ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਨਿਵੇਸ਼ਕਾਂ ਨੂੰ ਪੰਜਾਬ ਦੇ ਵਿਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ, ਜਿਸਨੂੰ ਲੈ ਕੇ ਇਨਵੈਸਟਮੇਂਟ ਸਮਿਟ ਵੀ ਕਰਵਾਏ ਜਾ ਰਹੇ ਹਨ ਪਰ ਫੋਕਲ ਪੁਆਇੰਟਾਂ ਦੀ ਹਾਲਤ ਵੇਖ ਕੇ ਨਿਵੇਸ਼ਕ ਕੰਪਨੀਆਂ ਨਿਵੇਸ਼ ਕਰਨ ਤੋਂ ਕਤਰਾਅ ਰਹੀਆਂ ਹਨ, ਇਹ ਖੁਦ ਵਪਾਰੀਆਂ ਦਾ ਕਹਿਣਾ ਹੈ। ਸਮੇਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਵਿਚ ਵੱਧ ਤੋਂ ਵੱਧ ਨਿਵੇਸ਼ ਕਰਵਾਉਣ ਲਈ ਤੇ ਜ਼ਿਲ੍ਹਿਆਂ ਦੇ ਵਿਚ ਲਗਭਗ 50 ਦੇ ਕਰੀਬ ਫੋਕਲ ਪੁਆਇੰਟ ਬਣਾਏ ਗਏ ਸਨ ਜਿੱਥੇ ਇੰਡਸਟਰੀ ਵੱਧ-ਫੁੱਲ ਸਕੇਗੀ ਪਰ ਹੁਣ ਇਨ੍ਹਾਂ ਵਿੱਚੋਂ ਜਿਹੜੇ ਪੁਰਾਣੇ ਫੋਕਲ ਪੁਆਇੰਟ ਹਨ ਉਨ੍ਹਾਂ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ, ਫੋਕਲ ਪੁਆਇੰਟਾਂ ਦੇ ਨਾਲ ਹੋਰ ਰਿਹਾਇਸ਼ੀ ਇਲਾਕਿਆਂ ਦੀਆਂ ਸੜਕਾਂ ਦੀ ਵੀ ਹਾਲਾਤ ਕਾਫ਼ੀ ਖਸਤਾ ਹੈ। ਫੋਕਲ ਪੁਆਇੰਟਾਂ ਨਾਲ ਲਗਦੇ ਇਲਾਕੇ ਵੀ ਵਿਕਾਸ ਤੋਂ ਵਾਂਝੇ ਨੇ।
ਕਿਹੜੇ ਕਿਹੜੇ ਫੋਕਲ ਪੁਆਇੰਟ: ਪੰਜਾਬ ਦੇ ਵਿੱਚ ਜੇਕਰ ਫੋਕਲ ਪੁਆਇੰਟਾਂ ਦੀ ਗੱਲ ਕੀਤੀ ਜਾਵੇ ਤਾਂ ਅਬੋਹਰ, ਅੰਮ੍ਰਿਤਸਰ ਐਕਸਟੈਂਸ਼ਨ, ਅੰਮ੍ਰਿਤਸਰ ਨਵਾਂ, ਅੰਮ੍ਰਿਤਸਰ ਪੁਰਾਣਾ, ਬਟਾਲਾ, ਬਠਿੰਡਾ, ਚੁਣਾਲੋਂ, ਡੇਰਾ ਬੱਸੀ, ਗੋਇੰਦਵਾਲ ਸਾਹਿਬ, ਹੁਸ਼ਿਆਰਪੁਰ, ਜਲੰਧਰ ਲੈਦਰ, ਜਲੰਧਰ ਸਰਜਿਕਲ ਸਪੋਰਟਸ ਕਪਲੈਕਸ, ਲੁਧਿਆਣਾ, ਤਾਜਪੁਰ ਰੋਡ, ਸਾਇਕਲ ਵੈਲੀ, ਮੁਹਾਲੀ, ਨਿਆ ਨੰਗਲ, ਢੰਡਾਰੀ ਕਲਾਂ ਫੋਕਲ ਪੁਆਇੰਟ, ਮੰਡੀ ਗੋਬਿੰਦਗੜ੍ਹ, ਮੋਗਾ, ਪਠਾਨਕੋਟ, ਨਾਭਾ, ਸੰਗਰੂਰ, ਪਟਿਆਲਾ, ਤਰਨਤਾਰਨ ਆਦਿ ਥਾਵਾਂ ਤੇ ਫੋਕਲ ਪੁਆਇੰਟ ਬਣਾਏ ਗਏ ਸਨ।
ਕਿਉਂ ਸੀ ਲੋੜ: ਦਰਅਸਲ ਦੋ ਦਹਾਕਿਆਂ ਸਰਕਾਰਾਂ ਵੱਲੋਂ ਇਹ ਸਮਝਿਆ ਗਿਆ ਸੀ ਕਿ ਫੋਕਲ ਪੁਇੰਟ ਦੀ ਭਵਿੱਖ ਵਿੱਚ ਜਾਕੇ ਲੋੜ ਪਵੇਗੀ ਕਿਉਂਕਿ ਸ਼ਹਿਰਾਂ ਦੇ ਵਿਚ ਵੱਧ ਫੁੱਲ ਰਹੀ ਇੰਡਸਟਰੀਜ਼ ਸ਼ਹਿਰ ਦੀ ਆਬੋ ਹਵਾ ਲਈ ਸਹੀ ਨਹੀਂ ਸੀ ਏਸ ਕਰਕੇ ਸਰਕਾਰ ਵੱਲੋਂ ਸ਼ਹਿਰ ਦੇ ਨੇੜੇ ਜਿਹੇ ਕਸਬਿਆਂ ਦੀ ਚੋਣ ਕੀਤੀ ਗਈ ਜਿੱਥੇ ਕਹਿਰ ਦੇ ਨਾਲ ਕਨੈਕਟੀਵਿਟੀ ਵੀ ਹੋਵੇ ਅਤੇ ਨਾਲ ਫੋਕਲ ਪੁਆਇੰਟ ਤੱਕ ਪਹੁੰਚਣ ਵਾਲੀਆਂ ਸਾਰੀਆਂ ਸੁਵਿਧਾਵਾਂ ਵੀ ਹੁਣ ਇਸ ਕਰਕੇ ਇੰਡਸਟਰੀ ਲਈ ਫਸਲ ਕਵਿਤਾ ਦਾ ਨਿਰਮਾਣ ਕੀਤਾ ਗਿਆ ਜਿੱਥੇ ਸਸਤੀਆਂ ਰੇਟਾ ਤੇ ਕਾਰੋਬਾਰੀਆਂ ਨੂੰ ਪਲਾਟ ਮੁਹਈਆਂ ਕਰਵਾਏ ਗਏ ਤਾਂ ਜੋ ਉਹ ਆਪਣੀ ਇੰਡਸਟਰੀ ਇਥੇ ਲਗਾ ਸਕਣ, ਅਤੇ ਇਨ੍ਹਾਂ ਥਾਵਾਂ ਤੇ ਹੀ ਉਨ੍ਹਾਂ ਨੂੰ ਟਰਾਂਸਪੋਰਟ, ਬਿਜਲੀ ਦੇ ਵੱਡੇ ਗ੍ਰਿਰਡ, ਡਰਾਈ ਪੋਰਟ, ਰੇਲਵੇ ਅਤੇ ਸੜਕ ਕਨੈਕਟੀਵਿਟੀ ਮੁਹਈਆ ਕਰਵਾਈ ਜਾਵੇ ਤਾਂ ਜੋ ਉਹਨਾਂ ਨੂੰ ਵਪਾਰ ਸਬੰਧੀ ਕਿਸੇ ਕਿਸਮ ਦੀਆਂ ਮੁਸ਼ਕਲਾਂ ਨਾ ਆਉਣ।
ਖਸਤਾ ਹਾਲਤ ਫੋਕਲ ਪੁਆਇੰਟ: ਪੰਜਾਬ ਦੇ ਕਈ ਫੋਕਲ ਪੁਆਇੰਟਾਂ ਦੀ ਹਾਲਤ ਕਾਫ਼ੀ ਖਸਤਾ ਬਣ ਚੁੱਕੀ ਹੈ ਜੇਕਰ ਗੱਲ ਇਕੱਲੇ ਲੁਧਿਆਣਾ ਦੀ ਹੀ ਕੀਤੀ ਜਾਵੇ ਤਾਂ ਸੈਂਕੜੇ ਏਕੜ ਦੇ ਵਿੱਚ ਫੈਲੇ ਇਸ ਫੋਕਲ ਪੁਆਇੰਟ ਦੀ ਹਾਲਤ ਤਰਸਯੋਗ ਹੈ, ਸਮੇਂ ਦੀਆਂ ਸਰਕਾਰਾਂ ਵੱਲੋਂ ਇੰਡਸਟਰੀ ਲਈ ਨਵੀਂ ਥਾਂ ਅਤੇ ਨਵੇਂ ਫੋਕਲ ਪੁਆਇੰਟ ਦਾ ਬਣਾ ਦਿੱਤੇ ਗਏ ਪਰ ਜੋ ਪੁਰਾਣੇ ਫੋਕਲ ਪੁਇੰਟ ਸਨ ਉਨ੍ਹਾਂ ਦੀ ਹਾਲਤ ਦਿਨੋਂ-ਦਿਨ ਖਸਤਾ ਹੁੰਦੀ ਜਾ ਰਹੀ ਹੈ, ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਦੇ ਵਿੱਚ ਸੜਕਾਂ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਉਥੋਂ ਲੰਘਣਾ ਵੀ ਮੁਨਾਸਿਬ ਨਹੀਂ ਹੈ।
ਇਹ ਵੀ ਪੜ੍ਹੋ : ਪਤਨੀ ਦੇ ਪ੍ਰੇਮੀ ਦਾ ਕਤਲ ਕਰਕੇ ਕਰ ਦਿੱਤੇ ਲਾਸ਼ ਦੇ ਟੁਕੜੇ, ਸ਼ੱਕ ਨੇ ਪਤੀ ਨੂੰ ਬਣਾਇਆ ਕਾਤਲ
ਕੀ ਕਿਹਾ ਕਾਰੋਬਾਰੀਆਂ ਨੇ : ਲੁਧਿਆਣਾ ਦੇ ਵਿਚ ਅਤੇ ਪੰਜਾਬ ਦੇ ਹੋਰਨਾਂ ਹਿੱਸਿਆਂ ਦੇ ਵਿਚ ਫੋਕਲ ਪੁਆਇੰਟ ਦੇ ਹਾਲਾਤਾਂ ਨੂੰ ਵੇਖ ਕੇ ਕਾਰੋਬਾਰੀਆਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਉਨ੍ਹਾਂ ਦੇ ਇਲਾਕਿਆਂ ਦੇ ਹਨ ਉਹਨਾਂ ਦਾ ਉਥੇ ਖੁੱਦ ਜਾਣ ਨੂੰ ਦਿਲ ਨਹੀਂ ਕਰਦਾ, ਲੁਧਿਆਣਾ ਸਿਲਾਈ ਮਸ਼ੀਨ ਐਸੋਸੀਏਸ਼ਨ ਦੇ ਪ੍ਰਧਾਨ ਜਗਬੀਰ ਸਿੰਘ ਸੋਖੀ ਨੇ ਕਿਹਾ ਹੈ ਕਿ ਜੇਕਰ ਅਸੀਂ ਗਿੱਲ ਰੋਡ ਤੋਂ ਫੋਕਲ ਪੁਆਇੰਟ ਜਾਂ ਦੁਗਰੀ ਜਾਣਾ ਹੋਵੇ ਤਾਂ 2-2 ਘੰਟੇ ਦੀ ਉਡੀਕ ਕਰਨੀ ਪੈਂਦੀ ਹੈ। ਕਾਰੋਬਾਰੀਆਂ ਨੇ ਕਿਹਾ ਕਿ ਸਾਡੇ ਕਲਾਇੰਟ ਸਾਡੀਆਂ ਫੈਕਟਰੀਆਂ ਵੱਲ ਆਉਣਾ ਹੀ ਨਹੀਂ ਚਾਹੁੰਦੇ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਉਹ ਏਅਰਪੋਰਟ ਤੋਂ ਹੋਟਲ ਤੱਕ ਆ ਜਾਣਗੇ ਅੱਗੋਂ ਉਹਨਾਂ ਨੂੰ ਖੁਦ ਹੀ ਆਉਣਾ ਪਵੇਗਾ। ਸੀ ਆਈ ਸੀ ਯੂ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 30 ਕਰੋੜ ਰੁਪਿਆ ਸਰਕਾਰ ਨੇ ਜਾਰੀ ਕਰ ਦਿੱਤਾ ਪਰ ਇਸ ਵਿਚ ਤਿੰਨ ਮਹਿਕਮੇ ਸ਼ਾਮਿਲ ਹਨ ਜਿਸ ਵਿੱਚ ਮਿਊਂਸੀਪਲ ਕਾਰਪੋਰੇਸ਼ਨ, ਗਲਾਡਾ ਅਤੇ ਪੀਡਬਲਿਊਡੀ ਜਿਸ ਕਰਕੇ ਸੜਕਾਂ ਬਣਨ ਲਈ ਬਹੁਤ ਜ਼ਿਆਦਾ ਸਮਾਂ ਲਗ ਰਿਹਾ ਹੈ ਇਸ ਕਰਕੇ ਉਹ ਸਰਕਾਰ ਨੂੰ ਬੇਨਤੀ ਕਰਨਗੇ ਕਿ ਇਸ ਸਬੰਧੀ ਜਲਦ ਟੈਂਡਰ ਲਗਾ ਕੇ ਇਨ੍ਹਾਂ ਨੂੰ ਮੁਕੰਮਲ ਕੀਤਾ ਜਾਵੇ।
ਸਰਕਾਰ ਦਾ ਪੱਖ: ਉਥੇ ਹੀ ਇਸ ਸੰਬੰਧੀ ਜਦੋਂ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੂੰ ਇਹ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਫੋਕਲ ਪੁਆਇੰਟ ਅਤੇ ਨੇੜੇ-ਤੇੜੇ ਦੇ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਲਈ ਅਤੇ ਨਵੀਨੀਕਰਨ ਲਈ 42.50 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਉਨ੍ਹਾਂ ਦਾਅਵਾ ਕੀਤਾ ਕਿ ਫਰਵਰੀ ਦੇ ਵਿੱਚ ਟੈਂਡਰ ਲੱਗਣੀ ਸ਼ੁਰੂ ਹੋ ਜਾਣਗੇ ਅਸੀਂ ਕੋਈ ਵੀ ਸੜਕਾਂ ਅਤੇ ਗਲੀਆਂ ਕੱਚੀਆਂ ਨਹੀਂ ਰਹਿਣ ਦਿੱਤੀ ਜਾਵੇਗੀ ਉਨ੍ਹਾਂ ਦਾਅਵਾ ਕੀਤਾ ਕਿ ਫੋਕਲ ਪੁਆਇੰਟਾਂ ਦੇ ਨਾਲ ਰਾਹੋਂ ਰੋਡ ਅਤੇ ਕਟਾਣੀ ਸਾਹਿਬ ਗੁਰਦੁਆਰਾ ਜਿਹੜੀ ਸੜਕ ਜਾਂਦੀ ਹੈ ਉਸ ਨੂੰ ਵੀ ਦਰੁਸਤ ਜਲਦ ਕੀਤਾ ਜਾਵੇਗਾ ।