ਸਮਰਾਲਾ: ਪੰਜਾਬੀ ਸਾਹਿਤ ਦੇ ਉੱਘੇ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਬੀਤੀ ਰਾਤ ਸਦੀਵੀਂ ਵਿਛੋੜਾ ਦੇ ਗਏ। ਨੌਸਹਿਰਵੀ ਪੰਜਾਬੀ ਸਾਹਿਤ ਦੀ ਉਹ ਸਖ਼ਸ਼ੀਅਤ ਸਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ 2 ਦਰਜਨ ਤੋਂ ਵੱਧ ਕਿਤਾਬਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਅਣਗਿਣਤ ਲੇਖ ਲਿਖੇ।
ਹਮਦਰਵੀਰ ਨੌਸ਼ਹਿਰਵੀ ਉਰਫ਼ ਬੂਟਾ ਸਿੰਘ ਪੰਨੂ ਨੇ 84 ਸਾਲ ਦੀ ਉਮਰ ਵਿੱਚ ਦੇਰ ਰਾਤ ਮਾਛੀਵਾੜਾ ਰੋਡ ਸਥਿਤ ਆਪਣੇ ਘਰ 'ਕਵਿਤਾ ਭਵਨ' ਵਿਖੇ ਆਖ਼ਰੀ ਸਾਹ ਲਏ। ਪੰਜਾਬ ਦੇ ਸਾਹਿਤਕ ਹਲਕਿਆਂ ਵਿੱਚ ਉਨ੍ਹਾਂ ਨੂੰ ਸ਼ਾਂਤ ਵਗਦਾ ਦਰਿਆ ਆਖਿਆ ਜਾਂਦਾ ਰਿਹਾ ਹੈ, ਜੋ ਹੁਣ ਸਦਾ ਲਈ ਸ਼ਾਂਤ ਹੋ ਗਿਆ।
ਇਹ ਵੀ ਪੜ੍ਹੋ: ਡੇਰਾ ਬਾਬਾ ਨਾਨਕ 'ਚ ਦਰਦਨਾਕ ਸੜਕ ਹਾਦਸੇ 'ਚ ਚਾਰ ਨੌਜਵਾਨਾਂ ਦੀ ਮੌਤ