ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ। ਇਸ ਤਹਿਤ ਲੁਧਿਆਣਾ ਵਿਖੇ ਵੀ ਪੰਜਾਬੀ ਸੱਭਿਆਚਾਰ ਗਿੱਧ ਅਤੇ ਭੰਗੜੇ ਦੇ ਨਾਲ ਸਬੰਧਤ ਸਮਾਗਮ ਕਰਵਾਏ ਜਾ ਰਹੇ ਹਨ। ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਪੰਜਾਬ ਸਰਕਾਰ ਲੱਚਰ ਗਾਇਕੀ ਤੇ ਭੜਕਾਊ ਫ਼ਿਲਮਾਂ 'ਤੇ ਲਗਾਮ ਲਗਾਉਣ ਲਈ ਜਲਦ ਹੀ ਕਾਨੂੰਨ ਬਣਾਉਣ ਜਾ ਰਹੀ ਹੈ।
ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਪੰਜਾਬ ਸਰਕਾਰ ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਇਸੇ ਤਹਿਤ ਹੀ ਮਾਂ ਬੋਲੀ ਦਿਹਾੜੇ ਹੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਦਾ ਸਿਲਸਲਾ ਸ਼ੁਰੂ ਕੀਤੇ ਗਏ ਹਨ।
ਇਹ ਵੀ ਪੜ੍ਹੋ : ਦਸੂਹਾ ਦੀ ਪੱਲਵੀ ਰਾਣਾ ਨੇ ਪੰਜਾਬ ਸਿਵਲ ਸਰਵਿਸ 'ਚ ਚਮਕਾਇਆ ਨਾਂਅ
ਇਨ੍ਹਾਂ ਪ੍ਰੋਗਰਾਮਾਂ ਵਿੱਚ ਮਾਂ ਬੋਲੀ ਸੰਬੰਧੀ ਸੈਮੀਨਰ , ਗਿੱਧੇ ਤੇ ਭੰਗੜੇ ਦੇ ਮੁਕਾਬਲੇ ਅਤੇ ਜਲੰਧਰ ਵਿਖੇ ਪਹਿਲਾ ਫਿਲਮ ਮੇਲਾ ਕਰਵਾਇਆ ਜਾ ਰਿਹਾ ਹੈ। ਲੱਚਰ ਗਾਇਕੀ ਬਾਰੇ ਗੱਲ ਕਰਦੇ ਹੋਏ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਲੱਚਰ ਗਾਇਕੀ, ਭੜਕਾਊ ਗਾਣੇ ਤੇ ਗੈਂਗਸਟਰਾਂ ਤੇ ਬਣ ਵਾਲੀਆਂ ਫਿਲਮਾਂ ਉੱਤੇ ਲਗਾਮ ਲਗਾਉਣ ਲਈ ਕਾਨੂੰਨ ਸਾਜੀ ਕਰਨ ਜਾ ਰਹੀ ਹੈ।