ਲੁਧਿਆਣਾ: ਜਗਰਾਓਂ ਸਿੱਧਵਾਂ ਬੇਟ ਰੋਡ ਤੋਂ ਮਿਲੀ ਜਾਣਕਾਰੀ ਅਨੁਸਾਰ 2 ਟਰਾਲੇ ਦੀ ਆਪਸ ਵਿੱਚ ਟੱਕਰ ਨਾਲ ਇਕ ਦੀ ਮੌਕੇ 'ਤੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰਾਤ 9 ਵਜੇ ਦੇ ਨੇੜੇ 2 ਟਰਾਲੇ ਆਮਨੇ ਸਾਹਮਣੇ ਟੱਕਰ ਨਾਲ ਟਰਾਲੇ ਵਿੱਚ ਅੱਗ ਲੱਗ ਗਈ ਤੇ ਇੱਕ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਸਰੇ ਟਰਾਲੇ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਸੀ। ਮੌਕੇ 'ਤੇ ਜਗਰਾਓ ਤੇ ਮੋਗੇ ਤੋਂ ਆਇਆ ਫਾਇਰ ਬਿਰਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਂ ਲਿਆ।
ਮੋਗੇ ਤੇ ਜਗਰਾਓਂ ਤੋਂ ਅੱਗ ਬਝਾਉ ਦਸਤੇ ਦੇ ਅਧਿਕਾਰੀਆਂ ਨੇ ਕਿਹਾ ਕਿ ਜਾਣਕਾਰੀ ਮਿਲਦੇ ਹੀ ਫਾਇਰ ਬਿਰਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਅੱਗ ਨਾਲ ਇੱਕ ਡਰਾਇਵਰ ਦੀ ਸੜਕੇ ਮੌਤ ਹੋ ਗਈ।
ਜਾਣਕਾਰੀ ਦਿੰਦੇ ਬੱਸ ਅੱਡਾ ਚੌਂਕੀ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਿਸ ਡਰਾਈਵਰ ਦੀ ਟਰਾਲੇ ਵਿੱਚ ਅੱਗ ਨਾਲ ਸੜਨ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟੱਕਰ ਬਹੁਤ ਜਬਰਦਸਤ ਸੀ। ਮੌਕੇ 'ਤੇ ਲੋਕਾਂ ਨੇ ਬੰਦਿਆਂ ਨੂੰ ਬਾਹਰ ਕੱਢਿਆ ਨਹੀਂ ਤਾਂ ਨੁਕਸਾਨ ਹੋਰ ਭੀ ਜਿਆਦਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਜਾਣਕਾਰੀ ਮਿਲਦੇ ਹੀ ਸਾਡੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਟ੍ਰੈਫਿਕ ਨੂੰ ਕੰਟਰੋਲ ਕਰਕੇ ਗੱਡੀਆਂ ਨੂੰ ਪਾਸੇ ਕਰਵਾਇਆ।