ਨਵੀਂ ਦਿੱਲੀ: ਚੀਨ ਤੋਂ ਚੱਲ ਕੇ ਅੱਧੀ ਦੁਨੀਆ ਤੱਕ ਫ਼ੈਲ ਚੁੱਕੇ ਕੋਰੋਨਾ ਵਾਇਰਸ (ਕੋਵਿਡ-19) ਨੂੰ ਲੈ ਭਾਰਤ ਅਤੇ ਪੰਜਾਬ ਸਰਕਾਰ ਨੇ ਪਹਿਲਾਂ ਹੀ ਅਹਤਿਆਤ ਵਰਤਦਿਆਂ ਠੋਸ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰਾਂ ਵੱਲੋਂ ਇਕੱਠ ਵਾਲੇ ਪ੍ਰੋਗਰਾਮ ਜਾਂ ਤਾਂ ਰੱਦ ਕੀਤੇ ਜਾ ਰਹੇ ਹਨ ਜਾਂ ਫਿਰ ਲੋਕਾਂ ਨੂੰ ਉਨ੍ਹਾਂ ਵਿੱਚ ਨਾ ਜਾਣ ਦੀ ਸਲਾਹ ਦਿੱਤਾ ਜਾ ਰਹੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਵਿੱਚ ਕਰਵਾਏ ਜਾਣ ਵਾਲੇ ਸੌਣੀ ਕਿਸਾਨ ਮੇਲਿਆਂ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਮੇਲੇ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਰੱਖਣ ਦੇ ਮੱਦੇਨਜ਼ਰ ਮੁਲਤਵੀ ਕੀਤਾ ਗਿਆ ਹੈ। ਇਸ ਮੇਲੇ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਅਤੇ ਨਵੇਂ ਬੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
-
Following the directives issued by the Government of India and the Government of Punjab in the wake of the #CoronaVirus, Punjab Agricultural University has decided to #postpone all of its Kharif Farmers' Fairs (Sauni Kisan Mele).
— Government of Punjab (@PunjabGovtIndia) March 7, 2020 " class="align-text-top noRightClick twitterSection" data="
">Following the directives issued by the Government of India and the Government of Punjab in the wake of the #CoronaVirus, Punjab Agricultural University has decided to #postpone all of its Kharif Farmers' Fairs (Sauni Kisan Mele).
— Government of Punjab (@PunjabGovtIndia) March 7, 2020Following the directives issued by the Government of India and the Government of Punjab in the wake of the #CoronaVirus, Punjab Agricultural University has decided to #postpone all of its Kharif Farmers' Fairs (Sauni Kisan Mele).
— Government of Punjab (@PunjabGovtIndia) March 7, 2020
ਜ਼ਿਕਰ ਕਰ ਦਈਏ ਕਿ ਭਾਰਤ ਵਿੱਚ ਕੋਰੋਨਾ ਨਾਲ ਪੀੜਤ ਵਿਅਕਤੀਆਂ ਦੀ ਗਿਣਤੀ 34 ਹੋ ਗਈ ਹੈ ਜਿੰਨ੍ਹਾਂ ਵਿੱਚੋਂ 2 ਵਿਅਕਤੀ ਪੰਜਾਬ ਦੇ ਵੀ ਸ਼ਾਮਲ ਹਨ। ਇਸ ਵਾਇਰਸ ਦੇ ਮੱਦੇਨਜ਼ਰ ਸਰਕਾਰ ਨੇ ਲੋਕਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ ਕਿ ਜੇ ਜ਼ਿਆਦਾ ਲੋੜ ਨਾ ਹੋਵੇ ਤਾਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਵਾਇਰਸ ਦੇ ਪ੍ਰਭਾਵ ਕਾਰਨ ਪੰਜਾਬ ਵਿੱਚ ਆਉਂਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਵੱਡੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਫਿਰ ਕੁਝ ਸਮੇਂ ਲਈ ਟਾਲ਼ ਦਿੱਤਾ ਹੈ।