ਲੁਧਿਆਣਾ: ਆਂਗਨਵਾੜੀ ਵਰਕਰਾਂ (Anganwadi Workers) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਮੌਕੇ ਪੰਜਾਬ ਸਰਕਾਰ ਖਿਲਾਫ਼ (Against the Government) ਜਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਆਂਗਨਵਾੜੀ ਵਰਕਰ ਅੰਜੂ ਮਹਿਤਾ ਦਾ ਕਹਿਣਾ ਹੈ ਕਿ ਉਹ ਡੀਸੀ ਨੂੰ ਮੰਗ ਪੱਤਰ ਦੇਣ ਆਏ ਹਾਂ ਕਿ ਜਿਹੜੇ ਬੀਜ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲੇ ਹਨ ਉਨ੍ਹਾਂ ਨੂੰ ਬੀਜਣ ਦੀ ਥਾਂ ਨਹੀਂ ਹੈ ਅਤੇ ਸਰਕਾਰ ਨੇ ਬਿਨਾਂ ਸੋਚੇ ਸਮਝੇ ਬੀਜ ਭੇਜ ਦਿੱਤੇ ਹਨ। ਸ਼ਹਿਰਾਂ ਵਿੱਚ ਆਂਗਨਵਾੜੀ ਸੈਂਟਰਾਂ (Anganwadi Center) ਇੱਕ ਇੱਕ ਕਮਰਾ ਕਿਰਾਏ ਉਤੇ ਹੈ ਤਾਂ ਅਸੀਂ ਬੀਜ ਕਿੱਥੇ ਬੀਜਣੇ ਹਨ।ਉਨ੍ਹਾਂ ਨੇ ਕਿਹਾ ਕਿ ਇਹ ਪਿੰਡਾਂ ਦੇ ਲਈ ਜਿਹੜੀ ਸਕੀਮ ਤਿਆਰ ਕੀਤੀ ਹੋਈ ਸੀ ਇਸ ਨੂੰ ਮਨਰੇਗਾ ਦੇ ਨਾਲ ਰਲ ਕੇ ਪੰਚਾਇਤ ਆਪਣੇ ਗਲੋਂ ਲਾਹ ਕੇ ਸਿਰਫ਼ ਆਂਗਨਵਾੜੀ ਵਰਕਰਾਂ ਦੇ ਸਿਰ ਉਤੇ ਸੁੱਟਿਆ ਜਾ ਰਿਹਾ ਹੈ ਕਿ ਬੀਜ ਭੇਜਣ ਲਈ ਵਿਭਾਗ ਵੱਲੋਂ ਵੀ ਪ੍ਰੈਸ਼ਰ ਕੀਤਾ ਜਾ ਰਿਹਾ ਹੈ।
ਇਸ ਬਾਰੇ ਸੁਭਾਸ਼ ਰਾਣੀ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਭੇਜੇ ਗਏ ਬੀਜਾਂ ਨੂੰ ਬੀਜਣ ਦੇ ਲਈ ਸਾਡੇ ਕੋਲ ਕੋਈ ਥਾਂ ਹੀ ਨਹੀਂ ਹੈ। ਸਰਕਾਰ ਨੇ ਬਿਨ੍ਹਾਂ ਸੋਚੇ ਸਮਝੇ ਬੀਜ ਆਂਗਨਵਾੜੀ ਵਿਚ ਭੇਜ ਦਿੱਤੇ ਹਨ।ਇਸ ਕਰਕੇ ਅਸੀਂ ਅੱਜ ਸ਼ਹਿਰ ਦੇ ਡੀਸੀ ਦਫ਼ਤਰ ਨੂੰ ਇਸ ਸੰਬੰਧੀ ਮੰਗ ਪੱਤਰ ਦੇਣ ਆਏ ਹਾਂ।
ਇਸ ਤੋਂ ਇਲਾਵਾਂ ਉਨ੍ਹਾਂ ਦਾ ਕਹਿਣਾ ਹੈ ਕਿ ਆਂਗਨਵਾੜੀ (Anganwadi)ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਸਾਡੀਆਂ ਤਨਖ਼ਾਹ ਵਿਚ ਵਾਧਾ ਕੀਤਾ ਜਾਵੇ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਨੂੰ ਵਾਂਝਾ ਰੱਖਿਆ ਗਿਆ ਹੈ।ਸੁਭਾਸ਼ ਰਾਣੀ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਭੇਜ ਗਏ ਬੀਜਾਂ ਨੂੰ ਸਰਕਾਰ ਵਾਪਸ ਲਵੇ ਅਤੇ ਇਹ ਕੰਮ ਮਨਰੇਗਾ ਅਤੇ ਪੰਚਾਇਤਾਂ ਦਾ ਸੀ ਜਿਹੜਾ ਆਂਗਨਵਾੜੀ ਵਰਕਰਾਂ ਦੇ ਉਤੇ ਠੋਪ ਦਿੱਤਾ ਗਿਆ ਹੈ।
ਇਹ ਵੀ ਪੜੋ:ਅੰਮ੍ਰਿਤਸਰ: ਨਜਾਇਜ਼ ਖੋਖਿਆਂ ’ਤੇ ਚੱਲਿਆ ਨਿਗਮ ਦਾ ਪੀਲਾ ਪੰਜਾ