ ਆਮ ਆਦਮੀ ਪਾਰਟੀ ਦੇ ਹਰਜੋਤ ਬੈਂਸ ਨੂੰ ਕੁੱਲ 39570 ਵੋਟਾਂ ਪਈਆਂ ਸਨ ਅਤੇ ਉਹ ਤੀਜੇ ਨੰਬਰ ਤੇ ਰਹੇ ਜਦੋਂਕਿ ਬਸਪਾ ਦੇ ਸੁਰਿੰਦਰ ਕੁਮਾਰ ਨੂੰ 1588 ਵੋਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ ਸੀ।

ਸ਼ਰਨਜੀਤ ਢਿਲੋਂ ਨੇ ਦੱਸਿਆ ਕਿ ਸਾਹਨੇਵਾਲ ਹਲਕੇ ਦੇ ਕੁਝ ਇਲਾਕਿਆਂ ਦਾ ਤਾਂ ਬਹੁਤਾ ਹੀ ਮਾੜਾ ਹਾਲ ਹੈ ਇਸ ਦੌਰਾਨ ਜਦੋਂ ਉਨ੍ਹਾਂ ਨੂੰ ਲਖੀਮਪੁਰ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪ੍ਰਿਯੰਕਾ ਗਾਂਧੀ ਨੂੰ ਖੁਸ਼ ਕਰਨ ਲਈ ਲਖੀਮਪੁਰ ਚ ਭੁੱਖ ਹੜਤਾਲ ਕਰ ਰਹੇ ਹਨ ਜੇਕਰ ਉਨ੍ਹਾਂ ਨੂੰ ਕਿਸਾਨਾਂ ਦੀ ਇੰਨੀ ਹੀ ਫ਼ਿਕਰ ਹੈ ਤਾਂ ਜਿਨ੍ਹਾਂ ਦੀ ਨਰਮੇ ਦੀ ਫ਼ਸਲ ਬਰਬਾਦ ਹੋ ਗਈ ਉਨ੍ਹਾਂ ਲਈ ਕਿਉਂ ਉਹ ਧਰਨੇ ਪ੍ਰਦਰਸ਼ਨ ਨਹੀਂ ਕਰਦੇ।

ਇਹ ਵੀ ਪੜ੍ਹੋ:CM ਚੰਨੀ ਦੇ ਪੁੱਤਰ ਦੇ ਵਿਆਹ ਸਮਾਗਮ ‘ਚ ਨਹੀਂ ਪਹੁੰਚੇ ਸਿੱਧੂ, ਵੈਸ਼ਨੋ ਦੇਵੀ ਟੇਕਿਆ ਮੱਥਾ

ETV Bharat Logo

Copyright © 2024 Ushodaya Enterprises Pvt. Ltd., All Rights Reserved.