ETV Bharat / state

ਪੰਜਾਬ ’ਚ ਕਿਸ ਪਾਰਟੀ ਦੀ ਬੋਲੇਗੀ ਤੂਤੀ, ਸੁਣੋ ਵੋਟਰਾਂ ਦੀ ਜ਼ੁਬਾਨੀ - new government to be formed in Punjab

ਪੰਜਾਬ ਚ ਨਵੀਂ ਸਰਕਾਰ ਨੂੰ ਲੈਕੇ ਵੋਟਿੰਗ ਹੋ ਚੁੱਕੀ ਹੈ। ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫੈਸਲਾ 10 ਮਾਰਚ ਨੂੰ ਹੋਵੇਗਾ। ਨਵੀਂ ਸਰਕਾਰ ਬਣਨ ਨੂੰ ਲੈਕੇ ਪੰਜਾਬ ਦੇ ਲੋਕਾਂ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਕਿਹੜੇ ਮੁੱਦਿਆਂ ਨੂੰ ਲੈਕੇ ਵੋਟਿੰਗ ਕੀਤੀ ਗਈ ਹੈ ਉਹ ਕਿਸਦੀ ਪਾਰਟੀ ਦੀ ਨਵੀਂ ਸਰਕਾਰ ਵੇਖਣਾ ਚਾਹੁੰਦੇ ਹਨ।

ਨਵੀਂ ਸਰਕਾਰ ਬਣਨ ਬਾਰੇ ਕੀ ਸੋਚਦੇ ਨੇ ਵੋਟਰ
ਨਵੀਂ ਸਰਕਾਰ ਬਣਨ ਬਾਰੇ ਕੀ ਸੋਚਦੇ ਨੇ ਵੋਟਰ
author img

By

Published : Feb 25, 2022, 3:56 PM IST

ਲੁਧਿਆਣਾ: ਪੰਜਾਬ ਵਿੱਚ ਵਿਧਾਨਸਭਾ ਚੋਣਾਂ ਲਈ ਵੋਟਿੰਗ ਹੋ ਚੁੱਕੀ ਹੈ ਅਤੇ 10 ਮਾਰਚ ਨੂੰ ਨਤੀਜੇ ਐਲਾਨੇ ਜਾਣੇ ਹਨ। ਇਸ ਵਾਰ ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਜ਼ਿਆਦਾ ਵੋਟਿੰਗ ਹੋਈ ਹੈ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਵਿਚ ਕੁੱਲ ਮਿਲਾ ਕੇ ਸ਼ਹਿਰਾਂ ਦੇ ਅੰਦਰ ਵੋਟਿੰਗ ਲਗਪਗ 60 ਫ਼ੀਸਦੀ ਦੇ ਕਰੀਬ ਰਹੀ ਹੈ ਜਦੋਂਕਿ ਪਿੰਡਾਂ ਦੇ ਵਿੱਚ ਵੋਟਿੰਗ ਪ੍ਰਤੀਸ਼ਤ 70 ਤੋਂ ਵੱਧ ਰਹੀ ਹੈ।ਵੋਟਾਂ ਦੇ ਨਤੀਜਿਆਂ ਨੂੰ ਥੋੜ੍ਹਾ ਸਮਾਂ ਬਾਕੀ ਹੈ ਪਰ ਲੋਕਾਂ ਦਾ ਕੀ ਰੁਝਾਨ ਹੈ ਅਤੇ ਕਿਹੜੇ ਮਸਲਿਆਂ ਨੂੰ ਲੈਕੇ ਉਨ੍ਹਾਂ ਨੇ ਵੋਟਿੰਗ ਕੀਤੀ ਹੈ। ਇਸ ਬਾਰੇ ਸਾਡੇ ਸਹਿਯੋਗੀ ਵੱਲੋਂ ਪੰਜਾਬ ਦੇ ਆਮ ਵੋਟਰਾਂ ਨਾਲ ਖਾਸ ਗੱਲਬਾਤ ਕੀਤੀ ਗਈ ਹੈ।

ਬਦਲਾਅ ਦੀ ਰਾਜਨੀਤੀ

ਜਦੋਂ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਵਾਰ ਲੋਕ ਬਦਲਾਅ ਦੀ ਰਾਜਨੀਤੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ 10 ਮਾਰਚ ਨੂੰ ਸਵੇਰੇ 12 ਵਜੇ ਦੇ ਕਰੀਬ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਜਾਣਗੇ। ਲੋਕਾਂ ਨੇ ਕਿਹਾ ਕਿ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਨੂੰ ਭਾਰੀ ਵੋਟਿੰਗ ਹੋਈ ਹੈ ਜਿਸ ਦਾ ਅੰਦਾਜ਼ਾ ਵੀ ਲੋਕ ਨਹੀਂ ਲਗਾ ਸਕਦੇ। ਲੋਕਾਂ ਨੇ ਕਿਹਾ ਕਿ ਉਹ ਰਵਾਇਤੀ ਪਾਰਟੀਆਂ ਨੂੰ ਪਹਿਲਾਂ ਦੇਖ ਚੁੱਕੇ ਹਨ ਉਨ੍ਹਾਂ ਨੇ ਕਈ ਸਾਲ ਪੰਜਾਬ ’ਚ ਰਾਜ ਕੀਤਾ ਹੈ ਪਰ ਕਿਸੇ ਦਾ ਭਲਾ ਨਹੀਂ ਕੀਤਾ।

ਨਵੀਂ ਸਰਕਾਰ ਬਣਨ ਬਾਰੇ ਕੀ ਸੋਚਦੇ ਨੇ ਵੋਟਰ

ਮੁਫ਼ਤਖੋਰੀ ਦੀ ਰਾਜਨੀਤੀ ਤੋਂ ਪਰਹੇਜ਼

ਉਨ੍ਹਾਂ ਕਿਹਾ ਕਿ ਇਸ ਵਾਰ ਨੌਜਵਾਨ ਅਤੇ ਪਿੰਡਾਂ ਦੇ ਲੋਕ ਬਦਲਾਅ ਦੀ ਰਾਜਨੀਤੀ ਵੱਲ ਆਪਣਾ ਰੁਖ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ। ਹਾਲਾਂਕਿ ਇਸ ਗੱਲਬਾਤ ਦੌਰਾਨ ਕੁਝ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦਾ ਪੱਖ ਪੂਰਿਆ ਪਰ ਦੂਜੇ ਪਾਸੇ ਕੁਝ ਨੌਜਵਾਨਾਂ ਅਤੇ ਮਹਿਲਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੁਫ਼ਤਖੋਰੀ ਦੀ ਰਾਜਨੀਤੀ ਤੋਂ ਪਰਹੇਜ਼ ਹੈ।

ਸਿਆਸੀ ਪਾਰਟੀਆਂ ’ਤੇ ਸਵਾਲ

ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਜਾਣ ਤਾਂ ਉਹ ਵਿਦੇਸ਼ਾਂ ਵੱਲ ਨਾ ਜਾਣ। ਉਨ੍ਹਾਂ ਕਿਹਾ ਕਿ ਮੁਫ਼ਤਖੋਰੀ ਦੀ ਰਾਜਨੀਤੀ ਉਨ੍ਹਾਂ ਨੂੰ ਨਹੀਂ ਚਾਹੀਦੀ ਸਰਕਾਰਾਂ ਚੰਗੇ ਕੰਮ ਕਰਵਾਉਣ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਵੀ ਚੰਗੇ ਮਿਲ ਜਾਣ। ਇਸ ਮੌਕੇ ਉਨ੍ਹਾਂ ਸਿਆਸੀ ਪਾਰਟੀਆਂ ’ਤੇ ਸਵਾਲ ਵੀ ਖੜ੍ਹੇ ਕੀਤੇ ਹਨ।

ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰਾਂ ਦੇ ਨੁਮਾਇੰਦੇ ਆਪਣੇ ਹੀ ਫ਼ਾਇਦੇ ਵੇਖਦੇ ਹਨ ਪਰ ਬਾਅਦ ਵਿੱਚ ਲੋਕਾਂ ਨੂੰ ਕੋਈ ਨਹੀਂ ਪੁੱਛਦਾ ਭਾਵੇਂ ਕੋਈ ਜਿੰਨੇ ਵੀ ਮਰਜ਼ੀ ਵਾਅਦੇ ਕਰ ਲਵੇ ਜ਼ਮੀਨੀ ਪੱਧਰ ’ਤੇ ਵਾਅਦੇ ਕਦੇ ਪੂਰੇ ਨਹੀਂ ਹੁੰਦੇ।

ਇਹ ਵੀ ਪੜ੍ਹੋ: ਡਰੱਗ ਮਾਮਲਾ: ਮਜੀਠੀਆ ਦੀ ਜ਼ਮਾਨਤ ਦੇ ਫੈਸਲੇ ਨੂੰ ਮੁਹਾਲੀ ਕੋਰਟ ਨੇ ਰੱਖਿਆ ਸੁਰੱਖਿਅਤ

ETV Bharat Logo

Copyright © 2024 Ushodaya Enterprises Pvt. Ltd., All Rights Reserved.