ETV Bharat / state

Heavy Rain Warning: ਪੰਜਾਬ 'ਚ 30 ਮਾਰਚ ਤੋਂ ਇਕ ਅਪ੍ਰੈਲ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ, ਕਿਸਾਨਾਂ ਦੇ ਮੁਰਝਾਏ ਚਿਹਰੇ - ਬੇਮੌਸਮੀ ਬਰਸਾਤ

ਮੌਸਮ ਵਿਭਾਗ ਦੀ ਤਾਜਾ ਭਵਿੱਖਬਾਣੀ ਮੁਤਾਬਿਕ ਪੰਜਾਬ ਦੇ ਵਿੱਚ ਇੱਕ ਨਵਾਂ ਪੱਛਮੀ ਚੱਕਰਵਾਤ ਆ ਰਿਹਾ ਹੈ ਜਿਸ ਨਾਲ 30 ਮਾਰਚ ਤੋਂ ਪੰਜਾਬ ਭਾਰਤ ਵਿੱਚ ਬਾਰਿਸ਼ ਸ਼ੁਰੂ ਹੋ ਜਾਵੇਗੀ 31 ਮਾਰਚ ਨੂੰ ਭਾਰੀ ਬਾਰਿਸ਼ ਦੀ ਚੇਤਾਵਨੀ ਹੈ ਅਤੇ ਇੱਕ ਤਰੀਕ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ।

Prediction of heavy rain in Punjab from March 30 to April 1
Heavy Rain Warning : ਪੰਜਾਬ 'ਚ 30 ਮਾਰਚ ਤੋਂ ਇਕ ਅਪ੍ਰੈਲ ਤੱਕ ਭਾਰੀ ਮੀਂਹ ਦੀ ਭਵਿਖਬਾਣੀ, ਕਿਸਾਨਾਂ ਦੇ ਮੁਰਝਾਏ ਚਿਹਰੇ
author img

By

Published : Mar 29, 2023, 7:57 PM IST

Updated : Mar 29, 2023, 8:36 PM IST

Heavy Rain Warning : ਪੰਜਾਬ 'ਚ 30 ਮਾਰਚ ਤੋਂ ਇਕ ਅਪ੍ਰੈਲ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ, ਕਿਸਾਨਾਂ ਦੇ ਮੁਰਝਾਏ ਚਿਹਰੇ

ਲੁਧਿਆਣਾ : ਪੰਜਾਬ ਦੇ ਵਿੱਚ ਬੇਮੌਸਮੀ ਬਰਸਾਤ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਪਿਛਲੇ 10 ਜਿਨ੍ਹਾਂ ਦੇ ਵਿਚ ਲਗਾਤਾਰ ਪਏ ਮੀਂਹ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਣਕ ਦੀ ਫ਼ਸਲ ਪੱਕੀ ਖੜੀ ਹੈ ਅਤੇ ਉਸ ਦੀ ਕਟਾਈ ਕਿਸਾਨਾਂ ਵੱਲੋਂ ਸ਼ੁਰੂ ਕੀਤੀ ਜਾਣੀ ਸੀ। ਪਰ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾ ਦਿੱਤਾ ਹੈ, ਮੌਸਮ ਵਿਭਾਗ ਦੀ ਤਾਜਾ ਭਵਿੱਖਬਾਣੀ ਮੁਤਾਬਿਕ ਪੰਜਾਬ ਦੇ ਵਿੱਚ ਇੱਕ ਨਵਾਂ ਪੱਛਮੀ ਚੱਕਰਵਾਤ ਆ ਰਿਹਾ ਹੈ ਜਿਸ ਨਾਲ 30 ਮਾਰਚ ਤੋਂ ਪੰਜਾਬ ਭਾਰਤ ਵਿੱਚ ਬਾਰਿਸ਼ ਸ਼ੁਰੂ ਹੋ ਜਾਵੇਗੀ 31 ਮਾਰਚ ਨੂੰ ਭਾਰੀ ਬਾਰਿਸ਼ ਦੀ ਚੇਤਾਵਨੀ ਹੈ ਅਤੇ ਇੱਕ ਤਰੀਕ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ।

31 ਮਾਰਚ ਨੂੰ ਭਾਰੀ ਮੀਂਹ ਦੀ ਚੇਤਾਵਨੀ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਦੇ ਵਿਚ 31 ਮਾਰਚ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਹ ਪੂਰੇ ਪੰਜਾਬ ਦੇ ਵਿੱਚ ਮੀਂਹ ਪਵੇਗਾ, ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਫਸਲ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਫ਼ਸਲਾਂ ਦਾ ਧਿਆਨ ਰੱਖਣ ਖਾਸ ਕਰਕੇ ਇਹਨਾਂ ਦਿਨਾਂ ਦੇ ਵਿਚ ਫਸਲਾਂ ਨੂੰ ਖੇਤਾਂ ਦੇ ਵਿੱਚ ਖੁੱਲ੍ਹਾ ਨਾ ਰੱਖਣ ਜੇਕਰ ਕੋਈ ਨਵੀਂ ਫਸਲ ਲੈਣੀ ਹੈ ਤਾਂ ਉਸ ਲਈ ਥੋੜ੍ਹੇ ਦਿਨ ਉਡੀਕ ਕਰ ਲੈਣ। ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਦਾ ਇਸ ਮੀਂਹ ਨਾਲ ਨੁਕਸਾਨ ਹੋ ਰਿਹਾ ਹੈ ਇਹ ਬੇਮੌਸਮੀ ਬਰਸਾਤ ਹੈ ਉਨ੍ਹਾਂ ਕਿਹਾ ਕਿ ਹੁਣ ਪੱਛਮੀ ਚੱਕਰਵਾਤ ਦਾ ਆਉਣਾ ਲਗਭਗ ਤੈਅ ਹੈ ਇਸ ਕਰਕੇ ਕਿਸਾਨਾਂ ਨੂੰ ਫਸਲਾਂ ਨੂੰ ਸਾਂਭਣਾ ਪਵੇਗਾ।

ਇਹ ਵੀ ਪੜ੍ਹੋ : Amritpal Live: ਅੰਮ੍ਰਿਤਪਾਲ ਆ ਗਿਆ ਸਾਹਮਣੇ, ਲਾਈਵ ਹੋ ਕੇ ਬੋਲਿਆ- 'ਮੈਂ ਚੜ੍ਹਦੀ ਕਲਾ 'ਚ, ਕੋਈ ਮੇਰਾ ਵਾਲ ਵਿੰਗਾ ਨਹੀਂ ਕਰ ਸਕਦਾ'

ਫਿਲਹਾਲ ਆਮ ਚੱਲ ਰਿਹਾ ਮੌਸਮ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੇ ਮੁਤਾਬਕ ਫਿਲਹਾਲ ਟੈਂਪਰੇਚਰ ਆਮ ਚੱਲ ਰਹੇ ਹਨ ਪਰ ਸਾਲ ਨਾਲੋਂ ਮਾਰਚ ਮਹੀਨੇ ਵਿੱਚ ਇਸ ਸਾਲ ਜਿਆਦਾ ਮੀਂਹ ਪੈ ਰਹੇ ਹਨ ਜਿਸ ਦਾ ਕਿਸਾਨਾਂ ਨੂੰ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਜਾਹਿਰ ਤੇ ਜਦੋਂ ਫ਼ਸਲ ਲੰਮੀ ਪੈ ਜਾਂਦੀ ਹੈ ਤਾਂ ਉਸ ਦੇ ਝਾੜ ਤੇ ਵੀ ਇਸਦਾ ਅਸਰ ਵੇਖਣ ਨੂੰ ਮਿਲਦਾ ਹੈ ਉਨ੍ਹਾਂ ਕਿਹਾ ਕਿ 1 ਅਪ੍ਰੈਲ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ ਉਸ ਤੋਂ ਬਾਅਦ ਕਿਸਾਨ ਆਪਣੀਆਂ ਫ਼ਸਲਾਂ ਦੀ ਵਢਾਈ ਕਰ ਸਕਦੇ ਨੇ

Last Updated : Mar 29, 2023, 8:36 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.