ETV Bharat / state

Punjab Assembly Election 2022: ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਨ ਲਈ ਉਮੀਦਵਾਰ ਨੇ ਕੱਢਿਆ ਇਹ ਢੰਗ - Candidates are collecting mobile numbers

ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਹੋਣ ਜਾ ਰਹੀਆਂ ਹਨ, ਪਰ ਕੋਰੋਨਾ ਕਾਰਨ ਉਮੀਦਵਾਰਾਂ ਚੋਣ ਪ੍ਰਚਾਰ ਨਹੀਂ ਕਰ ਪਾ ਰਹੇ ਹਨ। ਉਥੇ ਹੀ ਹੁਣ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਉਮੀਦਵਾਰ ਮੋਬਾਇਲ ਡਾਟਾ ਇਕੱਠਾ ਕਰਨ ਲਈ ਵੈਕਸੀਨੇਸ਼ਨ ਕੈਂਪਾਂ ਦਾ ਸਹਾਰਾ ਲੈ ਰਹੇ ਹਨ ਤਾਂ ਜੋ ਉਹ ਲੋਕਾਂ ਤੱਕ ਆਪਣੀ ਗੱਲ ਪਹੁੰਚਾਅ ਸਕਣ।

ਉਮੀਦਵਾਰ ਇਕੱਠੇ ਕਰ ਰਹੇ ਹਨ ਮੋਬਾਇਲ ਨੰਬਰ
ਉਮੀਦਵਾਰ ਇਕੱਠੇ ਕਰ ਰਹੇ ਹਨ ਮੋਬਾਇਲ ਨੰਬਰ
author img

By

Published : Jan 22, 2022, 9:35 AM IST

ਲੁਧਿਆਣਾ: ਕੋਰੋਨਾ ਦੇ ਲਗਾਤਾਰ ਮਾਮਲੇ ਵਧ ਰਹੇ ਅਤੇ ਚੋਣ ਕਮਿਸ਼ਨ ਵੱਲੋਂ ਵੀ ਪ੍ਰਚਾਰ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਸੇ ਦੇ ਤਹਿਤ ਹੁਣ ਉਮੀਦਵਾਰਾਂ ਵੱਲੋਂ ਸੋਸ਼ਲ ਮੀਡੀਆ ਪ੍ਰਚਾਰ (campaigning through social media) ’ਤੇ ਜ਼ਿਆਦਾ ਜ਼ੋਰ ਲਗਾਇਆ ਜਾ ਰਿਹਾ ਹੈ ਜਿਸ ਲਈ ਉਨ੍ਹਾਂ ਵੱਲੋਂ ਆਪਣੇ-ਆਪਣੇ ਹਲਕਿਆਂ ਦੇ ਵਿੱਚ ਨੰਬਰਾ ਦਾ ਡਾਟਾ ਇਕੱਠਾ ਕਰਨ ਲਈ ਵੱਖ-ਵੱਖ ਤੌਰ ਤਰੀਕੇ ਅਪਣਾਏ ਜਾ ਰਹੇ ਹਨ। ਜੇਕਰ ਗੱਲ ਲੁਧਿਆਣਾ ਹਲਕੇ ਦੀ ਕੀਤੀ ਜਾਵੇ ਤਾਂ ਕੋਈ ਉਮੀਦਵਾਰ ਵੈਕਸੀਨੇਸ਼ਨ ਕੈਂਪਾਂ ਤੋਂ ਕੋਈ ਗਰੰਟੀ ਕਾਰਡਾਂ ਤੋਂ ਅਤੇ ਕੋਈ ਹੋਰ ਢੰਗ ਤਰੀਕੇ ਨਾਲ ਨੰਬਰਾ ਦਾ ਡਾਟਾ ਇਕੱਠਾ ਕਰ ਰਹੇ ਹਨ।

ਇਹ ਵੀ ਪੜੋ: ਕੈਪਟਨ ਦਾ ਵੱਡਾ ਦਾਅਵਾ, ਕਿਹਾ- ਗੈਰ-ਕਾਨੂੰਨੀ ਮਾਈਨਿੰਗ 'ਚ ਸ਼ਾਮਲ ਵਿਧਾਇਕਾਂ ਬਾਰੇ ਸੋਨੀਆ ਨੂੰ ਦਿੱਤੀ ਸੀ ਜਾਣਕਾਰੀ

ਸੋਸ਼ਲ ਮੀਡੀਆ ‘ਤੇ ਡਾਟਾ

ਸੋਸ਼ਲ ਮੀਡੀਆ ਤੇ ਉਮੀਦਵਾਰ ਆਪਣਾ ਡਾਟਾ ਇਕੱਠਾ ਕਰਨ ਲਈ ਹੁਣ ਵੱਖ-ਵੱਖ ਤੌਰ ਤਰੀਕੇ ਆਪਣਾ ਰਹੇ ਹਨ। ਸੋਸ਼ਲ ਮੀਡੀਆ ’ਤੇ ਪ੍ਰਚਾਰ ਦੇ ਲਈ ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਆਪਣੇ ਹਲਕੇ ਦੇ ਲੋਕਾਂ ਦੇ ਮੋਬਾਇਲ ਨੰਬਰ ਦਾ ਡਾਟਾ ਚਾਹੀਦਾ ਹੈ ਜਿਸ ਲਈ ਉਹ ਵੱਖ-ਵੱਖ ਤੌਰ ਤਰੀਕੇ ਅਪਣਾ ਰਹੇ ਹਨ। ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਉਮੀਦਵਾਰ ਮੋਬਾਇਲ ਡਾਟਾ ਇਕੱਠਾ ਕਰਨ ਲਈ ਵੈਕਸੀਨੇਸ਼ਨ ਕੈਂਪਾਂ ਦਾ ਸਹਾਰਾ ਲੈ ਰਹੇ ਹਨ, ਇੱਥੋਂ ਉਨ੍ਹਾਂ ਨੂੰ ਹਲਕੇ ਦੇ ਹਿਸਾਬ ਨਾਲ ਮੋਬਾਇਲ ਨੰਬਰ ਮਿਲ ਰਹੇ ਹਨ ਅਤੇ ਸੋਸ਼ਲ ਮੀਡੀਆ ਪਲੈਟਫਾਰਮ ਰਾਹੀਂ ਉਹ ਉਨ੍ਹਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਯਤਨ ਕਰ ਰਹੇ ਹਨ।

ਆਪ ਦੇ ਗਾਰੰਟੀ ਕਾਰਡ

ਉੱਧਰ ਦੂਜੇ ਪਾਸੇ ਜੇਕਰ ਗੱਲ ਆਮ ਆਦਮੀ ਪਾਰਟੀ ਦੀ ਗਾਰੰਟੀ ਕਾਰਡਾਂ ਦੀ ਕੀਤੀ ਜਾਵੇ ਤਾਂ ਬਿਜਲੀ ਦੀਆਂ ਯੂਨਿਟਾਂ ਮੁਫ਼ਤ ਮੁਹੱਈਆ ਕਰਵਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਚੋਣ ਜ਼ਾਬਤੇ ਤੋਂ ਪਹਿਲਾਂ ਗਾਰੰਟੀ ਕਾਰਡ ਘਰ-ਘਰ ਵੰਡੇ ਸਨ ਅਤੇ ਮੋਬਾਇਲ ਨੰਬਰ ਡਾਟਾ ਇਕੱਠਾ ਕੀਤਾ ਸੀ ਅਤੇ ਹੁਣ ਕੋਰੋਨਾ ਮਹਾਂਮਾਰੀ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਘਰ-ਘਰ ਤਕ ਆਪਣੀ ਗੱਲ ਪਹੁੰਚਾਉਣ ਲਈ ਮੋਬਾਇਲ ਨੰਬਰ ਦਾ ਸਹਾਰਾ ਲੈ ਰਹੇ ਹਨ ਅਤੇ ਗਾਰੰਟੀ ਕਾਰਡਾਂ ਤੋਂ ਮੋਬਾਇਲ ਨੰਬਰਾਂ ਦਾ ਡਾਟਾ ਇਕੱਠਾ ਕਰਨ ’ਚ ਲੱਗੇ ਹੋਏ ਹਨ। ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ. ਸਰਬਜੀਤ ਕੌਰ ਮਾਣੂੰਕੇ ਵਿਆਹੀ ਢੰਗ ਅਪਣਾ ਰਹੇ ਹਨ।

ਉਮੀਦਵਾਰ ਇਕੱਠੇ ਕਰ ਰਹੇ ਹਨ ਮੋਬਾਇਲ ਨੰਬਰ
ਉਮੀਦਵਾਰ ਇਕੱਠੇ ਕਰ ਰਹੇ ਹਨ ਮੋਬਾਇਲ ਨੰਬਰ

ਰੈਲੀਆਂ ਅਤੇ ਜਨਸਭਾਵਾਂ ’ਤੇ ਪਾਬੰਦੀ

ਚੋਣਾਂ ਦੇ ਵਿੱਚ ਆਮ ਤੌਰ ਤੇ ਰੈਲੀਆਂ ਅਤੇ ਜਨਸਭਾਵਾਂ ਦਾ ਸਹਾਰਾ ਲੈ ਕੇ ਉਮੀਦਵਾਰ ਆਪਣੀ ਗੱਲ ਆਪਣੇ ਵਿਚਾਰ ਹਲਕੇ ਦੇ ਵੋਟਰਾਂ ਤੱਕ ਪਹੁੰਚਾਉਂਦੇ ਹਨ, ਪਰ ਚੋਣ ਕਮਿਸ਼ਨ ਨੇ ਇਸ ਵਾਰ ਰੈਲੀਆਂ ਤੇ ਵਿਸ਼ੇਸ਼ ਤੌਰ ’ਤੇ ਪਾਬੰਦੀ ਲਾਈ ਹੈ ਜਿਸ ਕਰਕੇ ਹੁਣ ਸਾਰੇ ਉਮੀਦਵਾਰ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਨ ਚ ਰੁੱਝੇ ਹੋਏ ਨੇ ਅਤੇ ਆਪੋ ਆਪਣੇ ਢੰਗ ਦੇ ਨਾਲ ਡਾਟਾ ਇਕੱਠਾ ਕਰ ਰਹੇ ਨੇ ਸੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਉਮੀਦਵਾਰ ਆਪੋ ਆਪਣੇ ਹਲਕੇ ’ਚ ਲੋਕਾਂ ਦੇ ਨਾਲ ਸੰਪਰਕ ਸਾਧ ਰਹੇ ਹਨ।

ਸੋਸ਼ਲ ਮੀਡੀਆ ਟੀਮਾਂ

ਇਸ ਵਾਰ ਸਾਰੇ ਹੀ ਉਮੀਦਵਾਰਾਂ ਵੱਲੋਂ ਆਪੋ ਆਪਣੇ ਸੋਸ਼ਲ ਮੀਡੀਆ ਟੀਮਾਂ (Social media teams) ਨੂੰ ਦਰੁਸਤ ਕਰਕੇ ਚੋਣ ਪ੍ਰਚਾਰ ਵਿੱਚ ਲਾਇਆ ਹੋਇਆ ਹੈ। ਸਾਰੇ ਹੀ ਉਮੀਦਵਾਰਾਂ ਨੂੰ ਆਪਣਾ ਸੋਸ਼ਲ ਮੀਡੀਆ ਹੈਂਡਲ ਕਰਨ ਲਈ ਟੀਮਾਂ ਦਾ ਗਠਨ ਕੀਤਾ ਜੋ ਆਪੋ-ਆਪਣੇ ਹਲਕਿਆਂ ਦਾ ਡਾਟਾ ਇਕੱਤਰ ਕਰ ਕੇ ਉਸ ਵਿਚ ਵੱਧ ਤੋਂ ਵੱਧ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਵਿਉਂਤਾਂ ਬਣਾ ਰਹੀਆਂ ਹਨ।

ਉਮੀਦਵਾਰ ਇਕੱਠੇ ਕਰ ਰਹੇ ਹਨ ਮੋਬਾਇਲ ਨੰਬਰ
ਉਮੀਦਵਾਰ ਇਕੱਠੇ ਕਰ ਰਹੇ ਹਨ ਮੋਬਾਇਲ ਨੰਬਰ

ਇਹ ਵੀ ਪੜੋ: Punjab Assembly Election 2022: ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਲੜਣਗੇ ਚੋਣ

ETV Bharat Logo

Copyright © 2025 Ushodaya Enterprises Pvt. Ltd., All Rights Reserved.