ETV Bharat / state

ਬੇਸਹਾਰਾ ਬੱਚਿਆਂ ਦਾ ਸਹਾਰਾ ਬਾਲ ਘਰ ਆਸ਼ਰਮ

ਜਗਰਾਉਂ ਦੇ ਪਿੰਡ ਚੌਕੀਮਾਨ ਨੇੜੇ ਬੇਸਹਾਰਾ ਬੱਚਿਆ ਲਈ ਇੱਕ ਬਾਲ ਘਰ ਹੈ ਜਿਸ ਦਾ ਨਾਂਅ ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਬਾਲ ਘਰ ਆਸ਼ਰਮ ਹੈ। ਇਸ ਆਸ਼ਰਮ ਵਿੱਚ ਨਵੇਂ ਜੰਮੇ ਬੱਚਿਆ ਤੋਂ ਲੈ ਕੇ ਹਰ ਉਮਰ ਬੱਚੇ ਰਹਿ ਰਹੇ ਹਨ। 20 ਸਾਲ ਪਹਿਲਾਂ ਇਹ ਆਸ਼ਰਮ ਸਵਾਮੀ ਸ਼ੰਕਰਾਨੰਦ ਭੂਰੀ ਵਾਲੇ ਨੇ ਆਪਣੇ ਗੁਰੂ ਸਵਾਮੀ ਗੰਗਾ ਨੰਦ ਜੀ ਦੀ ਯਾਦ ਵਿੱਚ ਬਣਾਇਆ ਸੀ।

ਫ਼ੋਟੋ
ਫ਼ੋਟੋ
author img

By

Published : Jun 7, 2021, 3:00 PM IST

ਜਗਰਾਉਂ: ਗਰੀਬ, ਬੇਸਹਾਰਾ ਲੋਕਾਂ ਨੂੰ ਸਹਾਰਾ ਦੇਣ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਆਸ਼ਰਮ ਬਣਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਰਹਿਣ ਲਈ ਛੱਤ ਦਿੱਤੀ ਜਾ ਸਕੇ। ਜਗਰਾਉਂ ਦੇ ਪਿੰਡ ਚੌਂਕੀਮਾਨ ਨੇੜੇ ਬੇਸਹਾਰਾ ਬੱਚਿਆ ਲਈ ਇੱਕ ਬਾਲ ਘਰ ਹੈ ਜਿਸ ਦਾ ਨਾਂਅ ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਬਾਲ ਘਰ ਆਸ਼ਰਮ ਹੈ।

ਵੇਖੋ ਵੀਡੀਓ

ਇਸ ਆਸ਼ਰਮ ਵਿੱਚ ਨਵੇਂ ਜੰਮੇ ਬੱਚਿਆ ਤੋਂ ਲੈ ਕੇ ਹਰ ਉਮਰ ਬੱਚੇ ਰਹਿ ਰਹੇ ਹਨ। 20 ਸਾਲ ਪਹਿਲਾਂ ਇਹ ਆਸ਼ਰਮ ਸਵਾਮੀ ਸ਼ੰਕਰਾਨੰਦ ਭੂਰੀ ਵਾਲੇ ਨੇ ਆਪਣੇ ਗੁਰੂ ਸਵਾਮੀ ਗੰਗਾ ਨੰਦ ਜੀ ਦੀ ਯਾਦ ਵਿੱਚ ਬਣਾਇਆ ਸੀ। ਇਸ ਆਸ਼ਰਮ ਵਿੱਚ ਨਵ ਜੰਮੇ ਬੱਚਿਆ ਲਈ ਪੰਘੂੜਾ ਰੱਖਿਆ ਹੋਇਆ ਹੈ ਅਤੇ ਇੱਥੇ ਬੱਚਿਆ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਘਾਟ ਮਹਿਸੂਸ ਨਾ ਹੋਵੇ।

ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਬਾਲ ਘਰ ਆਸ਼ਰਮ ਦੀ ਪ੍ਰਧਾਨ ਜਸਵੀਰ ਕੌਰ ਨੇ ਕਿਹਾ ਕਿ ਇਹ ਬੇਸਹਾਰਾ ਬੱਚਿਆ ਦਾ ਘਰ ਹੈ ਜਿੱਥੇ ਬੱਚਿਆਂ ਦੀ ਹਰ ਚੀਜ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਉਹ ਮਾਪੇ ਵੀ ਆਪਣੇ ਬੱਚਿਆ ਨੂੰ ਛਡ ਦਿੰਦੇ ਹਨ ਜਿਨ੍ਹਾਂ ਦੇ ਘਰ ਦੀ ਹਾਲਾਤ ਖਰਾਬ ਹੁੰਦੀ ਬਾਅਦ ਵਿੱਚ ਇੱਥੋ ਆ ਕੇ ਆਪਣੇ ਬੱਚੇ ਮੁੜ ਲੈ ਜਾਂਦੇ ਹਨ

ਪਿਛਲੇ 16 ਸਾਲਾਂ ਤੋਂ ਇਸ ਆਸ਼ਰਮ ਨਾਲ ਜੁੜੇ ਤਹਿਸੀਲਦਾਰ ਮਨਮੋਹਨ ਕੋਸ਼ਿਕ ਦੱਸਦੇ ਹਨ ਕਿ ਇਸ ਸੰਸਥਾ ਦੇ ਜ਼ਿਆਦਾਤਰ ਡੋਨਰ ਬਾਹਰਲੇ ਹਨ ਜੋ ਵਿਦੇਸ਼ ਤੋਂ ਆਪਣਾ ਫੰਡ ਭੇਜਦੇ ਹਨ। ਜਿਸ ਨਾਲ ਆਸ਼ਰਮ ਦਾ ਪੂਰਾ ਖਰਚਾ ਹੁੰਦਾ ਹੈ। ਉਨ੍ਹਾਂ ਨੇ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਸੰਸਥਾ ਕੁਝ ਫੰਡ ਦੇ ਕੇ ਆਪਣਾ ਯੋਗਦਾਨ ਪਾਉਣ।

ਕੁਲਦੀਪ ਸਿੰਘ ਦਸਦੇ ਹਨ ਕਿ ਉਨ੍ਹਾਂ ਦਾ ਕੰਮ ਇੱਥੇ ਕਾਨੂੰਨੀ ਪ੍ਰਣਾਲੀ ਨਾਲ ਜੁੜਿਆ ਹੋਇਆ। ਇਸ ਆਸ਼ਰਮ ਨੂੰ ਚੇਅਰਮੈਨ ਸਮੇਤ ਨੌ ਆਦਮੀ ਇਸ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵੀ ਡੋਨਰ ਪੈਸਿਆਂ ਦੀ ਸੇਵਾ ਕਰਨਾ ਚਾਹੁੰਦੇ ਹਨ ਪਹਿਲਾਂ ਉਹ ਇੱਥੇ ਆ ਕੇ ਸਭ ਕੁਝ ਦੇਖ ਲੈਣ ਫਿਰ ਹੀ ਸੇਵਾ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਡੋਨਰਾਂ ਲਈ ਆਪਣਾ ਅਤੇ ਪ੍ਰਧਾਨ ਜਸਵੀਰ ਕੌਰ ਦਾ ਨੰਬਰ ਵੀ ਦੱਸਿਆ ਹੈ।

ਆਸ਼ਰਮ ਵਿੱਚ ਰਹਿ ਰਹੇ ਬੱਚਿਆ ਨੇ ਕਿਹਾ ਕਿ ਇੱਥੇ ਉਨ੍ਹਾਂ ਨੂੰ ਬਹੁਤ ਵਧੀਆ ਲਗ ਰਿਹਾ ਹੈ। ਜਿੰਨਾ ਧਿਆਰ ਸ਼ਾਇਦ ਉਨ੍ਹਾਂ ਮਾਪੇ ਕਰਦੇ ਉਸ ਤੋਂ ਕਈ ਗੁਣਾ ਪਿਆਰ ਉਨ੍ਹਾਂ ਨੂੰ ਇਥੋ ਮਿਲਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.