ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਅਸਲੇ ਦੀ ਨੋਕ ਉਤੇ ਵਾਪਰੀਆਂ ਹਿੰਸਕ ਵਾਰਦਾਤਾਂ ਨੂੰ ਦੇਖਦਿਆਂ ਜਨਤਕ ਤੇ ਸ਼ੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਖਿਲਾਫ਼ ਮੁਕੰਮਲ ਰੂਪ ਵਿੱਚ ਰੋਕ ਲਗਾਈ ਗਈ ਸੀ। ਜਿਸ ਤਹਿਤ ਹੀ ਰਾਏਕੋਟ ਸਦਰ ਪੁਲਿਸ ਵੱਲੋਂ ਸ਼ੋਸ਼ਲ ਮੀਡੀਆ 'ਤੇ ਹਥਿਆਰਾਂ Raikot Sadar Police has registered a case ਨੂੰ ਉਤਸ਼ਾਹਿਤ ਤੇ ਪ੍ਰਦਰਸ਼ਿਤ ਕਰਨ ਵਾਲਾ ਗੀਤ ਗਾਉਣ ਅਤੇ ਪਰਮੋਸ਼ਨ ਕਰਨ ਵਾਲਿਆਂ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। registered a case on the song promoting weapons
ਗੀਤ ਪੇਸ਼ ਕਰਨ ਵਾਲੀ ਟੀਮ ਉੱਤੇ ਮਾਮਲਾ ਦਰਜ:- ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਏਕੋਟ ਪੁਲਿਸ ਥਾਣਾ ਸਦਰ ਮੁੱਖੀ ਰੁਪਿੰਦਰ ਕੌਰ ਨੇ ਦੱਸਿਆ ਕਿ ਹਥਿਆਰਾਂ ਨੂੰ ਉਤਸ਼ਾਹਿਤ ਕਰਦਾ ਇੱਕ ਗੀਤ 'ਡੱਬ ਰੱਖੀਦਾ 32 ਬੋਰ' ਗੀਤ ਗਾਉਣ ਵਾਲੇ ਗਾਇਕ ਗਾਇਕ ਤਾਰੀ ਕਾਸਾਪੁਰੀਆ ਅਤੇ ਪ੍ਰੋਡਿਊਸਰ ਸੱਤਾ ਡੀ.ਕੇ ਅਤੇ ਕੰਪਨੀ ਖ਼ਿਲਾਫ਼ ਆਪਣੇ ਗੀਤ ਨੂੰ ਸੋਸ਼ਲ ਮੀਡੀਆ 'ਤੇ ਪ੍ਰਮੋਟ ਕਰਨ ਵਾਲੇ ਪਿੰਡ ਭੈਣੀ ਦਰੇੜਾ ਦੇ ਨੌਜਵਾਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
13 ਨਵੰਬਰ ਨੂੰ ਜਾਣਕਾਰੀ ਆਦੇਸ਼ਾਂ ਤਹਿਤ ਲਗਾਈ ਰੋਕ:- ਉਨ੍ਹਾਂ ਅਜਿਹੇ ਕਿਸੇ ਵੀ ਗਾਣੇ ਨੂੰ ਲਿਖਣ ਗਾਉਣ ਅਤੇ ਪ੍ਰਮੋਟ ਕਰਨ ਵਾਲੇ ਵਿਅਕਤੀਆਂ ਨੂੰ ਤਾੜਨਾ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਅਜਿਹਾ ਗੀਤ ਗਾਇਆ ਗਿਆ ਲਿਖਿਆ ਜਾਂ ਪ੍ਰਮੋਟ ਕੀਤਾ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਨੇ ਪੰਜਾਬ ਸਰਕਾਰ ਵੱਲੋਂ 13 ਨਵੰਬਰ ਨੂੰ ਜਾਣਕਾਰੀ ਆਦੇਸ਼ਾਂ ਤਹਿਤ ਲਗਾਈ ਰੋਕ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਯੂਟਿਊਬ ਚੈਨਲ ਤੋਂ ਗੀਤ ਡਲੀਟ:- ਇੱਥੇ ਦੱਸਣਯੋਗ ਹੈ ਕਿ ਪੁਲਿਸ ਕਾਰਵਾਈ ਉਪਰੰਤ ਉਕਤ ਵਿਅਕਤੀਆਂ ਨੇ ਸੋਸ਼ਲ ਮੀਡੀਆ ਉੱਤੇ ਯੂਟਿਊਬ ਚੈਨਲ ਤੋਂ ਆਪਣੇ ਇਸ ਗੀਤ ਨੂੰ ਡਲੀਟ ਕਰਨ ਦਿੱਤਾ ਹੈ ਅਤੇ ਇੱਕ ਪੋਸਟ ਪਾ ਕੇ ਮਾਫੀ ਮੰਗੀ ਹੈ, ਉੱਥੇ ਹੀ ਪਿੰਡ ਭੈਣੀ ਦਰੇੜਾਂ ਦੇ ਵਸਨੀਕਾਂ ਨੇ ਦੱਸਿਆ ਕਿ ਉਕਤ ਗੀਤ ਦਾ ਰਚੇਤਾ ਅਤੇ ਪ੍ਰਡਿਊਸਰ ਪਿੰਡ ਭੈਣੀ ਦਰੇੜਾ ਦੇ ਵਸਨੀਕ ਨਹੀਂ ਹਨ, ਬਲਕਿ ਉਹ ਪਿੰਡ ਦੇ ਇੱਕ ਉਦਾਸੀਨ ਡੇਰਾ ਦੇ ਸ਼ਰਧਾਲੂ ਹਨ।
ਇਹ ਵੀ ਪੜੋ:- ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ ਨੂੰ ਲੈ ਸਸਪੈਂਸ ਬਰਕਰਾਰ, ਹੁਣ ਇਹ ਪੋਸਟ ਆਈ ਸਾਹਮਣੇ !