ਲੁਧਿਆਣਾ: ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ (Mullanpur Vineyards of Ludhiana) ਵਿੱਚ 'ਆਪ' ਵਲੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਡਾਕਟਰ ਕੇ ਐਨ ਐਸ ਕੰਗ ਵੱਲੋਂ ਪਟਵਾਰੀ ਨੂੰ 5 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਨ ਦਾ ਦਾਅਵਾ (Claim of being caught red handed taking bribe) ਕੀਤਾ ਹੈ, ਪਟਵਰੀ ਪਿੰਡ ਕੈਲਪੁਰ ਪਿੰਡ ਵਿੱਚ ਤਾਇਨਾਤ ਹੈ ਜਿਸ ਦੀ ਸ਼ਨਾਖਤ ਮੋਹਨ ਸਿੰਘ ਵਜੋਂ ਹੋਈ ਹੈ।
10 ਹਜ਼ਾਰ ਦੀ ਰਿਸ਼ਵਤ: ਮੁਲਜ਼ਮ ਪਟਵਾਰੀ ਕਾਨੂੰਨਗੋ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਸ ਨੂੰ ਮੁੜ ਪਟਵਾਰੀ ਲਗਾਇਆ ਗਿਆ ਸੀ, ਮੁਲਜ਼ਮ ਵੱਲੋਂ ਰਜਿਸਟਰੀ ਟਰਾਂਸਫਰ ਦੇ ਨਾਂ ਉੱਤੇ 10 ਹਜ਼ਾਰ ਦੀ ਰਿਸ਼ਵਤ ਮੰਗੀ ਗਈ (A bribe of 10 thousand was demanded) ਸੀ ਅਤੇ ਮੁਲਜ਼ਮ 5 ਹਜ਼ਾਰ ਰੁਪਏ ਨਾਲ ਰੰਗ ਹੱਥੀਂ ਫੜਿਆ ਗਿਆ ਹੈ। ਇਸ ਦੀ ਵੀਡੀਓ 'ਆਪ' ਆਗੂ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ ਉਸ ਨੇ ਪਟਵਾਰੀ ਦਾ ਸਟਿੰਗ ਆਪਰੇਸ਼ਨ ਕੀਤਾ ਹੈ।
5000 ਦੀ ਪਹਿਲੇ ਕਿਸ਼ਤ: ਹਾਲਾਂਕਿ ਬਾਅਦ ਵਿੱਚ ਮੁਲਜ਼ਮ ਪਟਵਾਰੀ ਵਿਜੀਲੈਂਸ ਵਲੋਂ ਗ੍ਰਿਫਤਾਰ ਲਿਆ ਗਿਆ ਹੈ। ਆਪ ਆਗੂ ਨੇ ਦਾਅਵਾ ਕੀਤਾ ਕਿ ਉਸ ਨੇ ਮੁਲਜ਼ਮ ਨੂੰ ਪੈਸੇ ਦੇਣ ਤੋਂ ਪਹਿਲਾਂ ਹੀ ਉਸ ਦੀਆਂ ਫੋਟੋ ਕਾਪੀਆਂ ਕਰਵਾ ਲਈਆਂ ਸਨ ਅਤੇ 2 ਕਿਸ਼ਤਾਂ ਵਿੱਚ ਪੈਸੇ ਦੇਣੇ ਸਨ ਅੱਜ 5000 ਦੀ ਪਹਿਲੀ ਕਿਸ਼ਤ (5000 first installment) ਦੇਣੀ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਤਰਨਤਾਰਨ ਦੇ ਪੁਲਿਸ ਸਾਂਝ ਕੇਂਦਰ 'ਤੇ RPG ਅਟੈਕ