ਲੁਧਿਆਣਾ: ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਆਪਣਾ ਬਿਆਨ ਦਰਜ ਕਰਵਾਉਣ ਲਈ ਬਰਖਾਸਤ DSP ਸ਼ੇਖੋਂ ਵਿਜੀਲੈਂਸ ਦਫ਼ਤਰ ਪੁੱਜੇ। ਉਨ੍ਹਾਂ ਨੇ ਕਿਹਾ ਮੇਰੇ ਕੋਲ ਆਸ਼ੂ ਦੇ ਖਿਲਾਫ ਕਈ ਸਬੂਤ ਹਨ ਅਤੇ ਮੈਂ ਆਮ ਆਦਮੀ ਦੇ ਤੌਰ ਤੇ ਬਿਆਨ ਦੇ ਸਕਦਾ ਹਾਂ। Bharat Bhushan Ashu 200 crore tender scam case.
ਇੱਕ ਪਾਸੇ ਜਿੱਥੇ ਭਾਰਤ ਭੂਸ਼ਨ ਆਸ਼ੂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ ਅਤੇ ਉਹ ਰਿਮਾਂਡ ਤੇ ਹੈ ਓਥੇ ਹੀ ਦੂਜੇ ਪਾਸੇ ਕਾਂਗਰਸੀਆਂ ਨੇ ਵਿਜੀਲੈਂਸ ਦਫ਼ਤਰ ਅੱਗੇ ਵਡਾ ਇਕੱਠ ਕੀਤਾ ਹੋਇਆ ਹੈ। ਓੱਥੇ ਹੀ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ ਜਦੋਂ ਬਰਖਾਸਤ ਡੀ. ਐਸ. ਪੀ ਕਾਰਪੋਰੇਸ਼ਨ ਬਲਵਿੰਦਰ ਸ਼ੇਖੋਂ ਮੌਕੇ ਤੇ ਪੁੱਜ ਗਏ ਅਤੇ ਉੱਥੇ ਜਾ ਕੇ ਕਿਹਾ ਕੇ ਉਹ ਆਸ਼ੂ ਦੇ ਖਿਲਾਫ ਵਿਜੀਲੈਂਸ ਵਿੱਚ ਬਿਆਨ ਦੇਣ ਪਹੁੰਚੇ ਹਨ।
ਇਸ ਦੌਰਾਨ ਉਨ੍ਹਾਂ ਨੇ ਭਾਰਤ ਭੂਸ਼ਣ ਆਸ਼ੂ ਤੇ ਵੱਡੇ ਇਲਜ਼ਾਮ ਲਾਏ। ਦੱਸ ਦੇਈਏ ਕਿ ਡੀ. ਐਸ. ਪੀ ਸ਼ੇਖੋਂ ਉਹੀ ਅਫ਼ਸਰ ਹੈ, ਜਿਸ ਨਾਲ ਮੰਤਰੀ ਰਹਿੰਦਿਆਂ ਆਸ਼ੂ ਦੀ ਆਡੀਓ ਰਿਕਾਰਡਿੰਗ ਵਾਇਰਲ ਹੋਈ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਬਰਖਾਸਤ ਕਰ ਦਿੱਤਾ ਗਿਆ ਸੀ।
ਸ਼ੇਖੋਂ ਨੇ ਕਿਹਾ ਕਿ ਆਸ਼ੂ ਨੇ ਕੋਈ ਇੱਕ ਜੁਰਮ ਨਹੀਂ ਕੀਤਾ ਸਗੋਂ ਇਨ੍ਹਾਂ ਦੀ ਸੂਚੀ ਬਹੁਤ ਵੱਡੀ ਹੈ। ਇਸੇ ਕਰਕੇ ਉਹ ਸ਼ਿਕਾਇਤ ਕਰਨ ਲਈ ਆਏ ਹਨ ਅਤੇ ਆਪਣੇ ਬਿਆਨ ਵਿਜੀਲੈਂਸ ਦਫ਼ਤਰ ਦੇਣ ਆਏ ਹਨ ਕਿਉਂਕਿ ਕੇ ਆਮ ਆਦਮੀ ਵੱਜੋਂ ਉਹ ਆਪਣਾ ਬਿਆਨ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਸਮੇਂ ਆਸ਼ੂ ਨੇ ਕਤਲ ਕਰਵਾਏ ਜਿੰਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਤੇਲੂਰਾਮ ਤੇ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਉਹ ਬਦਲ ਸਕਦਾ ਹੈ ਤਾਂ ਆਸ਼ੂ ਖਿਲਾਫ ਜੋ ਸਬੂਤ ਹਨ ਉਹ ਨਹੀਂ ਬਦਲ ਸਕਦੇ।
ਇਹ ਵੀ ਪੜ੍ਹੋ: ਮੁੱਖ ਮੰਤਰੀ ਰਿਹਾਇਸ਼ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਉੱਤੇ ਲਗਾਏ ਗੰਭੀਰ ਇਲਜ਼ਾਮ