ETV Bharat / state

ਪੰਜਾਬ ਸਰਕਾਰ ਨੇ ਭੱਠਿਆਂ ਨੂੰ ਨਵੀਂ ਤਕਨੀਕ 'ਚ ਬਦਲਣ ਦਾ ਸਮਾਂ ਵਧਾਇਆ - punjab

ਪੰਜਾਬ ਸਰਕਾਰ ਦੀ ਕੈਬਿਨੇਟ ਮੀਟਿੰਗ ਵਿੱਚ ਭੱਠਾਂ ਮਾਲਕਾਂ ਨੂੰ ਮਿਲੀ ਵੱਡੀ ਰਾਹਤ। ਭੱਠਾ ਮਾਲਕਾਂ ਨੂੰ ਆਪਣੇ ਭੱਠਿਆਂ ਨੂੰ ਨਵੀਂ ਤਕਨੀਕ ਮੁਤਾਬਕ ਢਾਲਣ ਦਾ ਵਧਾਇਆ ਸਮਾਂ।

ਭੱਠਾਂ ਮਾਲਕਾਂ ਨੂੰ ਮਿਲੀ ਵੱਡੀ ਰਾਹਤ
author img

By

Published : Mar 6, 2019, 11:24 PM IST

ਲੁਧਿਆਣਾ: ਪੰਜਾਬ ਸਰਕਾਰ ਦੀ ਕੈਬਿਨੇਟ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਤੋਂ ਭੱਠਾ ਮਾਲਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸਰਕਾਰ ਨੇ ਭੱਠਾ ਮਾਲਕਾਂ ਨੂੰ 30 ਸਤੰਬਰ 2019 ਤੱਕ ਆਪਣੇ ਭੱਠਿਆਂ ਨੂੰ ਨਵੀਂ ਤਕਨੀਕ ਦੇ ਮੁਤਾਬਕ ਢਾਲਣ ਦਾ ਸਮਾਂ ਦਿੱਤਾ ਹੈ।

ਭੱਠਾਂ ਮਾਲਕਾਂ ਨੂੰ ਮਿਲੀ ਵੱਡੀ ਰਾਹਤ
ਦਰਅਸਲ, ਐੱਨਜੀਟੀ ਵੱਲੋਂ ਪੁਰਾਣੀ ਤਕਨੀਕ ਨਾਲ ਚੱਲ ਰਹੇ ਭੱਠਿਆਂ ਨੂੰ ਬੰਦ ਕਰਨ ਲਈ 31 ਜਨਵਰੀ ਤੱਕ ਦਾ ਸਮਾਂ ਦਿੱਤਾ ਸੀ। ਇਸ ਦੇ ਨਾਲ ਹੀ ਪੁਰਾਣੀ ਤਕਨੀਕ ਨਾਲ ਚੱਲ ਰਹੇ ਭੱਠਿਆਂ ਨੂੰ ਬੰਦ ਕਰਨ ਦੇ ਹੁਕਮ ਵੀ ਦਿੱਤੇ ਗਏ ਸਨ ਪਰ ਪੰਜਾਬ ਸਰਕਾਰ ਨੇ ਸਮੇਂ 'ਚ ਵਾਧਾ ਕਰਕੇ ਭੱਠਾ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ।ਇਸ ਸਬੰਧੀ ਲੁਧਿਆਣਾ ਦੇ ਭੱਠਾ ਮਾਲਕਾਂ ਨੇ ਇੱਕ ਬੈਠਕ ਕੀਤੀ ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਖ਼ਾਸ ਤੌਰ 'ਤੇ ਧੰਨਵਾਦ ਕੀਤਾ। ਇਸ ਦੇ ਨਾਲ ਹੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਭੱਠਾ ਮਾਲਕਾਂ ਨੂੰ ਇਹ ਵੱਡੀ ਰਾਹਤ ਦਿੱਤੀ ਹੈ।ਓਧਰ, ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਹਰਮੇਸ਼ ਮੋਹੀ ਅਤੇ ਪ੍ਰਵੀਨ ਜਿੰਦਲ ਨੇ ਕਿਹਾ ਕਿ ਭੱਠੇ ਬੰਦ ਹੋਣ ਕਾਰਨ ਭੱਠਾ ਮਾਲਕ ਅਤੇ ਵੱਡੀ ਤਦਾਦ 'ਚ ਮਜ਼ਦੂਰ ਬੇਰੁਜ਼ਗਾਰ ਹੋ ਗਏ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.