ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਰਹੀਆਂ ਹਨ। ਨਾਮਜ਼ਦਗੀਆਂ ਭਰਨ ਤੋਂ ਬਾਅਦ ਉਮੀਦਵਾਰਾਂ ਦੀ ਨਿਜੀ ਜ਼ਿੰਦਗੀ ਤੇ ਜਾਇਦਾਦ ਬਾਰੇ ਖੁਲਾਸੇ ਹੋ ਰਹੇ ਹਨ।
ਇਸ ਵਿਚਾਲੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਲੁਧਿਆਣਾ ਅੰਦਰ ਹੁਣ ਤੱਕ ਨਾਮਜ਼ਦਗੀਆਂ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਪਰਚੀਆਂ ਵਾਲੇ ਉਮੀਦਵਾਰ (Candidates Simarjit Bains with highest number of cases in Ludhiana) ਹਨ। ਸਿਮਰਜੀਤ ਬੈਂਸ ’ਤੇ ਕੁੱਲ 15 ਪਰਚੇ ਦਰਜ ਹਨ ਜਿਨ੍ਹਾਂ ਵਿੱਚ ਬਿਜਲੀ ਐਕਟ, ਬਲਾਤਕਾਰ, ਡਿਜ਼ਾਸਟਰ ਮੈਨੇਜਮੈਂਟ ਐਕਟ, ਐਪੀਡੇਮਿਕ ਡਿਜੀਜ਼ ਐਕਟ ਸਣੇ ਬੈਂਸ ਤੇ ਕੁੱਲ 15 ਮਾਮਲੇ ਦਰਜ ਹੋਏ, ਜਿਨ੍ਹਾਂ ਵਿੱਚੋਂ ਕੁਝ ਮਾਮਲਿਆਂ ’ਚ ਹੀ ਉਨ੍ਹਾਂ ਦੇ ਖ਼ਿਲਾਫ਼ ਫ੍ਰੇਮ ਚਾਰਜ ਹੋਏ ਨੇ ਜਦੋਂ ਕਿ 10 ਮਾਮਲਿਆਂ ਦੇ ਵਿੱਚ ਫ੍ਰੇਮ ਚਾਰਜ ਨਹੀਂ ਹੋਏ ਹਨ।
ਇਹ ਵੀ ਪੜੋ: Punjab Assembly Election 2022: ਹੁਣ ਪੰਜਾਬ ’ਚ ਵੀ ਖੱਬੇ ਪੱਖੀਆਂ ਦਾ ਸੂਰਜ ਅਸਤ ਹੋਣ ਕਿਨਾਰੇ
ਬੈਂਸ ਤੇ ਲੁਧਿਆਣਾ ਦੇ ਬਾਹਰ ਵੀ ਪਰਚੇ ਦਰਜ
ਸਿਮਰਜੀਤ ਬੈਂਸ ’ਤੇ ਸਿਰਫ ਲੁਧਿਆਣਾ ਵਿੱਚ ਹੀ ਨਹੀਂ ਸਗੋਂ ਬਾਹਰ ਦੇ ਜ਼ਿਲ੍ਹਿਆਂ ’ਚ ਵੀ ਮਾਮਲੇ ਦਰਜ ਹਨ। ਜਿਨ੍ਹਾਂ ਵਿਚੋਂ 9 ਮਾਮਲੇ ਲੁਧਿਆਣਾ ਤੋਂ ਸਬੰਧਤ ਹਨ ਅਤੇ ਇਨ੍ਹਾਂ ਦੀ ਸੁਣਵਾਈ ਵੀ ਲੁਧਿਆਣਾ ਦੀ ਅਦਾਲਤ ਵਿੱਚ ਹੀ ਚੱਲ ਰਹੀ ਹੈ, ਜਦੋਂਕਿ ਸਿਮਰਜੀਤ ਬੈਂਸ ਤੇ 2 ਮਾਮਲੇ ਜਲੰਧਰ ਤੇ 2 ਪਟਿਆਲਾ ’ਚ ਚੱਲ ਰਹੇ ਹਨ, 1 ਮਾਮਲਾ ਮੋਹਾਲੀ ’ਚ ਵੀ ਚੱਲ ਰਿਹਾ ਹੈ। ਇੰਨਾ ਹੀ ਨਹੀਂ ਸਿਮਰਜੀਤ ਬੈਂਸ ’ਤੇ ਬਟਾਲਾ ਦੇ ਵਿੱਚ ਵੀ ਮਾਮਲਾ ਚੱਲ ਰਿਹਾ ਹੈ। ਬਟਾਲਾ ਦੇ ਵਿੱਚ ਸਿਮਰਜੀਤ ਬੈਂਸ ’ਤੇ ਉੱਥੋਂ ਦੇ ਸਥਾਨਕ ਤਤਕਾਲੀ ਡਿਪਟੀ ਕਮਿਸ਼ਨਰ ਨੂੰ ਧਮਕਾਉਣ ਦਾ ਮਾਮਲਾ ਦਰਜ ਹੈ।
ਇਹ ਵੀ ਪੜੋ: ਕੇਜਰੀਵਾਲ ਦੇ ਪੰਜਾਬ ਦੌਰੇ ਦਾ ਤੀਜਾ ਦਿਨ, ਅੰਮ੍ਰਿਤਸਰ ਵਿਖੇ ਕਰਨਗੇ ਪ੍ਰੈਸ ਕਾਨਫਰੰਸ
ਜੇਕਰ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਸਿਮਰਜੀਤ ਬੈਂਸ ਕੋਲ ਕਰੋੜਾਂ ਦੀ ਜਾਇਦਾਦ ਹੈ ਪਰ ਸਾਲ 2017 ਤੋਂ ਬਾਅਦ ਸਿਮਰਜੀਤ ਬੈਂਸ ਦੀ ਜਾਇਦਾਦ ਘਟੀ ਹੈ।
ਇਹ ਵੀ ਪੜੋ: Captain ਨੂੰ ਝਟਕਾ ! ਅਮਰਿੰਦਰ ਦੀ ਪਾਰਟੀ ਦੇ ਉਮੀਦਵਾਰ ਹਾਕੀ ਬਾਲ ਤੋਂ ਨਹੀਂ ਲੜਨਾ ਚਾਹੁੰਦੇ ਚੋਣ, ਭਾਜਪਾ ਦਾ ਕਮਲ ਪਸੰਦ