ETV Bharat / state

ਕੋਰੋਨਾ ਨਾਲ ਪੀੜਤ ਸੀਨੀਅਰ ਸਿਟੀਜ਼ਨਜ਼ ਸਿਹਤਮੰਦ ਹੋ ਕੇ ਪਹੁੰਚੇ ਹੈਵਨਲੀ ਪੈਲੇਸ

ਮਨੁੱਖਤਾ ਦੀ ਭਲਾਈ ਲਈ ਵੱਡੇ ਉਪਰਾਲੇ ਕਰਨ ਵਾਲੀ ਭਾਰਤ ਦੀ ਨਾਮਵਰ ਸੰਸਥਾ ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ, ਜਿਸ ਅਧੀਨ ਚੱਲ ਰਹੇ ਹੈਵਨਲੀ ਪੈਲੇਸ ਦੋਰਾਹਾ ਹੋਮ ਫਾਰ ਸੀਨੀਅਰ ਸਿਟੀਜ਼ਨ ਵਿੱਚ ਕੋਰੋਨਾ ਨਾਲ ਪੀੜਤ ਵਿਅਕਤੀ ਸਿਹਤਮੰਦ ਹੋ ਕੋ ਹੈਵਨਲੀ ਪੈਲੇਸ ਵਿੱਚ ਆ ਗਏ ਹਨ।

ਕੋਰੋਨਾ ਨਾਲ ਪੀੜਤ ਸੀਨੀਅਰ ਸਿਟੀਜ਼ਨਜ਼ ਸਿਹਤਮੰਦ ਹੋ ਕੇ ਪਹੁੰਚੇ ਹੈਵਨਲੀ ਪੈਲੇਸ
ਕੋਰੋਨਾ ਨਾਲ ਪੀੜਤ ਸੀਨੀਅਰ ਸਿਟੀਜ਼ਨਜ਼ ਸਿਹਤਮੰਦ ਹੋ ਕੇ ਪਹੁੰਚੇ ਹੈਵਨਲੀ ਪੈਲੇਸ
author img

By

Published : Sep 9, 2020, 9:33 PM IST

ਖੰਨਾ: ਮਨੁੱਖਤਾ ਦੀ ਭਲਾਈ ਲਈ ਅਹਿਮ ਰੋਲ ਨਿਭਾਉਣ ਵਾਲੀ ਭਾਰਤ ਦੀ ਨਾਮਵਰ ਸੰਸਥਾ ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਜੋ ਕਾਫ਼ੀ ਲੰਮੇ ਸਮੇਂ ਤੋਂ ਮਨੁੱਖਤਾ ਦੀ ਭਲਾਈ ਲਈ ਅਹਿਮ ਉਪਰਾਲੇ ਕਰਦੀ ਆ ਰਹੀ ਹੈ। ਕੋਰੋਨਾ ਮਹਾਂਮਾਰੀ ਦਰਮਿਆਨ ਇਸ ਸੰਸਥਾ ਵੱਲੋਂ ਸ਼ੁਰੂ ਕੀਤੇ ਗਏ ਬ੍ਰਹਮ ਭੋਗ ਵੱਲੋਂ ਰੋਜ਼ਾਨਾ 50 ਹਜ਼ਾਰ ਲੋਕਾਂ ਦੀ ਭੋਜਨ ਨਾਲ ਸੇਵਾ ਕੀਤੀ ਗਈ।

ਵੀਡੀਓ

ਇਹ ਸੇਵਾ ਨਿਰੰਤਰ ਕੋਰੋਨਾ ਮਹਾਂਮਾਰੀ ਦਰਮਿਆਨ ਜਾਰੀ ਰਹੀ। ਇਸ ਤੋਂ ਪਹਿਲਾਂ ਵੀ ਰੋਜ਼ਾਨਾ 50 ਹਜ਼ਾਰ ਲੋਕਾਂ ਨੂੰ ਕਾਫ਼ੀ ਲੰਮੇ ਸਮੇਂ ਤੋਂ ਬ੍ਰਹਮ ਭੋਗ ਦੁਆਰਾ ਭੋਜਨ ਦੀ ਸੇਵਾ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਇਸ ਸੰਸਥਾ ਦੇ ਚੇਅਰਮੈਨ ਅਨਿਲ ਕੁਮਾਰ ਮੋਗਾ ਜੋ ਕਿ ਇਸ ਸਮੇਂ ਅਮਰੀਕਾ ਵਿੱਚ ਬੈਠੇ ਹਨ, ਉਨ੍ਹਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਹੈਵਨਲੀ ਪੈਲੇਸ ਵਿੱਚ ਰਹਿ ਰਹੇ ਸੀਨੀਅਰ ਸਿਟੀਜ਼ਨਜ਼ ਨੂੰ ਜੋ ਕਿ ਕੋਰੋਨਾ ਮਹਾਂਮਾਰੀ ਨਾਲ ਪੀੜਤ ਹੋ ਚੁੱਕੇ ਸਨ, ਉਨ੍ਹਾਂ ਨੂੰ ਵਾਪਸ ਪਹੁੰਚਣ 'ਤੇ ਵਧਾਈ ਵੀ ਦਿੱਤੀ।

ਇਸ ਸੰਸਥਾ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦਰਮਿਆਨ ਲਗਭਗ ਸਾਰੇ ਸੀਨੀਅਰ ਸਿਟੀਜ਼ਨਜ਼ ਅਤੇ ਸਾਰੇ ਸਟਾਫ਼ ਦਾ ਟੈਸਟ ਕਰਵਾਇਆ ਗਿਆ ਸੀ ਜਿਹੜਾ ਕਿ ਨੈਗੇਟਿਵ ਆਇਆ ਹੈ ਪਰ ਜੋ 6 ਵਿਅਕਤੀ ਪੀੜਤ ਸਨ ਉਹ ਠੀਕ ਹੋਣ ਉਪਰੰਤ ਵਾਪਿਸ ਆ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਾਂ, ਇੱਥੇ ਰਹਿ ਰਹੇ ਸਾਰੇ ਸੀਨੀਅਰ ਸਿਟੀਜ਼ਨਜ਼ ਅਤੇ ਸਟਾਫ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ।

ਈਟੀਵੀ ਭਾਰਤ ਮਨੁੱਖਤਾ ਦੀ ਭਲਾਈ ਵਿੱਚ ਅਤੇ ਕਰੋਨਾ ਮਹਾਂਮਾਰੀ ਦਰਮਿਆਨ ਵਡਮੁੱਲਾ ਯੋਗਦਾਨ ਪਾਉਣ ਵਾਲੀ ਇਸ ਸੰਸਥਾ ਦੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕਰਦਾ ਹੈ ਅਤੇ ਇਸ ਸੰਸਥਾ ਦੇ ਚੇਅਰਮੈਨ ਅਤੇ ਸਟਾਫ ਨੂੰ ਵਧਾਈ ਵੀ ਦਿੰਦਾ ਹੈ ਜਿਨ੍ਹਾਂ ਨੇ ਕਰੋਨਾ ਮਹਾਂਮਾਰੀ ਦੌਰਾਨ ਜੋ ਮਨੁੱਖਤਾ ਦੀ ਸੇਵਾ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.