ਲੁਧਿਆਣਾ: ਸੈਕਰੇਡ ਹਾਰਟ ਸਕੂਲ ‘ਚ ਪੜ੍ਹਨ ਵਾਲਾ ਕੁੰਵਰ ਪ੍ਰਤਾਪ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਹਿਜ਼ 3.5 ਸਾਲ ਦੀ ਉਮਰ ਵਿੱਚ ਉਸ ਨੇ ਵੱਡੇ-ਵੱਡੇ ਕੀਰਤੀਮਾਨ ਸਥਾਪਿਤ ਕਰ ਦਿੱਤੇ ਹਨ। ਕੁੰਵਰ ਨੇ ਇੰਡੀਆ ਬੁੱਕ ਆਫ਼ ਰਿਕਾਰਡ, ਏਸ਼ੀਆ ਬੁੱਕ ਆਫ ਰਿਕਾਰਡ, ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ‘ਚ ਆਪਣਾ ਦਰਜ ਕਰਵਾ ਲਿਆ ਹੈ। ਕੁੰਵਰ ਪ੍ਰਤਾਪ ਨੂੰ ਭਾਰਤ ਦੇ ਸਾਰਿਆਂ ਸੂਬਿਆਂ ਦੀਆਂ ਰਾਜਧਾਨੀਆਂ ਦੇ ਨਾਂ ਪਤਾ ਹੈ। 1-40 ਤੱਕ ਦੇ ਉਸ ਨੂੰ ਸਾਰੇ ਟੇਬਲ ਮੂੰਹ ਜ਼ੁਬਾਨੀ ਯਾਦ ਹਨ ਅਤੇ 27 ਕਿਤਾਬਾਂ ਉਹ 24 ਮਿੰਟ ਵਿਚ ਪੜ੍ਹ ਲੈਂਦਾ ਹੈ ਜਿਸ ਕਰਕੇ ਉਸ ਨੂੰ ਇਹ ਐਵਾਰਡ ਮਿਲੇ ਹਨ।
ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੁੰਵਰ ਪ੍ਰਤਾਪ ਦੀ ਮਾਤਾ ਨੇ ਦੱਸਿਆ ਕਿ ਛੋਟੇ ਹੁੰਦੇ ਤੋਂ ਹੀ ਉਸ ਦੀ ਯਾਦਾਸ਼ਤ ਕਾਫ਼ੀ ਤੇਜ਼ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਹਰ ਚੀਜ਼ ਯਾਦ ਰਹਿੰਦੀ ਸੀ ਉਹ ਖੁਦ ਪੜ੍ਹਾਈ ਵਿੱਚ ਰੂਚੀ ਰੱਖਦਾ ਸੀ ਅਤੇ ਹਮੇਸ਼ਾ ਸਵਾਲ ਕਰਦਾ ਰਹਿੰਦਾ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਵੱਡਾ ਹੋਇਆ ਤਾਂ ਉਸ ਨੇ ਜਲਦੀ-ਜਲਦੀ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਕਿ ਉਸ ਨੂੰ ਚਾਲੀ ਤੱਕ ਦੇ ਪਹਾੜੇ ਆਉਂਦੇ ਹਨ। ਕੁੰਵਰ ਦੀ ਮਾਤਾ ਨੇ ਦੱਸਿਆ ਕਿ ਹੁਣ ਉਹ ਪੂਰੇ ਵਿਸ਼ਵ ਦੀ ਜਾਣਕਾਰੀ ਹਾਸਿਲ ਕਰ ਰਿਹਾ ਹੈ ਅਤੇ ਉਸ ਨੂੰ ਭਾਰਤ ਦੇ ਹਰ ਸੂਬੇ ਦੀ ਰਾਜਧਾਨੀ ਦੇ ਨਾਂ ਉਸ ਨੂੰ ਪਤਾ ਹੈ
ਕੁੰਵਰ ਪ੍ਰਤਾਪ ਨੇ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪਹਾੜੇ ਵੀ ਸੁਣਾਏ। ਵੱਖ-ਵੱਖ ਦੇਸ਼ਾਂ ਦੇ ਨਾਂ ਦੱਸੇ ਇੱਥੋਂ ਤੱਕ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ ਵੀ ਦੱਸੀਆਂ। ਉਨ੍ਹਾਂ ਦੇ ਮਾਤਾ ਦਾ ਮੰਨਣਾ ਹੈ ਕਿ ਉਸ ਨੂੰ ਇਹ ਕੁਦਰਤ ਵੱਲੋਂ ਦੇਣ ਹੈ ਅਤੇ ਉਹ ਚਾਹੁੰਦੇ ਨੇ ਕਿ ਉਹ ਅੱਗੇ ਜਾ ਕੇ ਆਪਣੇ ਸੂਬੇ ਅਤੇ ਦੇਸ਼ ਦਾ ਨਾਂ ਹੋਰ ਰੌਸ਼ਨ ਕਰੇ।