ਲੁਧਿਆਣਾ: ਸਥਾਨਕ ਸ਼ਹਿਰ ਵਿੱਚ 'ਆਸ ਅਹਿਸਾਸ ਸੰਸਥਾ' ਦੇ ਸਹਿਯੋਗ ਦੇ ਨਾਲ ਸੈਨੀਟਾਈਜ਼ਰ ਟਨਲ ਬਣਾਈ ਗਈ ਹੈ। ਪਿਸਟਲ ਦੇ ਵਿੱਚ ਸ਼ਾਵਰ ਲੱਗੇ ਹੋਏ ਨੇ ਜੋ ਵਿਅਕਤੀ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਦੀ ਹੈ। ਪਹਿਲਾਂ ਪਾਇਲਟ ਪ੍ਰਾਜੈਕਟ ਲੁਧਿਆਣਾ ਦੇ ਡੀਸੀ ਦਫਤਰ ਵਿਖੇ ਲਾਇਆ ਗਿਆ ਹੈ, ਕਿਉਂਕਿ ਉੱਥੇ ਵੱਡੀ ਤਾਦਾਦ 'ਚ ਲੋਕ ਆਉਂਦੇ ਨੇ ਅਤੇ ਸਾਰੇ ਹੀ ਲੋਕ ਇਸ ਟਨਲ ਰਾਹੀਂ ਲੰਘਦੇ ਹਨ, ਤੇ ਆਪਣੇ ਆਪ ਨੂੰ ਸੈਨੀਟਾਈਜ਼ ਕਰਦੇ ਹਨ।
ਸੰਸਥਾ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਨੂੰ ਮੈਡੀਕਲੀ ਵੀ ਪੂਰੀ ਤਰ੍ਹਾਂ ਮਨਜ਼ੂਰੀ ਮਿਲ ਗਈ ਹੈ ਅਤੇ ਹੁਣ ਡੀਸੀ ਦਫ਼ਤਰ ਤੋਂ ਬਾਅਦ ਉਹ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਇਹ ਟਨਲ ਲਾਉਣ ਜਾ ਰਹੇ ਹਨ। ਇਸ ਟਨਲ ਦੇ ਵਿੱਚ ਵਿਸ਼ੇਸ ਤੌਰ ਤੇ ਕਈ ਫੁਹਾਰੇ ਲਾਏ ਗਏ ਹਨ। ਜਿਨ੍ਹਾਂ ਰਾਹੀਂ ਦਵਾਈ ਵਿਅਕਤੀ ਦੇ ਪੂਰੇ ਸਰੀਰ ਤੇ ਪੈਂਦੀ ਹੈ ਅਤੇ ਜੇਕਰ ਉਹ ਹੌਲੀ ਹੌਲੀ ਇਸ ਟਰਮੀਨਲ ਚੋਂ ਘੁੰਮਦਾ ਹੋਇਆ ਨਿਕਲਦਾ ਹੈ ਤਾਂ ਉਸ ਦਾ ਪੂਰਾ ਸਰੀਰ 90-95 ਫੀਸਦੀ ਪੂਰੀ ਤਰ੍ਹਾਂ ਸੈਨੇਟਾਈਜ਼ ਹੋ ਜਾਂਦਾ ਹੈ। ਸੰਸਥਾ ਦੀ ਪ੍ਰਬੰਧਕ ਰੁਚੀ ਬਾਵਾ ਨੇ ਦੱਸਿਆ ਕਿ ਪਾਇਲਟ ਪ੍ਰਾਜੈਕਟ ਡੀਸੀ ਦਫ਼ਤਰ 'ਚ ਲਿਆ ਗਿਆ ਹੈ ਇਸ ਤੋਂ ਬਾਅਦ ਸਿਵਲ ਹਸਪਤਾਲ ਲੁਧਿਆਣਾ 'ਚ ਵੀ ਅਜਿਹਾ ਹੀ ਪ੍ਰਾਜੈਕਟ ਲਾਇਆ ਜਾਵੇਗਾ। ਰੁਚੀ ਬਾਵਾ ਨੇ ਦੱਸਿਆ ਕਿ ਇਸ ਦੇ 50 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਖਰਚਾ ਆਉਂਦਾ ਹੈ।