ETV Bharat / state

NRI ਧੋਖਾਧੜੀ ਦੇ ਭਾਰਤ 'ਚ ਹਰ ਰੋਜ਼ ਔਸਤਨ 3 ਮਾਮਲੇ, ਪੰਜਾਬ ਪਹਿਲੇ ਨੰਬਰ 'ਤੇ

ਭਾਰਤ 'ਚ ਔਸਤਨ ਹਰ ਰੋਜ਼ 3 ਮਾਮਲੇ NRI ਧੋਖਾਧੜੀ ਦੇ ਦਰਜ ਹੁੰਦੇ ਹਨ। UN ਵੱਲੋਂ ਜਾਰੀ ਇੱਕ ਰਿਪੋਰਟ ਮੁਤਾਬਕ 1.8 ਕਰੋੜ ਭਾਰਤੀ ਵਿਸ਼ਵ ਦੇ ਹੋਰਨਾਂ ਦੇਸ਼ਾਂ ਦੇ ਮੂਲ ਵਾਸੀ ਹਨ। NRI ਵਿਦੇਸ਼ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 2015 ਤੋਂ 2019 ਤੱਕ ਦੇਸ਼ ਭਰ 'ਚੋਂ 14 ਫੀਸਦੀ NRI ਧੋਖਾਧੜੀ ਦੇ ਮਾਮਲੇ ਪੰਜਾਬ ਤੋਂ ਆਏ ਹਨ।

ਫ਼ੋਟੋ
ਫ਼ੋਟੋ
author img

By

Published : Oct 27, 2020, 8:06 AM IST

ਲੁਧਿਆਣਾ: ਦੇਸ਼ ਵਿੱਚ ਹਰ ਰੋਜ਼ ਔਸਤਨ NRI ਧੋਖਾਧੜੀ ਦੇ 3 ਮਾਮਲੇ ਦਰਜ ਹੁੰਦੇ ਹਨ, ਜਿਸ ਵਿੱਚ ਪੰਜਾਬ ਸਭ ਤੋਂ ਮੋਹਰੀ ਸੂਬਾ ਹੈ। ਪੰਜਾਬ ਦੇ ਨੌਜਵਾਨ ਵੱਡੀ ਤਦਾਦ ਵਿੱਚ ਰੁਜ਼ਗਾਰ ਦੀ ਭਾਲ 'ਚ ਵਿਦੇਸ਼ ਜਾਂਦੇ ਹਨ। ਪੰਜਾਬੀਆਂ ਦਾ ਮੁੱਖ ਉਦੇਸ਼ ਉਸ ਦੇਸ਼ ਦੀ ਨਾਗਰਿਕਤਾ ਹਾਸਲ ਕਰਨਾ ਹੁੰਦਾ ਹੈ। ਪਿਛਲੇ ਕਈ ਸਾਲਾ ਤੋਂ ਲੋਕਾਂ ਨੇ ਵਿਦੇਸ਼ ਜਾਣ ਲਈ NRI ਲਾੜੇ ਜਾਂ ਲਾੜੀਆਂ ਨਾਲ ਵਿਆਹ ਰਚਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਧੋਖਾਧੜੀ ਦੇ ਮਾਮਲਿਆ ਵਿੱਚ ਇਜ਼ਾਫਾ ਹੋਇਆ ਹੈ।

  • UN ਦੀ ਰਿਪੋਰਟ ਦੇ ਮੁਤਾਬਕ ਲਗਭਗ 1.8 ਕਰੋੜ ਭਾਰਤੀ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਚ ਮੂਲ ਵਾਸੀ ਹਨ।
  • ਵਿਦੇਸ਼ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 2015 ਤੋਂ 2019 ਤੱਕ ਦੇਸ਼ ਭਰ 'ਚੋਂ 14 ਫੀਸਦੀ NRI ਧੋਖਾਧੜੀ ਦੇ ਮਾਮਲੇ ਪੰਜਾਬ ਤੋਂ ਆਏ ਹਨ।
  • 2015 ਤੋਂ 2019 ਤੱਕ 6094 NRI ਵਿਆਹਾਂ ਨਾਲ ਸਬੰਧਤ ਧੋਖਾਧੜੀ ਦੇ ਮਾਮਲੇ ਦਰਜ ਕੀਤੇ ਗਏ ਹਨ।
    NRI ਧੋਖਾਧੜੀ ਦੇ ਭਾਰਤ 'ਚ ਹਰ ਰੋਜ਼ ਔਸਤਨ 3 ਮਾਮਲੇ, ਪੰਜਾਬ ਪਹਿਲੇ ਨੰਬਰ 'ਤੇ

ਵਿਦੇਸ਼ ਵਿਭਾਗ ਵਲੋਂ ਜਾਰੀ ਪੰਜ ਸਾਲਾਂ ਦੇ ਅੰਕੜਿਆਂ ਮੁਤਾਬਕ ਦੇਸ਼ ਭਰ ਵਿੱਚ ਦਰਜ NRI ਧੋਖਾਧੜੀ ਦੇ ਮਾਮਲੇ ਕੁਝ ਇਸ ਪ੍ਰਕਾਰ ਹਨ।

  1. 2015 ਵਿੱਚ 796 ਮਾਮਲੇ
  2. 2016 'ਚ 1510 ਮਾਮਲੇ
  3. 2017 'ਚ 1498 ਮਾਮਲੇ
  4. 2018 'ਚ 1299 ਮਾਮਲੇ
  5. ਅਤੇ 2019 'ਚ 991 NRI ਧੋਖਾਧੜੀ ਦੇ ਮਾਮਲੇ ਦੇਸ਼ ਭਰ ਤੋਂ ਸਾਹਮਣੇ ਆਏ ਹਨ।

ਇਨ੍ਹਾਂ ਅੰਕੜਿਆਂ ਮੁਤਾਬਕ 100 ਚੋਂ 60 ਫ਼ੀਸਦੀ ਕੇਸ 7 ਸੂਬਿਆਂ ਨਾਲ ਹੀ ਸਬੰਧਿਤ ਹਨ, ਜਿਨ੍ਹਾਂ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ, ਰਾਜਸਥਾਨ, ਕਰਨਾਟਕਾ ਤੇ ਤਮਿਲ ਨਾਡੂ ਸ਼ਾਮਿਲ ਹੈ।

ਦੇਸ਼ ਭਰ ਵਿੱਚ ਦਰਜ NRI ਧੋਖਾਧੜੀ ਦੇ ਮਾਮਲੇ
ਪੰਜ ਸਾਲਾਂ 'ਚ NRI ਧੋਖਾਧੜੀ ਦੇ ਮਾਮਲੇ

ਇਹ ਵੀ ਪੜ੍ਹੋ: ਠੱਗ ਪ੍ਰਵਾਸੀ ਲਾੜਿਆਂ 'ਤੇ ਵਿਦੇਸ਼ ਮੰਤਰਾਲਾ ਕਸ ਰਿਹੈ ਸ਼ਿਕੰਜਾ... ਹੁਣ ਤੱਕ 450 ਪਾਸਪੋਰਟ ਰੱਦ

ਵਿਦੇਸ਼ ਵਿੱਚ ਬੈਠੇ NRI ਭਾਰਤ ਦੇ ਕਾਨੂੰਨ ਨੂੰ ਟਿੱਚ ਜਾਣਦੇ ਹਨ, ਜਿਨ੍ਹਾਂ ਨਾਲ ਠੱਗੀਆਂ ਵੱਜੀਆਂ ਨੇ ਉਨ੍ਹਾਂ ਦਾ ਦਰਦ ਸਿਰਫ਼ ਉਹੀ ਜਾਣਦੇ ਹਨ। ਆਪਣੇ ਧੀਆਂ-ਪੁੱਤਾਂ ਦੇ ਚੰਗੇ ਭਵਿੱਖ ਲਈ ਮਾਪੇ, NRI ਮੁੰਡੇ ਕੁੜੀਆਂ ਲੱਭ ਵਿਆਹ ਵਿੱਚ ਲੱਖਾ ਰੁਪਏ ਤਾਂ ਖਰਚ ਕਰ ਦਿੰਦੇ ਨੇ ਪਰ ਉਹ ਇਹਨਾਂ ਪ੍ਰਵਾਸੀਆਂ ਮੁੰਡੇ ਕੁੜੀਆਂ ਦੇ ਪਿਛੋਕੜ ਬਾਰੇ ਡੂੰਘਾਈ ਨਾਲ ਜਾਣਕਾਰੀ ਹਾਸਿਲ ਨਹੀਂ ਕਰਦੇ। ਠੱਗੀਆਂ ਵੱਜਣ ਦਾ ਇਹ ਸਭ ਤੋਂ ਵੱਡਾ ਕਾਰਨ ਵੀ ਹੈ। ਇਸ ਤੋਂ ਇਲਾਵਾ ਵਿਦੇਸ਼ੀ ਚਕਾਚੌਂਧ ਵੀ ਪੰਜਾਬੀਆਂ ਦੀਆਂ ਅੱਖਾਂ ਅੱਗੇ ਹਨੇਰਾ ਲਿਆ ਦਿੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.