ਲੁਧਿਆਣਾ: ਪੰਜਾਬ ਪੁਲਿਸ ਲੁਧਿਆਣਾ ਵੱਲੋਂ ਬੀਤੇ ਦਿਨ ਕਈ ਮਾਮਲਿਆਂ ਦੇ ਵਿੱਚ ਲੋੜੀਂਦੇ ਗੈਂਗਸਟਰ ਦਾ ਐਨਕਾਊਂਟਰ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਲਿਆਂਦਾ ਗਿਆ। ਜਿਸ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਲੁਧਿਆਣਾ ਦੇ ਏਡੀਸੀ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਵੀ ਸੌਂਪ ਦਿੱਤੀ ਗਈ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਉਸ ਦੀ ਲਾਸ਼ ਲੈਣ ਲਈ ਸਿਵਲ ਹਸਪਤਾਲ ਪਹੁੰਚੇ, ਜਿੱਥੇ ਉਸ ਦੇ ਪਿਤਾ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਕਈ ਸਾਲ ਪਹਿਲਾਂ ਹੀ ਉਸ ਨੂੰ ਬੇਦਖਲ ਕਰ ਚੁੱਕੇ ਹਨ। ਮ੍ਰਿਤਕ ਸੁਖਦੇਵ ਸਿੰਘ ਵਿੱਕੀ ਦੇ ਪਿਤਾ ਨੇ ਕਿਹਾ ਕਿ ਉਹ ਆਪਣੀ ਭੂਆ ਦੇ ਕੋਲ ਰਹਿੰਦਾ ਸੀ ਅਤੇ 1984 ਦਾ ਉਸ ਦਾ ਜਨਮ ਹੈ ਅਤੇ ਲਗਭਗ 40 ਸਾਲ ਦੇ ਕਰੀਬ ਉਸਦੀ ਉਮਰ ਹੈ। ਉਹਨਾਂ ਕਿਹਾ ਕਿ ਮ੍ਰਿਤਕ ਪੁੱਤ ਨਸ਼ੇ ਦਾ ਆਦੀ ਤਾਂ ਨਹੀਂ ਸੀ ਪਰ ਸ਼ਰਾਬ ਜ਼ਰੂਰ ਪੀ ਲੈਂਦਾ ਸੀ।
ਪਿਤਾ ਨੇ ਕਿਹਾ ਪੁੱਤ ਕੀਤਾ ਸੀ ਬੇਦਖ਼ਲ: ਇਸ ਮੌਕੇ ਮ੍ਰਿਤਕ ਗੈਂਗਸਟਰ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਭੂਆ ਦੇ ਕੋਲ ਪਾਤੜਾਂ ਦੇ ਵਿੱਚ ਬੀਤੇ ਲੰਬੇ ਸਮੇਂ ਤੋਂ ਰਹਿ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਉਸ ਨੂੰ ਕਈ ਸਾਲ ਪਹਿਲਾਂ ਹੀ ਬੇਦਖਲ ਕਰ ਦਿੱਤਾ ਸੀ, ਇਸ ਦੌਰਾਨ ਉਹਨਾਂ ਕਿਹਾ ਕਿ ਉਹ ਕਿਹੜੇ ਕੰਮ ਕਰਦਾ ਸੀ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਪੁਲਿਸ ਨੇ ਜਾਣਕਾਰੀ ਦਿੱਤੀ ਸੀ ਅਤੇ ਅਸੀਂ ਉਸ ਦੀ ਮ੍ਰਿਤਕ ਦੇਹ ਲੈਣ ਲਈ ਆਏ ਹਾਂ।
- Ludhiana Encounter: 19 ਸਾਲ ਪਹਿਲਾਂ ਚੋਰੀ ਕਰਕੇ ਅਪਰਾਧ ਜਗਤ ਵਿੱਚ ਸ਼ਾਮਲ ਹੋਇਆ ਮ੍ਰਿਤਕ ਮੁਲਜ਼ਮ 24 ਅਪਰਾਧਿਕ ਮਾਮਲਿਆਂ 'ਚ ਸੀ ਲੋੜੀਂਦਾ
- ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਹਰਸਿਮਰਤ ਕੌਰ ਬਾਦਲ ਸਣੇ ਬਿਕਰਮ ਮਜੀਠੀਆ ਅਤੇ SGPC ਪ੍ਰਧਾਨ ਨੇ ਸਿੱਖ ਕੌਮ ਨੂੰ ਕੀਤੀ ਅਹਿਮ ਅਪੀਲ
- ਲੁਧਿਆਣਾ 'ਚ ਪਲਾਸਟਿਕ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦੇ ਨੁਕਸਾਨ ਦਾ ਖਦਸਾ
ਪੋਸਟਮਾਰਟਮ ਰਿਪੋਰਟ ਤੋਂ ਬਾਅਦ ਸਾਂਝੀ ਹੋਵੇਗੀ ਜਾਣਕਾਰੀ : ਉਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਏਡੀਸੀ ਨੇ ਕਿਹਾ ਕਿ ਜਦੋਂ ਇਸ ਤਰ੍ਹਾਂ ਦੇ ਕੋਈ ਵੀ ਐਨਕਾਊਂਟਰ ਹੁੰਦੇ ਹਨ ਤਾਂ ਉਸਦਾ ਆਪਣੇ ਆਪ ਹੀ ਪੈਨਲ ਬਣ ਜਾਂਦਾ ਹੈ। ਇਸ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ। ਉਹਨਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਕਿੰਨੀਆਂ ਗੋਲੀਆਂ ਵੱਜੀਆਂ ਜਾਂ ਫਿਰ ਕਿੰਨੇ ਵਜੇ ਐਨਕਾਊਂਟਰ ਹੋਇਆ, ਇਸ ਬਾਰੇ ਜਾਂਚ ਚੱਲ ਰਹੀ ਹੈ।