ਲੁਧਿਆਣਾ: ਜੇਕਰ ਤੁਸੀਂ ਕਦੇ ਲੁਧਿਆਣਾ ਗਿੱਲ ਰੋਡ ਜਾਂਦੇ ਹੋ ਤਾਂ ਤੁਹਾਨੂੰ ਇੱਕ ਮਹਿਲਾ ਗੰਨੇ ਦਾ ਰਸ ਵੇਚਦੀ ਦਿਖਾਈ ਦੇਵੇਗੀ। ਜਿਸਦਾ ਨਾਂ ਰੇਖਾ ਰਾਣੀ ਹੈ ਅਤੇ ਕੋਰੋਨਾ ਮਹਾਂਮਾਰੀ ਨੇ ਜਿਥੇ ਪੂਰੇ ਦੇਸ਼ ਦੀ ਅਰਥਵਿਵਸਥਾ ਨੂੰ ਜੜ੍ਹੋਂ ਹਿਲਾ ਦਿੱਤਾ ਸੀ। ਉਸ ਵਕਤ ਫੈਕਟਰੀ ਵਿੱਚ ਕੰਮ ਕਰਦੀ ਰੇਖਾ ਰਾਣੀ ਦੀ ਨੌਕਰੀ ਚਲੀ ਗਈ।
ਜਿਸ ਤੋਂ ਬਾਅਦ ਉਸਨੇ ਘਰ-ਘਰ ਜਾ ਕੇ ਨੌਕਰੀ ਮੰਗੀ ਅਤੇ ਉਸਨੇ ਝਾੜੂ, ਪੋਚਾ, ਭਾਂਡੇ, ਧੋਣ ਦੀ ਪੇਸ਼ਕਸ ਕੀਤੀ ਪਰ ਕਿਸੇ ਨੇ ਨੌਕਰੀ ਨਹੀਂ ਦਿੱਤੀ। ਜਿਸ ਤੋਂ ਬਾਅਦ ਖ਼ਜਲ-ਖੁਆਰ ਹੋਣ ਦੀ ਬਜਾਏ ਰੇਖਾ ਰਾਣੀ ਨੇ ਆਪਣੇ ਬੱਚਿਆਂ ਵੱਲ ਵੇਖਿਆ ਅਤੇ ਗੰਨੇ ਦਾ ਰਸ ਕੱਢਣ ਵਾਲੀ ਰੇਹੜੀ ਕਿਰਾਏ ਤੇ ਲੈਕੇ ਕੰਮ ਸ਼ੁਰੂ ਕੀਤਾ। ਹੁਣ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ ਅਤੇ ਜਿੰਦਗੀ ਤੋਂ ਸਬਕ ਲੈ ਕੇ ਮਿਹਨਤ ਕਰ ਰਹੀ ਹੈ।
ਲੁਧਿਆਣਾ ਦੀ ਰੇਖਾ ਰਾਣੀ ਉਨ੍ਹਾਂ ਲੋਕਾਂ ਲਈ ਮਿਸਾਲ ਹੈ ਜੋ ਜਿੰਦਗੀ ਤੋਂ ਨਿਰਾਸ਼ ਹੋ ਕੇ ਮੌਤ ਨੂੰ ਚੁਣਦੇ ਹਨ। ਇਹ ਵਕਤ ਹਰ ਕਿਸੇ ਦੀ ਜਿੰਦਗੀ 'ਚ ਆਉਂਦਾ ਹੈ। ਗੰਨੇ ਦਾ ਰਸ ਵੇਚ ਰਹੀ ਰੇਖਾ ਰਾਣੀ ਨੇ ਮੌਤ ਦੀ ਥਾਂ ਜਿੰਦਗੀ ਨੂੰ ਚੁਣਿਆ ਅਤੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਜੀ ਜਾਨ ਨਾਲ ਮਿਹਨਤ ਕਰ ਰਹੀ ਹੈ। ਅਖੀਰਕਰ ਰੇਖਾ ਨੇ ਗੰਨੇ ਦਾ ਰਸ ਕੱਢਣ ਵਾਲੀ ਰੇਹੜੀ ਮਸ਼ੀਨ ਕਿਰਾਏ ਤੇ ਲੈਕੇ ਕੰਮ ਸ਼ੁਰੂ ਕਰ ਦਿੱਤਾ ਅਤੇ ਹੁਣ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਚ ਕਾਮਯਾਬ ਹੋ ਸਕੀ ਹੈ। ਿ
ਇਹ ਵੀ ਪੜੋ: 80 ਸਾਲਾ ਬਜ਼ੁਰਗ ਮਹਿਲਾ ਨੂੰ ਵੇਖ ਆ ਜਾਵੇਗਾ ਰੋਣਾ!