ETV Bharat / state

ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫ਼ਾਸ਼, ਲੁਧਿਆਣਾ ਤੋਂ ਨਿੱਜੀ ਫਰਮ ਦਾ ਮਾਲਕ ਕਾਬੂ, ਸਟੋਰ ਸੀਲ - ਪੰਜਾਬ ਖੇਤੀਬਾੜੀ ਯੂਨੀਵਰਸਿਟੀ

ਪੰਜਾਬ ਪੁਲਿਸ ਨੇ ਲੁਧਿਆਣਾ ਤੋਂ ਇੱਕ ਨਿੱਜੀ ਬੀਜ ਫਰਮ ਦੇ ਮਾਲਕ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਵਿੱਚ ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਝੋਨੇ ਦੀਆਂ ਕੁਝ ਨਵੀਆਂ ਵਿਕਸਤ ਕਿਸਮਾਂ ਦੇ ਰੂਪ ਵਿੱਚ ਉਨ੍ਹਾਂ ਕਿਸਮਾਂ ਦੇ ਬੀਜਾਂ ਨੂੰ ਭਾਰੀ ਕੀਮਤਾਂ ‘ਤੇ ਕਿਸਾਨਾਂ ਨੂੰ ਜਾਅਲੀ ਬੀਜ ਵੇਚਦਾ ਸੀ।

ਪੰਜਾਬ ਬੀਜ ਘੁਟਾਲਾ ਮਾਮਲਾ
ਪੰਜਾਬ ਬੀਜ ਘੁਟਾਲਾ ਮਾਮਲਾ
author img

By

Published : May 31, 2020, 8:50 PM IST

Updated : May 31, 2020, 9:10 PM IST

ਚੰਡੀਗੜ੍ਹ: ਪੰਜਾਬ ਪੁਲਿਸ ਨੇ ਲੁਧਿਆਣਾ ਤੋਂ ਇੱਕ ਨਿੱਜੀ ਬੀਜ ਫਰਮ ਦੇ ਮਾਲਕ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਵਿੱਚ ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਝੋਨੇ ਦੀਆਂ ਕੁਝ ਨਵੀਆਂ ਵਿਕਸਤ ਕਿਸਮਾਂ ਦੇ ਰੂਪ ਵਿੱਚ ਉਨ੍ਹਾਂ ਕਿਸਮਾਂ ਦੇ ਬੀਜਾਂ ਨੂੰ ਭਾਰੀ ਕੀਮਤਾਂ ‘ਤੇ ਕਿਸਾਨਾਂ ਨੂੰ ਜਾਅਲੀ ਬੀਜ ਵੇਚਦਾ ਸੀ, ਜਿਸ ਦੀ ਅਜੇ ਤੱਕ ਕੇਂਦਰੀ ਬੀਜ ਸੂਚੀਕਰਨ ਕਮੇਟੀ ਵੱਲੋਂ ਵਪਾਰਕ ਮਾਰਕੀਟਿੰਗ ਲਈ ਪ੍ਰਵਾਨਗੀ ਵੀ ਨਹੀਂ ਹੋਈ ਸੀ।

  • @PunjabPoliceInd busted alleged paddy seed scam, arrests owner of a private firm, found selling spurious seeds to farmers at exorbitant rates under guise of some newly developed varieties of seeds not certified by Central Seed notified Committee for commercial marketing

    — Government of Punjab (@PunjabGovtIndia) May 31, 2020 " class="align-text-top noRightClick twitterSection" data=" ">

ਇਸ ਬਾਰੇ ਡੀਜੀਪੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਹੈ ਕਿ ਲੁਧਿਆਣਾ ਸਥਿਤ ਇੱਕ ਨਿੱਜੀ ਫਰਮ ‘ਬਰਾੜ ਬੀਜ ਸਟੋਰ’ ਵਜੋਂ ਪਛਾਣ ਹੋਈ ਹੈ, ਜਿਸਦੀ ਮਾਲਕੀ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਦੀ ਹੈ, ਜਿਸ ਨੂੰ ਲੁਧਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੀ.ਏ.ਯੂ. ਗੇਟ ਨੰਬਰ 1, ਲੁਧਿਆਣਾ ਦੇ ਬਿਲਕੁਲ ਸਾਹਮਣੇ ਚਲਦੇ ਬਰਾੜ ਬੀਜ ਸਟੋਰ ਦਾ ਲਾਇਸੈਂਸ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ।

ਡੀ.ਜੀ.ਪੀ. ਨੇ ਦੱਸਿਆ ਕਿ ਇਸ ਕੇਸ ਵਿਚ ਐਫਆਈਆਰ ਨੰ. 116, 11 ਮਈ ਅਧੀਨ ਧਾਰਾ 2,3,7 ਜਰੂਰੀ ਵਸਤਾਂ ਕਾਨੂੰਨ ਅਤੇ ਬੀਜ ਕੰਟਰੋਲ ਐਕਟ ਦੀ ਧਾਰਾ 3 ਅਧੀਨ ਪਹਿਲਾਂ ਹੀ ਇੱਕ ਕੇਸ ਥਾਣਾ ਡਿਵੀਜਨ ਨੰਬਰ 5, ਲੁਧਿਆਣਾ ਵਿਖੇ ਦਰਜ ਕੀਤਾ ਗਿਆ ਸੀ। ਇਸ ਕੇਸ ਵਿਚ ਹਰਦਿਆਲ ਸਿੰਘ ਦੇ ਪੁੱਤਰ, 56 ਸਾਲਾ ਕਾਕਾ ਬਰਾੜ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਇਸ ਮਾਮਲੇ ਵਿਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਨਰਿੰਦਰ ਸਿੰਘ ਬੈਨੀਪਾਲ ਨੇ ਬਰਾੜ ਦੇ ਬੀਜ ਸਟੋਰ ਦੀ ਪਹਿਲਾਂ ਚੈਕਿੰਗ ਕੀਤੀ ਅਤੇ ਉਸ ਵੱਲੋਂ ਗਲਤ ਬੀਜ ਵੇਚਣ ਪ੍ਰਤੀ ਕਾਰਵਾਈ ਕਰਨ ਦਾ ਸ਼ੱਕ ਪਾਇਆ ਗਿਆ।

ਇਹ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਐਸਆਈਟੀ ਇਸ ਮਾਮਲੇ ਦੀ ਜਾਂਚ ਲਈ ਡਿਪਟੀ ਕਮਿਸਨਰ ਪੁਲਿਸ, ਲੁਧਿਆਣਾ ਦੇ ਰੈਂਕ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਧੀਨ ਬਣਾਈ ਗਈ ਹੈ। ਮੁੱਖ ਖੇਤੀਬਾੜੀ ਅਫਸਰ ਨੂੰ ਟੀਮ ਵਿੱਚ ਤਕਨੀਕੀ ਮਾਹਰ ਵਜੋਂ ਸ਼ਾਮਲ ਕੀਤਾ ਗਿਆ ਹੈ।

ਐਸ.ਆਈ.ਟੀ. ਦੁਆਰਾ ਮਾਰੇ ਗਏ ਵਿਆਪਕ ਛਾਪਿਆਂ ਦੌਰਾਨ ਬਰਾੜ ਬੀਜ ਸਟੋਰ ਵਿੱਚੋਂ ਬੀਜਾਂ ਦਾ ਵਿਸ਼ਾਲ ਭੰਡਾਰ ਜਬਤ ਕੀਤਾ ਗਿਆ ਹੈ ਅਤੇ ਨਮੂਨੇ ਵਿਸ਼ਲੇਸਣ ਲਈ ਖੇਤੀਬਾੜੀ ਵਿਭਾਗ ਦੀ ਲੈਬਾਰਟਰੀ ਨੂੰ ਭੇਜੇ ਗਏ। ਅਗਰਵਾਲ ਨੇ ਕਿਹਾ ਕਿ ਵਿਸਲੇਸ਼ਣ ਤੋਂ ਕੁੱਝ ਬੀਜ ਜ਼ਾਅਲੀ ਪਾਏ ਗਏ ਦੱਸੇ ਜਾ ਰਹੇ ਹਨ। ਮੁੱਢਲੀ ਪੜਤਾਲ ਦਰਸਾਉਂਦੀ ਹੈ ਕਿ ਬਰਾੜ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੁਆਰਾ ਵਿਕਸਤ ਕੀਤੀਆਂ ਗਈਆਂ ਝੋਨੇ ਦੀਆਂ ਨਵੀਂਆਂ ਕਿਸਮਾਂ ਦੇ ਨਾਮ (ਪੀ.ਆਰ. 128 ਅਤੇ ਪੀ.ਆਰ. 129) ਦੀ ਵਰਤੋਂ ਕਰਕੇ ਜਾਅਲੀ ਬੀਜ ਵੇਚ ਕੇ ਕਿਸਾਨਾਂ ਨਾਲ ਧੋਖਾ ਕਰ ਰਿਹਾ ਸੀ। ਇਤਫਾਕਨ, ਪੀਏਯੂ ਨੇ ਅਜੇ ਵਪਾਰਕ ਤੌਰ ‘ਤੇ ਉਨਾਂ ਬੀਜਾਂ ਦਾ ਉਤਪਾਦਨ ਕਰਨਾ ਹੈ ਤੇ ਹਾਲੇ ਤੱਕ ਕਿਸੇ ਵੀ ਨਿੱਜੀ ਕੰਪਨੀ ਨੂੰ ਸਪਲਾਈ ਨਹੀਂ ਕੀਤੇ ਗਏ ਸਨ।

ਜ਼ਾਅਲੀ ਬੀਜਾਂ ਦੀ ਬ੍ਰਾਮਦਗੀ ਅਤੇ ਜ਼ਬਤ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਲੁਧਿਆਣਾ ਵਿੱਚ ਬੀਜ ਵੇਚਣ ਵਾਲੀਆਂ ਦੁਕਾਨਾਂ ਦੀ ਵਿਆਪਕ ਚੈਕਿੰਗ ਕੀਤੀ ਅਤੇ ਵੇਚੇ ਜਾ ਰਹੇ ਬੀਜਾਂ ਦੇ ਨਮੂਨੇ ਵੀ ਲਏ। ਇਹ ਨਮੂਨੇ ਲੈਬਾਰਟਰੀ ਜਾਂਚ ਲਈ ਭੇਜੇ ਗਏ ਹਨ।

Last Updated : May 31, 2020, 9:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.