ਲੁਧਿਆਣਾ: ਲੁਧਿਆਣਾ-ਜਲੰਧਰ ਰੋਡ ਨੇੜੇ ਲਾਡੋਵਾਲ ਟੋਲ ਪਲਾਜ਼ਾ ਕੋਲ ਇੱਕ ਨਿੱਜੀ ਬੱਸ ਨੂੰ ਅੱਗ ਲੱਗ ਗਈ, ਜਿਸ ਦੀ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਅੱਗ ਸਵੇਰੇ 6 ਵਜੇ ਦੇ ਕਰੀਬ ਲੱਗੀ ਦੱਸੀ ਜਾ ਰਹੀ ਹੈ। ਸ਼ਹਿਰ ਤੋਂ ਦੂਰ ਹੋਣ ਕਰਕੇ ਫਾਇਰ ਬ੍ਰਿਗੇਡ ਨੂੰ ਪੁੱਜਣ 'ਚ ਕਾਫੀ ਸਮਾਂ ਲੱਗ ਗਿਆ, ਜਿਸ ਕਾਰਨ ਬੱਸ ਪੂਰੀ ਤਰ੍ਹਾਂ ਸੜ ਗਈ, ਕਿਸੇ ਰਾਹਗੀਰ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਹੈ। ਹਾਲਾਂਕਿ ਸੁਖ ਦੀ ਗੱਲ ਇਹ ਰਹੀ ਕਿ ਜਿਸ ਵੇਲੇ ਬੱਸ ਨੂੰ ਅੱਗ ਲੱਗੀ, ਉਸ ਵੇਲੇ ਬੱਸ ਖਾਲੀ ਕਰਵਾ ਲਈ ਗਈ ਸੀ। ਜਿਸ ਤੋਂ ਬਾਅਦ ਇਹ ਖੌਫਨਾਕ ਤਸਵੀਰਾਂ ਨਿਜੀ ਬੱਸ ਦੀਆਂ ਸਾਹਮਣੇ ਆਇਆ ਹਨ।
ਡਰਾਈਵਰ ਨੇ ਸਵਾਰੀਆਂ ਦੀ ਜਾਨ ਬਚਾਈ : ਦੱਸਿਆ ਜਾ ਰਿਹਾ ਹੈ ਇੰਜਣ 'ਚ ਸਪਾਰਕ ਹੋਣ ਕਰਕੇ ਇਹ ਅੱਗ ਲੱਗੀ ਹੈ। ਜਦੋਂ ਹੀ ਅੱਗ ਲੱਗੀ ਤਾਂ ਡਰਾਈਵਰ ਨੇ ਤੁਰੰਤ ਸਵਾਰੀਆਂ ਨੂੰ ਬੱਸ ਵਿੱਚੋਂ ਉਤਰਨ ਲਈ ਕਹਿ ਦਿੱਤਾ ਜਿਸ ਕਾਰਨ, ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਹਾਦਸੇ ਵਾਲੀ ਥਾਂ ਉੱਤੇ ਲਾਡੋਵਾਲ ਚੌਂਕੀ ਦੀ ਪੁਲਿਸ ਵੀ ਪਹੁੰਚ ਗਈ। ਬੱਸ ਨੂੰ ਸੜਕ ਕਿਨਾਰੇ ਅੱਗ ਲੱਗਣ ਕਰਕੇ ਲਾਡੋਵਾਲ ਵਿਖੇ ਟਰੈਫਿਕ ਵੀ ਕਾਫੀ ਦੇਰ ਲਈ ਰੁਕਿਆ ਰਿਹਾ। ਹਾਲਾਂਕਿ ਬਾਅਦ ਦੇ ਵਿੱਚ ਪੁਲਿਸ ਨੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਬੱਸ ਨੂੰ ਰੋਡ ਦੇ ਵਿਚਾਲੇ ਤੋਂ ਪਾਸੇ ਕਰ ਦਿੱਤਾ।
- Nations React To Hamas Attack On Israel: ਇਜ਼ਰਾਈਲ 'ਤੇ ਹਮਾਸ ਮਾਮਲੇ ਨੂੰ ਲੈਕੇ ਦੋ ਹਿੱਸਿਆਂ 'ਚ ਵੰਡੀ ਦੁਨੀਆ, ਦੁਨੀਆ ਭਰ ਦੇ ਆਗੂਆਂ ਨੇ ਦਿੱਤੇ ਬਿਆਨ
- Blinken on Israel attack: ਹਮਾਸ ਦੇ ਹਮਲੇ ਨੂੰ ਲੈ ਕੇ ਬਲਿੰਕਨ ਨੇ ਸਾਊਦੀ ਅਰਬ, ਮਿਸਰ ਅਤੇ ਤੁਰਕੀ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਚਰਚਾ
- Drones and drugs Recovered: ਕੌਮਾਂਤਰੀ ਸਰਹੱਦ ਨੇੜਿਓਂ ਬੀਐਸਐਫ ਨੇ ਡਰੋਨ ਤੇ ਕਰੋੜਾਂ ਦਾ ਨਸ਼ਾ ਕੀਤਾ ਬਰਾਮਦ
ਬੱਸ 'ਚ ਸਵਾਰੀਆਂ ਦੀ ਗਿਣਤੀ ਬਹੁਤ ਘੱਟ ਸੀ: ਜਾਣਕਾਰੀ ਮੁਤਾਬਿਕ ਬੱਸ ਲੁਧਿਆਣਾ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਵੱਲ ਜਾ ਰਹੀ ਸੀ। ਸਵੇਰ ਦਾ ਸਮਾਂ ਹੋਣ ਕਰਕੇ ਅਤੇ ਐਤਵਾਰ ਦਾ ਦਿਨ ਹੋਣ ਕਰਕੇ ਬੱਸ 'ਚ ਸਵਾਰੀਆਂ ਦੀ ਗਿਣਤੀ ਬਹੁਤ ਘੱਟ ਸੀ। ਹਾਈਵੇਅ 'ਤੇ ਇਸ ਤਰ੍ਹਾਂ ਬੱਸ ਨੂੰ ਅੱਗ ਲੱਗ ਜਾਣਾ ਇੱਕ ਵੱਡੀ ਘਟਨਾ ਨੂੰ ਸੱਦਾ ਦੇ ਸਕਦਾ ਸੀ। ਬੱਸ 'ਚ ਅੱਗ ਬੁਝਾਉਣ ਵਾਲੇ ਸਿਲੰਡਰ ਸੀ ਜਾਂ ਨਹੀਂ, ਇਸ ਦੀ ਵਰਤੋਂ ਕਿਉਂ ਨਹੀਂ ਹੋਏ, ਜੇਕਰ ਨਹੀਂ ਸਨ ਤਾਂ ਵੱਡੀ ਅਣਗਿਹਲੀ ਅਤੇ ਸਵਾਰੀਆਂ ਦੀ ਜਾਨ ਖਤਰੇ 'ਚ ਪਾਉਣ ਦੀ ਗੱਲ ਸਾਹਮਣੇ ਆ ਸਕਦੀ ਹੈ ਇਹ ਸਭ ਜਾਂਚ ਦਾ ਵਿਸ਼ਾ ਹੈ।